ਲਖਨਊ : ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਆਪਣੇ ਘਰੇਲੂ ਮੈਦਾਨ 'ਤੇ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ। ਕੋਚਿੰਗ ਸਟਾਫ 'ਚ ਸ਼ਾਮਲ ਐਂਡੀ ਫਲਾਵਰ ਇਸ ਲਈ ਯੋਜਨਾ ਬਣਾ ਰਹੇ ਹਨ ਅਤੇ ਮੱਧਕ੍ਰਮ 'ਚ ਦੀਪਕ ਹੁੱਡਾ ਅਤੇ ਨਿਕੋਲਸ ਪੂਰਨ ਦੇ ਬਿਹਤਰ ਇਸਤੇਮਾਲ 'ਤੇ ਵੀ ਚਰਚਾ ਕਰ ਰਹੇ ਹਨ। ਇਸ ਦੇ ਨਾਲ ਹੀ ਕੇਕੇ ਗੌਤਮ ਅਤੇ ਰਵੀ ਬਿਸ਼ਨੋਈ ਦੀ ਸਪਿਨ ਗੇਂਦਬਾਜ਼ੀ ਦਾ ਪੂਰਾ ਫਾਇਦਾ ਉਠਾ ਕੇ ਉਹ ਪੰਜਾਬ ਕਿੰਗਜ਼ ਉਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰਨਗੇ।
ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਹੀ ਘਰ ਹਰਾਉਣਾ ਮੁਸ਼ਕਿਲ :ਲਖਨਊ ਸੁਪਰ ਜਾਇੰਟਸ ਨੇ ਆਪਣੇ ਆਪ ਨੂੰ ਇੱਕ ਅਜਿਹੀ ਟੀਮ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ ਜਿਸ ਨੂੰ ਘਰ ਵਿੱਚ ਹਰਾਉਣਾ ਮੁਸ਼ਕਲ ਹੈ। ਇਸ ਤੋਂ ਪਹਿਲਾਂ ਘਰੇਲੂ ਮੈਦਾਨ ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਦੋਵੇਂ ਮੈਚ ਲਖਨਊ ਸੁਪਰ ਜਾਇੰਟਸ ਨੇ ਜਿੱਤੇ ਹਨ। ਲਖਨਊ ਸੁਪਰ ਜਾਇੰਟਸ ਨੇ ਇਸ ਸੀਜ਼ਨ ਵਿੱਚ ਖੇਡੇ ਗਏ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਅੰਕ ਸੂਚੀ ਵਿੱਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਉਸ ਦੀ ਇੱਕੋ-ਇੱਕ ਹਾਰ ਚੇਨਈ ਸੁਪਰ ਕਿੰਗਜ਼ ਹੱਥੋਂ ਹੋਈ ਸੀ।
ਇਸ ਦੇ ਨਾਲ ਹੀ ਇਸ ਸੀਜ਼ਨ 'ਚ ਲਗਾਤਾਰ 2 ਮੈਚ ਜਿੱਤਣ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਨੇ 2 ਮੈਚਾਂ 'ਚ ਹਾਰ ਦਾ ਸਵਾਦ ਚੱਖਿਆ ਹੈ। ਕੋਲਕਾਤਾ ਅਤੇ ਰਾਜਸਥਾਨ ਖਿਲਾਫ ਲਗਾਤਾਰ ਦੋ ਮੈਚ ਜਿੱਤਣ ਵਾਲੀ ਸ਼ਿਖਰ ਧਵਨ ਦੀ ਟੀਮ ਦਾ ਮੱਧਕ੍ਰਮ ਫਿੱਕਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ :KKR vs SRH IPL 2023: ਰੋਮਾਂਚਕ ਮੁਕਾਬਲੇ ਵਿੱਚ 23 ਦੌੜਾਂ ਨਾਲ ਹਾਰੀ KKR, SRH ਨੇ ਜਿੱਤਿਆ ਸੀਜ਼ਨ ਦਾ ਦੂਜਾ ਮੈਚ