ਲਖਨਊ:ਟਾਟਾ ਆਈਪੀਐਲ 2023 ਦਾ 21ਵਾਂ ਮੈਚ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਲਖਨਊ ਵਿੱਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ। ਪੰਸ਼ਿਖਰ ਧਵਨ ਸੱਟ ਕਾਰਨ ਇਸ ਮੈਚ 'ਚ ਨਹੀਂ ਖੇਡ ਰਹੇ ਸਨ। ਸੈਮ ਕਰਨ ਅੱਜ ਦੇ ਮੈਚ ਵਿੱਚ ਟੀਮ ਦੀ ਕਪਤਾਨੀ ਸੰਭਾਲੀ। ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਲਖਨਊ ਸੁਪਰ ਜਾਇੰਟਸ ਹੁਣ ਤੱਕ 4 'ਚੋਂ 3 ਮੈਚ ਜਿੱਤ ਕੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ 4 'ਚੋਂ 2 ਮੈਚ ਜਿੱਤ ਕੇ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ। ਦੋਵਾਂ ਟੀਮਾਂ ਦੀ ਸ਼ੁਰੂਆਤ ਮਜ਼ਬੂਤ ਰਹੀ ਪਰ ਲਖਨਊ ਦੀ ਪਾਰੀ ਡਗਮਗਾਈ। ਪੰਜਾਬ ਨੇ 2 ਵਿਕਟਾਂ ਦੇ ਫਰਕ ਨਾਲ ਲਖਨਊ ਨੂੰ ਮਾਤ ਪਾਈ। ਇਸ ਮੈਚ ਤੋਂ ਬਾਅਦ ਲਖਨਊ ਦੀ ਇਸ ਸੀਜ਼ਨ ਵਿੱਚ ਇਹ ਦੂਜੀ ਹਾਰ ਹੈ।
ਪੰਜਾਬ ਦਾ ਕਿੰਗ ਬਣਿਆ ਸ਼ਾਹਰੁਖ ਖਾਨ :ਪੰਜਾਬ ਲਈ ਅੱਜ ਉਨ੍ਹਾਂ ਦੀ ਟੀਮ ਦਾ ਕਿੰਗ ਸ਼ਾਹਰੁਖ ਖਾਨ ਰਿਹਾ। ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਰੋਮਾਂਚਕ ਮੁਕਾਬਲੇ ਵਿੱਚ 2 ਵਿਕਟਾਂ ਨਾਲ ਹਰਾਇਆ। ਆਖਰੀ ਓਵਰ ਵਿੱਚ ਪੰਜਾਬ ਨੂੰ ਜਿੱਤ ਲਈ 7 ਦੌੜਾਂ ਦੀ ਲੋੜ ਸੀ। ਸ਼ਾਹਰੁਖ ਖਾਨ ਕਰੀਜ਼ 'ਤੇ ਸਨ। ਸ਼ਾਹਰੁਖ ਖਾਨ ਨੇ ਪਹਿਲੀਆਂ ਦੋ ਗੇਂਦਾਂ 'ਤੇ ਦੋ ਦੌੜਾਂ ਲਈਆਂ। ਉਸ ਨੇ ਤੀਜੀ ਗੇਂਦ 'ਤੇ ਚੌਕਾ ਜੜ ਕੇ ਪੰਜਾਬ ਨੂੰ ਜਿੱਤ ਦਿਵਾਈ। ਹਾਲਾਂਕਿ ਸਿਕੰਦਰ ਨੇ ਵੀ 35 ਗੇਂਦਾਂ ਵਿਚ ਅਰਧ ਸੈਂਕੜਾ ਜੜ ਕੇ ਗੇਮ ਚੇਂਜਰ ਦਾ ਖਿਤਾਬ ਆਪਣੇ ਨਾਂ ਕੀਤਾ। ਪੰਜਾਬ ਕਿੰਗਜ਼ ਦੇ ਨਿਯਮਤ ਕਪਤਾਨ ਸ਼ਿਖਰ ਧਵਨ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਪਿਛਲੇ ਮੈਚ 'ਚ ਲੱਗੀ ਸੱਟ ਕਾਰਨ ਇਸ ਮੈਚ 'ਚ ਨਹੀਂ ਖੇਡ ਪਾਏ। ਧਵਨ ਦੀ ਜਗ੍ਹਾ ਸੈਮ ਕਰਨ ਅੱਜ ਟੀਮ ਦੀ ਕਮਾਨ ਸੰਭਾਲ ਰਹੇ ਸਨ।
ਚੰਗੀ ਸ਼ੁਰੂਆਤ ਤੋਂ ਬਾਅਦ ਫਿੱਕੀ ਪਈ ਲਖਨਊ :ਪੰਜਾਬ ਕਿੰਗਜ਼ ਖਿਲਾਫ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਦੀ ਟੀਮ ਚੰਗੀ ਸ਼ੁਰੂਆਤ ਤੋਂ ਬਾਅਦ ਫਿੱਕੀ ਪੈ ਗਈ। ਸਲਾਮੀ ਬੱਲੇਬਾਜ਼ ਕਾਇਲ ਮੇਅਰਸ (29) ਨੇ ਮੈਚ ਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਸ਼ਾਨਦਾਰ ਛੱਕਾ ਜੜ ਕੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਮੈਚ ਦੇ ਅੱਠਵੇਂ ਓਵਰ ਵਿੱਚ ਮੇਅਰਜ਼ ਹਰਪ੍ਰੀਤ ਦੀ ਗੇਂਦ ਤੋਂ ਖੁੰਝ ਗਏ ਅਤੇ ਹਰਪ੍ਰੀਤ ਸਿੰਘ ਦੇ ਹੱਥੋਂ ਕੈਚ ਹੋ ਗਏ। ਇਸ ਤੋਂ ਬਾਅਦ ਦੀਪਕ ਹੁੱਡਾ (02) ਸਿਕੰਦਰ ਰਜ਼ਾ ਦੀ ਗੇਂਦ 'ਤੇ ਵਿਕਟ ਦੇ ਸਾਹਮਣੇ ਆਊਟ ਹੋ ਗਏ ਅਤੇ ਅੰਪਾਇਰ ਨੇ ਉਨ੍ਹਾਂ ਨੂੰ ਐਲਬੀਡਬਲਿਊ ਆਊਟ ਐਲਾਨ ਦਿੱਤਾ। ਕਪਤਾਨ ਰਾਹੁਲ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। IPL 'ਚ ਸਭ ਤੋਂ ਤੇਜ਼ 4000 ਦੌੜਾਂ ਵੀ ਪੂਰੀਆਂ ਕੀਤੀਆਂ। ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ।