ਅਹਿਮਾਦਾਬਾਦ : ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀਮੁੰਬਈ ਇੰਡੀਅਨਜ਼ ਇੱਕ ਵਾਰ ਮੁੜ ਤੋਂ ਨਾਕਾਮ ਰਹੀ ਅਤੇ ਗੁਜਰਾਤ ਟਾਈਟਨਜ਼ ਦੇ ਹੱਥੋਂ 55 ਦੌੜਾਂ ਨਾਲ ਕਰਾਰੀ ਮਾਤ ਖਾਧੀ। ਮੁੰਬਈ ਇਡੀਅਨਜ਼ ਦੀ ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਰੂਪ 'ਚ ਡਿੱਗੀ। ਹਾਰਦਿਕ ਦੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਰੋਹਿਤ ਨੇ ਗੇਂਦਬਾਜ਼ ਨੂੰ ਕੈਚ ਦੇ ਦਿੱਤਾ। ਰੋਹਿਤ ਨੇ 8 ਗੇਂਦਾਂ 'ਚ ਸਿਰਫ 2 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਾਸ਼ਿਦ ਖਾਨ ਨੇ 8ਵੇਂ ਓਵਰ ਦੀ ਤੀਜੀ ਅਤੇ ਆਖਰੀ ਗੇਂਦ 'ਤੇ ਮੁੰਬਈ ਇੰਡੀਅਨਜ਼ ਦਾ ਵਿਕਟ ਹਾਸਲ ਕੀਤਾ। ਪਹਿਲਾਂ ਆਊਟ ਹੋਏ ਈਸ਼ਾਨ ਕਿਸ਼ਨ ਨੇ ਰਾਸ਼ਿਦ ਦੀ ਗੇਂਦ ਨੂੰ ਲਾਂਗ ਆਨ 'ਤੇ ਖੇਡਿਆ। ਪਰ ਗੇਂਦ ਸਿੱਧੀ ਜੋਸ ਲਿਟਲ ਦੇ ਹੱਥਾਂ ਵਿੱਚ ਚਲੀ ਗਈ। ਈਸ਼ਾਨ ਨੇ 21 ਗੇਂਦਾਂ 'ਤੇ 13 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਖਰੀ ਗੇਂਦ 'ਤੇ ਤਿਲਕ ਵਰਮਾ ਐੱਲ.ਬੀ.ਡਬਲਯੂ. ਤਿਲਕ ਨੇ 3 ਗੇਂਦਾਂ 'ਤੇ 2 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਵਧੀਆਂ ਬੱਲੇਬਾਜ਼ੀ ਕਰ ਰਹੇ ਸੂਰਿਆਕੁਮਾਰ ਯਾਦਵ 23 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨੂਰ ਅਹਿਮਦ ਨੇ ਕੈਚ ਐਂਡ ਬੋਲਡ ਕੀਤਾ। ਅਹਿਮਦ ਦਾ ਇਹ ਤੀਜਾ ਵਿਕਟ ਸੀ। ਇਸ ਤੋਂ ਪਹਿਲਾਂ ਨੂਰ ਅਹਿਮਦ ਨੇ ਟਿਮ ਡੇਵਿਡ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਅਤੇ ਕੈਮਰਨ ਗ੍ਰੀਨ 33 ਦੌੜਾਂ ਉੱਤੇ ਆਊਟ ਕੀਤਾ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾਈਆਂ। ਗੁਜਰਾਤ ਲਈ ਸ਼ੁਭਮਨ ਗਿੱਲ ਨੇ 34 ਗੇਂਦਾਂ 'ਤੇ 56 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵਿਡ ਮਿਲਰ ਨੇ 22 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਨਵ ਮਨੋਹਰ ਨੇ 21 ਗੇਂਦਾਂ 'ਤੇ 42 ਦੌੜਾਂ ਦੀ ਪਾਰੀ ਖੇਡੀ। ਜਦਕਿ ਰਾਹੁਲ ਤਿਵਾਤੀਆ ਨੇ 5 ਗੇਂਦਾਂ 'ਚ 20 ਦੌੜਾਂ ਬਣਾਈਆਂ। ਮੁੰਬਈ ਲਈ ਪਿਊਸ਼ ਚਾਵਲਾ ਨੇ 4 ਓਵਰਾਂ 'ਚ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਅਰਜੁਨ ਤੇਂਦੁਲਕਰ, ਜੇਸਨ ਬੇਹਰਨਡੋਰਫ, ਰਿਲੇ ਮੈਰੀਡਿਥ ਅਤੇ ਕੁਮਾਰ ਕਾਰਤੀਕੇਯਾ ਨੂੰ ਇਕ-ਇਕ ਵਿਕਟ ਮਿਲੀ।