ਚੇਨਈ: ਟਾਟਾ ਆਈਪੀਐਲ 2023 ਦਾ ਐਲੀਮੀਨੇਟਰ ਮੈਚ ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਇਸ ਸੀਜ਼ਨ ਵਿੱਚ ਆਪਣੀ ਆਈਪੀਐਲ ਮੁਹਿੰਮ ਦਾ ਅੰਤ ਕਰ ਦੇਵੇਗੀ, ਜਦਕਿ ਜੇਤੂ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਲਈ ਕੁਆਲੀਫਾਇਰ-1 ਦੀ ਹਾਰਨ ਵਾਲੀ ਟੀਮ ਨਾਲ ਮੁਕਾਬਲਾ ਕਰਨਾ ਹੋਵੇਗਾ। ਦੋਵੇਂ ਟੀਮਾਂ ਇਸ ਵੱਡੇ ਮੈਚ ਲਈ ਤਿਆਰ ਹਨ ਅਤੇ ਅਭਿਆਸ ਦੇ ਨਾਲ-ਨਾਲ ਆਪਣੀ ਰਣਨੀਤੀ ਬਣਾਉਣ ਵਿਚ ਰੁੱਝੀਆਂ ਹੋਈਆਂ ਹਨ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਪਿਛਲੇ ਕਈ ਮੈਚਾਂ ਤੋਂ ਚੰਗਾ ਖੇਡ ਰਹੀ ਹੈ, ਅਜਿਹੇ 'ਚ ਕਰੁਣਾਲ ਪੰਡਯਾ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਲਈ ਉਸ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਅੰਕੜੇ ਲਖਨਊ ਸੁਪਰ ਜਾਇੰਟਸ ਦੇ ਪੱਖ 'ਚ ਹਨ।
ਸੂਰਿਆਕੁਮਾਰ ਯਾਦਵ ਚੰਗੀ ਫਾਰਮ 'ਚ:ਮੁੰਬਈ ਇੰਡੀਅਨਜ਼ ਦੇ ਸਾਰੇ ਮੁੱਖ ਬੱਲੇਬਾਜ਼ ਫਾਰਮ 'ਚ ਪਰਤ ਆਏ ਹਨ, ਰੋਹਿਤ ਸ਼ਰਮਾ ਦੌੜਾਂ ਬਣਾ ਰਹੇ ਹਨ, ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਚੰਗੀ ਫਾਰਮ 'ਚ ਹਨ। ਟੀਮ ਡੇਵਿਡ ਅਤੇ ਕੈਮਰਨ ਗ੍ਰੀਨ ਵੀ ਆਪਣੀ ਭੂਮਿਕਾ ਨਿਭਾਅ ਰਹੇ ਹਨ। ਤਿਲਕ ਵਰਮਾ ਨੇ ਵੀ ਆਪਣੇ ਬੱਲੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਜੋਫਰਾ ਆਰਚਰ ਅਤੇ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਦੇ ਬਾਵਜੂਦ, ਮੁੰਬਈ ਇੰਡੀਅਨਜ਼ ਨੇ ਕਪਤਾਨ ਰੋਹਿਤ ਸ਼ਰਮਾ ਦੀ ਬਦੌਲਤ ਪਲੇਅ-ਆਫ ਵਿੱਚ ਜਗ੍ਹਾ ਬਣਾ ਲਈ ਹੈ। ਕਿਤੇ ਨਾ ਕਿਤੇ ਮੁੰਬਈ ਇੰਡੀਅਨਜ਼ ਦੀ ਕਮਜ਼ੋਰੀ ਇਸ ਦੀ ਗੇਂਦਬਾਜ਼ੀ ਹੈ। ਇਸ ਮੈਚ ਵਿੱਚ ਟਾਸ ਦੀ ਭੂਮਿਕਾ ਵੀ ਅਹਿਮ ਹੋਵੇਗੀ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁਣਗੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਟੀਮ ਕੋਲ ਅਜਿਹੀ ਬੱਲੇਬਾਜ਼ੀ ਲਾਈਨ-ਅੱਪ ਹੈ, ਤਾਂ ਉਹ 200+ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਸਕਦੀ ਹੈ। ਮੁੰਬਈ ਦੀ ਗੇਂਦਬਾਜ਼ੀ ਇਕ ਵਾਰ ਫਿਰ ਤਜਰਬੇਕਾਰ ਸਪਿਨਰ ਪਿਊਸ਼ ਚਾਵਲਾ ਦੇ ਹੱਥ ਹੋਵੇਗੀ, ਜੋ 20 ਵਿਕਟਾਂ ਲੈ ਕੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਹਨ।
ਫਾਰਮ 'ਚ ਵਾਪਸੀ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਤੋਂ ਲਖਨਊ ਸੁਪਰ ਜਾਇੰਟਸ ਨੂੰ ਹਰਾਉਣਾ ਆਸਾਨ ਨਹੀਂ ਹੈ। ਹਾਲਾਂਕਿ ਅੰਕੜਿਆਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 3 ਮੈਚ ਖੇਡੇ ਗਏ ਹਨ ਅਤੇ ਤਿੰਨੇ ਮੈਚ ਲਖਨਊ ਸੁਪਰ ਜਾਇੰਟਸ ਨੇ ਜਿੱਤੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਮੈਚ ਲੀਗ ਪੜਾਅ ਵਿੱਚ ਖੇਡੇ ਗਏ ਸਨ। ਜੋ ਵੀ ਟੀਮ ਪਲੇਆਫ ਦੇ ਦਬਾਅ ਨੂੰ ਝੱਲਣ ਦੇ ਯੋਗ ਹੋਵੇਗੀ, ਉਹ ਟੀਮ ਕੱਲ੍ਹ ਦਾ ਸ਼ਾਨਦਾਰ ਮੈਚ ਜਿੱਤੇਗੀ। ਲਖਨਊ ਦੀ ਟੀਮ ਸੰਤੁਲਿਤ ਟੀਮ ਜਾਪਦੀ ਹੈ। ਗੇਂਦਬਾਜ਼ੀ ਦੀ ਕਮਾਨ ਇਕ ਵਾਰ ਫਿਰ ਨੌਜਵਾਨ ਸਪਿਨਰ ਰਵੀ ਬਿਸ਼ਨੋਈ ਦੇ ਹੱਥ ਹੋਵੇਗੀ, ਜੋ 16 ਵਿਕਟਾਂ ਲੈ ਕੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਹਨ। ਕੇਐੱਲ ਰਾਹੁਲ ਦੇ ਜ਼ਖਮੀ ਹੋਣ ਤੋਂ ਬਾਅਦ ਕਰੁਣਾਲ ਨੇ ਚੰਗੀ ਕਪਤਾਨੀ ਕੀਤੀ ਹੈ ਅਤੇ ਬੱਲੇਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਮਾਰਕਸ ਸਟੋਇਨਿਸ, ਕਾਇਲ ਮਾਇਰਸ ਅਤੇ ਨਿਕੋਲਸ ਪੂਰਨ ਤੋਂ ਇਕ ਵਾਰ ਫਿਰ ਚੰਗੀ ਪਾਰੀ ਖੇਡਣ ਦੀ ਉਮੀਦ ਕੀਤੀ ਜਾਵੇਗੀ। ਲਖਨਊ ਸੁਪਰ ਜਾਇੰਟਸ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੰਬਈ ਇੰਡੀਅਨਜ਼ ਦੀ ਕਮਜ਼ੋਰੀ ਉਨ੍ਹਾਂ ਦੀ ਗੇਂਦਬਾਜ਼ੀ ਹੈ, ਅਜਿਹੇ ਵਿੱਚ ਐਲਐਸਜੀ ਦੇ ਬੱਲੇਬਾਜ਼ ਮੁੰਬਈ ਇੰਡੀਅਨਜ਼ ਦੇ ਕਮਜ਼ੋਰ ਗੇਂਦਬਾਜ਼ੀ ਹਮਲੇ ਦਾ ਫਾਇਦਾ ਉਠਾਉਣਾ ਚਾਹੁਣਗੇ।
- ਗੁਜਰਾਤ ਨੇ ਤੋੜਿਆ ਬੈਂਗਲੁਰੂ ਦਾ ਪਲੇਆਫ 'ਚ ਪਹੁੰਚਣ ਦਾ ਸੁਪਨਾ, ਵਿਰਾਟ ਦੇ ਨਾਂ ਦਰਜ ਹੋਇਆ ਇਹ ਮਹਾਨ ਰਿਕਾਰਡ
- ਕੀ WTC ਫਾਈਨਲ ਤੋਂ ਪਹਿਲਾਂ ਫਿੱਟ ਹੋਣਗੇ ਕੋਹਲੀ ? ਟੀਮ ਇੰਡੀਆ ਨੂੰ ਲੱਗ ਸਕਦਾ ਹੈ ਵੱਡਾ ਝਟਕਾ
- GT vs RCB IPL 2023 : ਗੁਜਰਾਤ ਟਾਈਟਨਸ ਨੇ ਜਿੱਤਿਆ ਮੈਚ, 4 ਖਿਡਾਰੀ ਗਵਾ ਕੇ ਪੂਰਾ ਕੀਤਾ 198 ਦੌੜਾਂ ਦਾ ਟੀਚਾ
ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਨੇਹਲ ਵਢੇਰਾ, ਕ੍ਰਿਸ ਜਾਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਕੁਮਾਰ ਕਾਰਤੀਕੇਯਾ, ਆਕਾਸ਼ ਮਧਵਾਲ।
ਲਖਨਊ ਸੁਪਰ ਜਾਇੰਟਸ ਦੇ ਸੰਭਾਵਿਤ ਪਲੇਇੰਗ 11:ਕੁਇੰਟਨ ਡੀ ਕਾਕ (ਵਿਕਟਕੀਪਰ), ਕਰਨ ਸ਼ਰਮਾ, ਪ੍ਰੇਰਕ ਮਾਂਕਡ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਕਰੁਣਾਲ ਪੰਡਯਾ (ਕਪਤਾਨ), ਆਯੂਸ਼ ਬਡੋਨੀ, ਕ੍ਰਿਸ਼ਣੱਪਾ ਗੌਤਮ, ਨਵੀਨ-ਉਲ-ਹੱਕ, ਰਵੀ ਬਿਸ਼ਨੋਈ, ਮੋਹਸੀਨ ਖਾਨ