ਚੰਡੀਗੜ੍ਹ :ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅੱਜ ਆਈਪੀਐੱਲ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਇਟਨਸ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਮੁੰਬਈ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਗੁਜਰਾਤ ਨੇ ਟੌਸ ਤੋਂ ਬਾਅਦ ਗੇਂਦਬਾਜ਼ੀ ਚੁਣੀ। ਮੁੰਬਈ ਇੰਡੀਅਨਜ਼ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਇਸ਼ਾਂਤ ਕਿਸ਼ਨ ਅਤੇ ਰੋਹਿਤ ਸ਼ਰਮਾ ਓਪਨਰਾਂ ਵਲੋਂ ਕੀਤੀ ਗਈ। ਗੁਜਰਾਤ ਲਈ ਮੁਹੰਮਦ ਸ਼ਮੀ ਨੇ ਪਹਿਲਾ ਓਵਰ ਸੁੱਟਿਆ। ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਚੰਗੀ ਰਹੀ। ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ 29 ਗੇਂਦਾਂ ਵਿੱਚ 50 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋ ਵੱਡੇ ਝਟਕੇ ਲੱਗੇ :ਰਾਸ਼ਿਦ ਨੇ ਰੋਹਿਤ ਸ਼ਰਮਾ ਦੇ ਰੂਪ 'ਚ ਮੁੰਬਈ ਇੰਡੀਅਨਜ਼ ਦੇ ਪਹਿਲੇ ਦੋ ਵਿਕਟ ਝਟਕੇ। ਰਾਸ਼ਿਦ ਖਾਨ ਨੇ ਆਉਂਦੇ ਹੀ ਆਪਣਾ ਜਲਵਾ ਦਿਖਾ ਦਿੱਤਾ। 7ਵੇਂ ਓਵਰ ਦੀ ਪਹਿਲੀ ਹੀ ਗੇਂਦ 'ਤੇ ਰੋਹਿਤ ਸ਼ਰਮਾ ਸਲਿੱਪ 'ਤੇ ਰਾਹੁਲ ਤਿਵਾਤੀਆ ਦੇ ਹੱਥੋਂ ਕੈਚ ਹੋ ਗਏ। ਇਸ ਤੋਂ ਬਾਅਦ ਓਵਰ ਦੀ ਪੰਜਵੀਂ ਗੇਂਦ 'ਤੇ ਈਸ਼ਾਨ ਕਿਸ਼ਨ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ ਗਿਆ। ਰੋਹਿਤ ਨੇ 18 ਗੇਂਦਾਂ ਵਿੱਚ 29 ਅਤੇ ਈਸ਼ਾਨ ਨੇ 20 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਸੂਰਿਆਕੁਮਾਰ ਅਤੇ ਨੇਹਲ ਵਢੇਰਾ ਕ੍ਰੀਜ਼ 'ਤੇ ਮੌਜੂਦ ਰਹੇ।
ਰਾਸ਼ਿਦ ਖਾਨ ਮੁੰਬਈ ਦੇ ਬੱਲੇਬਾਜ਼ਾਂ 'ਤੇ ਕਹਿਰ ਢਾਹ ਰਹੇ ਸੀ। ਰਾਸ਼ਿਦ ਨੇ ਨੇਹਲ ਵਢੇਰਾ ਦੇ ਰੂਪ ਵਿੱਚ ਤੀਜਾ ਵਿਕਟ ਲਿਆ। 9ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਨੇਹਲ ਨੇ ਛੱਕਾ ਮਾਰਿਆ ਪਰ ਗੇਂਦ ਬੱਲੇ ਨਾਲ ਲੱਗ ਕੇ ਸਟੰਪ 'ਤੇ ਜਾ ਵੱਜੀ। ਨੇਹਲ ਨੇ 7 ਗੇਂਦਾਂ 'ਚ 15 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ (13 ਗੇਂਦਾਂ 'ਤੇ 18 ਦੌੜਾਂ) ਅਤੇ ਵਿਸ਼ਨੂੰ ਵਿਨੋਦ ਕ੍ਰੀਜ਼ 'ਤੇ ਮੌਜੂਦ ਰਹੇ। ਮੁੰਬਈ ਇੰਡੀਅਨਜ਼ ਦਾ ਚੌਥਾ ਵਿਕਟ ਵਿਸ਼ਨੂੰ ਵਿਨੋਦ ਦੇ ਰੂਪ 'ਚ ਡਿੱਗਿਆ। ਮੋਹਿਤ ਸ਼ਰਮਾ ਦੇ 16ਵੇਂ ਓਵਰ ਦੀ ਆਖਰੀ ਗੇਂਦ 'ਤੇ ਵਿਸ਼ਨੂੰ ਨੂੰ ਬੈਕਵਰਡ ਸਕਵੇਅਰ ਲੈੱਗ 'ਤੇ ਅਭਿਨਵ ਮਨੋਹਰ ਨੇ ਕੈਚ ਆਊਟ ਕੀਤਾ। ਵਿਸ਼ਨੂੰ ਨੇ 20 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਦਾ ਪੰਜਵਾਂ ਵਿਕਟ ਟਿਮ ਡੇਵਿਡ ਦੇ ਰੂਪ ਵਿੱਚ ਡਿੱਗਿਆ। ਰਾਸ਼ਿਦ ਨੇ ਟਿਮ ਡੇਵਿਡ ਨੂੰ ਖੁਦ ਕੈਚ ਲੈ ਕੇ ਆਊਟ ਕੀਤਾ। ਸੂਰਿਆਕੁਮਾਰ ਦੇ ਅਰਧ ਸੈਂਕੜੇ ਨਾਲ ਮੁੰਬਈ ਦਾ ਸਕੋਰ 18 ਓਵਰਾਂ ਬਾਅਦ 184/5 ਸੀ। ਜਿਕਰਯੋਗ ਹੈ ਕਿ ਮੁੰਬਈ ਇੰਡੀਅਨਜ ਨੇ 5 ਖਿਡਾਰੀ ਗਵਾ ਕੇ 218 ਦੌੜਾਂ ਬਣਾਈਆਂ।
- Virat Kohli Instagram Post : ਰਾਜਸਥਾਨ ਰਾਇਲਸ ਨਾਲ ਮੈਚ ਤੋਂ ਪਹਿਲਾਂ ਕੋਹਲੀ ਦੀ ਆਈ ਇਹ ਪੋਸਟ
- KKR VS RR IPL MATCH : ਯਸ਼ਸਵੀ ਜੈਸਵਾਲ ਨੇ ਚਾੜ੍ਹਿਆ ਕੇਕੇਆਰ ਦਾ ਕੁਟਾਪਾ, ਕੋਲਕਾਤਾ ਦੇ ਗੇਂਦਬਾਜ਼ ਕੀਤੇ ਬੇਹਾਲ, 9 ਵਿਕਟਾਂ ਨਾਲ ਦਿੱਤੀ ਮਾਤ
- IPL 2023 : ਅੰਡਰ-19 ਟੀਮ 'ਚ ਨਾ ਚੁਣੇ ਜਾਣ 'ਤੇ ਗੰਜਾ ਹੋ ਗਿਆ, ਹੁਣ ਆਈ.ਪੀ.ਐੱਲ 'ਚ ਮਚਾਇਆ 'ਗਦਰ'
ਗੁਜਰਾਤ ਹੱਥੋਂ ਖੁਸਿਆ ਮੈਚ :ਗੁਜਰਾਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਗੁਜਰਾਤ ਨੇ 4 ਓਵਰਾਂ ਵਿੱਚ ਆਪਣੇ 3 ਬਿਹਤਰੀਨ ਬੱਲੇਬਾਜ਼ ਗੁਆ ਦਿੱਤੇ। ਰਿਧੀਮਾਨ ਸਾਹਾ, ਹਾਰਦਿਕ ਪੰਡਯਾ ਅਤੇ ਸ਼ੁਭਮਨ ਗਿੱਲ ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਗੁਜਰਾਤ ਨੂੰ ਦੋ ਹੋਰ ਵਿਕਟਾਂ ਦਾ ਝਟਕਾ ਲੱਗਾ। ਪਿਊਸ਼ ਚਾਵਲਾ ਦੇ 7ਵੇਂ ਓਵਰ ਦੀ ਪਹਿਲੀ ਗੇਂਦ 'ਤੇ ਵਿਜੇ ਸ਼ੰਕਰ ਅਤੇ ਕੁਮਾਰ ਕਾਰਤੀਕੇਯ ਦੇ 8ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਭਿਨਵ ਮਨੋਹਰ ਬੋਲਡ ਹੋ ਗਏ। ਡੇਵਿਡ ਮਿਲਰ ਅਤੇ ਰਾਹੁਲ ਤਿਵਾਤੀਆ ਕ੍ਰੀਜ਼ 'ਤੇ ਮੌਜੂਦ ਹਨ। ਗੁਜਰਾਤ ਟਾਇਟਨਸ ਦੀ ਸ਼ੁਰੂਆਤ ਤੋਂ ਬਾਅਦ ਹੀ ਸਥਿਤੀ ਖਰਾਬ ਰਹੀ। 17ਵੇਂ ਓਵਰ ਤੱਕ ਅਪੜਦਿਆਂ ਇਸਦੇ 8 ਖਿਡਾਰੀ ਪਵੇਲੀਅਨ ਮੁੜ ਚੁੱਕੇ ਸਨ। ਇਸ ਵੇਲੇ ਗੁਜਰਾਤ ਨੂੰ 15 ਗੇਂਦਾਂ ਵਿੱਚ 62 ਦੌੜਾਂ ਦੀ ਲੋੜ ਸੀ। ਗੁਜਰਾਤ ਟਾਇਟਨਸ ਨੂੰ ਲਗਾਤਾਰ ਝਟਕੇ ਲੱਗੇ ਅਤੇ 218 ਦੌੜਾਂ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਸਿਰਫ 191 ਦੌੜਾਂ ਹੀ ਬਣਾ ਸਕੀ ਅਤੇ ਉਸਦੇ 2 ਖਿਡਾਰੀ ਹਾਲੇ ਬਾਕੀ ਸਨ।