ਚੰਡੀਗੜ੍ਹ: ਮੁੰਬਈ ਇੰਡੀਅਨਜ਼ ਨੇ KKR ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਵੈਂਕਟੇਸ਼ ਅਈਅਰ ਨੇ IPL ਦਾ ਪਹਿਲਾ ਸੈਂਕੜਾ ਲਗਾਇਆ ਹੈ। ਮੈਚ ਦੀ ਗੱਲ ਕਰੀਏ ਤਾਂ ਆਈਪੀਐਲ ਦਾ 22ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਨਾਰਾਇਣ ਜਗਦੀਸਨ ਨੇ ਕੇਕੇਆਰ ਲਈ ਓਪਨਿੰਗ ਕੀਤੀ ਹੈ। ਇਸ ਦੇ ਨਾਲ ਹੀ ਮੁੰਬਈ ਲਈ ਅਰਜੁਨ ਤੇਂਦੁਲਕਰ ਨੇ ਪਹਿਲਾ ਓਵਰ ਸੁੱਟਿਆ। ਟੀਮ ਦਾ ਸਕੋਰ ਪਹਿਲੇ ਓਵਰ ਵਿੱਚ 5 ਦੌੜਾਂ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਰੂਆਤ 'ਚ ਇਕ ਵਿਕਟ ਗੁਆਈ। ਨਾਰਾਇਣ ਜਗਦੀਸਨ ਜ਼ੀਰੋ 'ਤੇ ਆਊਟ ਹੋ ਗਏ। ਮੁੰਬਈ ਦੇ ਕੈਮਰਨ ਗ੍ਰੀਨ ਨੇ ਉਸ ਨੂੰ ਰਿਤਿਕ ਸ਼ੋਕੀਨ ਹੱਥੋਂ ਕੈਚ ਕਰਵਾ ਕੇ ਜਲਦੀ ਹੀ ਪੈਵੇਲੀਅਨ ਭੇਜ ਦਿੱਤਾ।
MI VS KKR SCORE UPDATE : ਮੁੰਬਈ ਇੰਡੀਅਨਜ਼ ਨੇ KKR ਨੂੰ 5 ਵਿਕਟਾਂ ਨਾਲ ਹਰਾਇਆ, ਵੈਂਕਟੇਸ਼ ਅਈਅਰ ਨੇ ਲਗਾਇਆ IPL ਦਾ ਪਹਿਲਾ ਸੈਂਕੜਾ
15:51 April 16
MUMBAI INDIANS VS KOLKATA KNIGHT RIDERS LIVE SCORE TATA IPL 2023 22ND MATCH WANKHEDE STADIUM
ਇਸੇ ਤਰ੍ਹਾਂ ਨਿਤੀਸ਼ ਰਾਣਾ ਦੀ ਟੀਮ ਕੇਕੇਆਰ ਪਾਵਰ ਪਲੇਅ 'ਚ ਹੀ ਭਿੜਦੀ ਨਜ਼ਰ ਆਈ ਹੈ। ਰਹਿਮਾਨਉੱਲ੍ਹਾ ਗੁਰਬਾਜ਼ 8 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁੰਬਈ ਦੇ ਡੁਏਨ ਜਾਨਸਨ ਨੇ ਪਿਊਸ਼ ਚਾਵਲਾ ਹੱਥੋਂ ਕੈਚ ਕਰਵਾਇਆ। ਪਾਵਰ ਪਲੇਅ 'ਚ ਕੇਕੇਆਰ ਨੂੰ ਤੀਜਾ ਝਟਕਾ ਲੱਗਿਆ। ਨਿਤੀਸ਼ ਰਾਣਾ 5 ਦੌੜਾਂ ਬਣਾ ਕੇ ਆਊਟ ਹੋ ਗਏ। ਕੇਕੇਆਰ ਨੂੰ ਚੌਥਾ ਝਟਕਾ ਸ਼ਰਦੁਲ ਦੇ ਰੂਪ ਵਿੱਚ ਲੱਗਿਆ। ਸ਼ਾਰਦੁਲ ਠਾਕੁਰ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਤਿਲਕ ਵਰਮਾ ਨੇ ਰਿਤਿਕ ਸ਼ੌਕੀਨ ਦੇ ਹੱਥੋਂ ਉਸਨੂੰ ਕੈਚ ਆਊਟ ਕੀਤਾ। ਉਸ ਵੇਲੇ 12ਵੇਂ ਓਵਰ ਦੇ ਬਾਅਦ 4 ਵਿਕਟਾਂ ਜਾ ਚੁੱਕੀਆਂ ਸਨ। ਇਸੇ ਤਰ੍ਹਾਂ ਵੈਂਕਟੇਸ਼ ਅਈਅਰ ਨੇ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਜੜਿਆ ਹੈ। KKR ਨੇ ਮੁੰਬਈ ਇੰਡੀਅਨਜ਼ ਨੂੰ 186 ਦੌੜਾਂ ਦਾ ਟੀਚਾ ਦਿੱਤਾ ਸੀ।
ਇਹ ਵੀ ਪੜ੍ਹੋ :Kohli VS Ganguly: ਮੈਦਾਨ 'ਚ ਨਜ਼ਰ ਆਈ ਕਿੰਗ ਕੋਹਲੀ ਅਤੇ ਬੰਗਾਲ ਟਾਈਗਰ ਵਿਚਲੀ ਕੜਵਾਹਟ, ਵਿਰਾਟ ਨੇ ਦਾਦਾ ਦਿਖਾਇਆ ਤਲਖ਼ ਰਵੱਈਆ
ਇਸ ਤਰ੍ਹਾਂ ਖੇਡੀ ਮੁੰਬਈ ਇੰਡੀਅਨ:ਮੁੰਬਈ ਇੰਡੀਅਨਜ਼ ਦਾ ਪਹਿਲਾ ਵਿਕਟ ਰੋਹਿਤ ਸ਼ਰਮਾ ਦੇ ਰੂਪ ਵਿੱਚ ਡਿਗਿਆ। 13 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਉਹ ਆਊਟ ਹੋਏ। ਉਸਨੂੰ ਉਮੇਸ਼ ਯਾਦਵ ਨੇ ਸੁਏਸ਼ ਸ਼ਰਮਾ ਹੱਥੋਂ ਕੈਚ ਕਰਵਾਇਆ। 9.2 ਓਵਰਾਂ 'ਚ ਮੁੰਬਈ ਇੰਡੀਅਨਜ਼ ਨੇ 2 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ। ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਦੀ ਜੋੜੀ ਕ੍ਰੀਜ਼ 'ਤੇ ਮੌਜੂਦ ਸਨ। ਸੂਰਿਆ 14 ਦੌੜਾਂ ਬਣਾ ਕੇ ਅਤੇ ਤਿਲਕ 16 ਦੌੜਾਂ ਬਣਾ ਕੇ ਖੇਡੇ। ਈਸ਼ਾਨ ਕਿਸ਼ਨ ਨੇ IPL 'ਚ 2000 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਈਸ਼ਾਨ ਨੇ 25 ਗੇਂਦਾਂ ਵਿੱਚ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 25 ਗੇਂਦਾਂ 'ਚ 3 ਚੌਕੇ ਅਤੇ 1 ਛੱਕਾ ਲਗਾ ਕੇ 30 ਦੌੜਾਂ ਬਣਾਈਆਂ। ਕੇਕੇਆਰ ਲਈ ਗੇਂਦਬਾਜ਼ੀ ਕਰਦੇ ਹੋਏ ਸੁਯਸ਼ ਸ਼ਰਮਾ ਨੇ ਤਿਲਕ ਵਰਮਾ ਨੂੰ ਆਊਟ ਕੀਤਾ। ਮੁੰਬਈ ਦਾ ਚੌਥਾ ਵਿਕਟ ਡਿੱਗਿਆ। ਸੂਰਿਆਕੁਮਾਰ ਯਾਦਵ 25 ਗੇਂਦਾਂ ਵਿੱਚ 43 ਦੌੜਾਂ ਬਣਾ ਕੇ ਆਊਟ ਹੋ ਗਏ। ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਸ਼ਾਰਦੁਲ ਠਾਕੁਰ ਨੇ ਕੈਚ ਕੀਤਾ।