ਮੁੰਬਈ: ਟਾਟਾ ਆਈਪੀਐਲ 2023 ਦਾ 42ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਇਹ ਮੈਚ ਆਪਣੇ ਆਪ ਵਿੱਚ ਇੱਕ ਇਤਿਹਾਸਕ ਮੈਚ ਸੀ ਕਿਉਂਕਿ ਇਹ ਇੰਡੀਅਨ ਪ੍ਰੀਮੀਅਰ ਲੀਗ ਦਾ 1000ਵਾਂ ਮੈਚ ਸੀ। ਦੋਵੇਂ ਟੀਮਾਂ ਇਸ ਇਤਿਹਾਸਕ ਮੈਚ ਵਿੱਚ ਜਿੱਤ ਦਰਜ ਕਰਨਾ ਚਾਹੁੰਦੀਆਂ ਸਨ, ਪਰ ਮੁੰਬਈ ਨੇ ਰਾਜਸਥਾਨ ਕੋਲੋਂ ਇਹ ਪ੍ਰਾਪਤੀ ਖੋਹ ਨੇ ਆਪਣੇ ਨਾਂ ਜੋੜੀ। ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ 8 'ਚੋਂ 5 ਮੈਚ ਜਿੱਤ ਕੇ ਰਾਜਸਥਾਨ ਰਾਇਲਜ਼ ਦੀ ਟੀਮ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਦਕਿ ਮੁੰਬਈ ਇੰਡੀਅਨਜ਼ 7 'ਚੋਂ 3 ਮੈਚ ਜਿੱਤ ਕੇ 9ਵੇਂ ਸਥਾਨ 'ਤੇ ਹੈ। ਦੋਵੇਂ ਟੀਮਾਂ ਬਹੁਤ ਮਜ਼ਬੂਤ ਟੀਮਾਂ ਹਨ। ਮੁੰਬਈ ਇੰਡੀਅਨਜ਼ ਦੇ ਟਿਮ ਡੇਵਿਡ ਨੇ ਆਖਰੀ ਓਵਰ ਵਿੱਚ ਲਗਾਤਾਰ ਤਿੰਨ ਛੱਕੇ ਜੜ ਨੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ।
ਮੁੰਬਈ ਦੀ ਪਾਰੀ : ਤਿਲਕ ਤੇ ਡੇਵਿਡ ਦੀ ਸ਼ਾਨਦਾਰ ਸਾਂਝੇਦਾਰੀ ਨੇ ਮੁੰਬਈ ਨੂੰ ਜਿੱਤ ਹਾਸਲ ਕਰਨ ਵਿੱਚ ਯੋਗਦਾਨ ਦਿਵਾਇਆ ਡੇਵਿਡ ਨੇ ਆਖਰੀ ਓਵਰ ਵਿੱਚ ਲਗਾਤਾਰ 3 ਛੱਕੇ ਜੜ ਕੇ ਮੁੰਬਈ ਨੂੰ ਜਿੱਤ ਦਿਵਾਈ। ਟਿਮ ਡੇਵਿਡ ਨੇ 6 ਵਿਕਟਾਂ ਨਾਲ ਦਿੱਲੀ ਕੋਲੋਂ ਹਾਰੀ ਹੋਈ ਬਾਜ਼ੀ ਜਿੱਤ ਲਈ। ਡੇਵਿਡ ਨੇ 14 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਤੇ ਸੂਰੀਆ ਕੁਮਾਰ ਨੇ 29 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੁੰਬਈ ਅੰਕ ਸੂਚੀ ਵਿੱਚ 7ਵੇਂ ਨੰਬਰ ਉਤੇ ਪਹੁੰਚ ਗਈ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਮੈਦਾਨ ਵਿੱਚ ਇਹ ਆਈਪੀਐਲ ਦੀ 1000ਵਾਂ ਮੈਚ ਜਿੱਤਿਆ।