ਲਖਨਊ: ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਨੇ ਮੁੰਬਈ ਇੰਡੀਅਨਜ਼ ਖਿਲਾਫ ਮੈਚ ਜਿਤਾਉਣ ਵਾਲੇ ਪ੍ਰਦਰਸ਼ਨ ਨੂੰ ਆਪਣੇ ਪਿਤਾ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਆਈਸੀਯੂ 'ਚ ਸਨ ਤਾਂ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਖੇਡ ਰਿਹਾ ਸੀ। ਮੋਹਸਿਨ ਦੇ ਪਿਤਾ ਮੰਗਲਵਾਰ ਨੂੰ ਖੇਡੇ ਗਏ ਮੈਚ ਤੋਂ ਇਕ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਪਹੁੰਚ ਗਏ ਸਨ।
ਆਈਸੀਯੂ 'ਚ ਦਾਖਿਲ ਸਨ ਪਿਤਾ: ਟੀਚੇ ਦਾ ਪਿੱਛਾ ਕਰ ਰਹੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਆਖਰੀ ਓਵਰ ਵਿੱਚ 11 ਦੌੜਾਂ ਬਣਾਉਣ ਤੋਂ ਰੋਕ ਕੇ ਮੋਹਸਿਨ ਖਾਨ ਨੇ ਆਪਣੀ ਟੀਮ ਨੂੰ ਜਿੱਤ ਦਿਵਾਈ। ਸ਼ਾਨਦਾਰ ਗੇਂਦਬਾਜ਼ੀ ਕਰਨ ਅਤੇ ਮੈਚ ਜਿੱਤਣ ਤੋਂ ਬਾਅਦ ਉਸ ਨੇ ਕਿਹਾ, "ਦੁੱਖ ਦੀ ਗੱਲ ਹੈ ਕਿ ਮੇਰੇ ਪਿਤਾ ਹਸਪਤਾਲ ਵਿੱਚ ਸਨ, ਉਨ੍ਹਾਂ ਨੂੰ ਕੱਲ੍ਹ ਹੀ ਆਈਸੀਯੂ ਤੋਂ ਛੁੱਟੀ ਮਿਲੀ ਸੀ, ਇਸ ਲਈ ਮੈਂ ਉਨ੍ਹਾਂ ਲਈ ਮੈਚ ਖੇਡ ਰਿਹਾ ਸੀ।" "ਉਹ ਸ਼ਾਇਦ ਟੀਵੀ 'ਤੇ ਖੇਡ ਦੇਖ ਰਹੇ ਸਨ । ਇਸੇ ਲਈ ਮੈਂ ਉਨ੍੍ਹਾਂ ਲਈ ਖੇਡ ਰਿਹਾ ਸੀ। ਉਹ ਪਿਛਲੇ ਦਸ ਦਿਨਾਂ ਤੋਂ ਆਈਸੀਯੂ ਵਿੱਚ ਸੀ।
ਮੋਹਸਿਨ ਖਾਨ ਦੇ ਮੋਢੇ 'ਤੇ ਵੀ ਗੰਭੀਰ ਸੱਟ ਲੱਗ ਗਈ ਸੀ ਅਤੇ ਉਹ ਪੂਰਾ ਸਾਲ ਕੋਈ ਕ੍ਰਿਕਟ ਮੈਚ ਨਹੀਂ ਖੇਡਿਆ ਸੀ। ਮੋਹਸੀਨ ਨੇ ਦੱਸਿਆ ਕਿ ਉਸ ਨੇ ਪਿਛਲੇ 12 ਮਹੀਨੇ ਬੜੀ ਮੁਸ਼ਕਲ ਨਾਲ ਗੁਜ਼ਾਰੇ ਹਨ। 2022 ਵਿੱਚ ਆਪਣੇ ਪਹਿਲੇ ਆਈਪੀਐਲ ਸੀਜ਼ਨ ਵਿੱਚ, ਉਹ 9 ਮੈਚਾਂ ਵਿੱਚ 5.97 ਦੀ ਇਕੋਨਮੀ ਨਾਲ 14 ਵਿਕਟਾਂ ਲੈਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ।
ਮੋਹਸਿਨ ਖਾਨ IPL 2023 ਦੇ ਪਹਿਲੇ ਭਾਗ ਲਈ ਫਿੱਟ ਨਹੀਂ ਸਨ ਅਤੇ ਸ਼ੁਰੂਆਤੀ ਕੁਝ ਮੈਚਾਂ ਵਿੱਚ ਨਹੀਂ ਖੇਡ ਸਕੇ ਸਨ। ਮੋਹਸਿਨ ਨੇ ਕਿਹਾ, "ਮੈਂ ਇੱਕ ਸਾਲ ਬਾਅਦ ਖੇਡ ਰਿਹਾ ਹਾਂ। ਮੈਂ ਮੱਧ ਵਿੱਚ ਜ਼ਖਮੀ ਹੋ ਗਿਆ, ਇਹ ਮੇਰੇ ਲਈ ਬਹੁਤ ਮੁਸ਼ਕਲ ਸਮਾਂ ਸੀ। ਮੈਂ ਪਿਛਲੇ ਸਾਲ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਸੀ, ਅੱਜ ਮੈਨੂੰ ਮਹਿਸੂਸ ਹੋਇਆ ਕਿ ਮੈਂ ਉਸੇ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ। "
ਯਾਰਕਰ ਦੀ ਕੋਸ਼ਿਸ਼: ਮੋਹਸਿਨ ਖਾਨ ਨੇ ਕਿਹਾ ਕਿ "ਮੈਂ ਸਿਰਫ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਕੋਰ ਬੋਰਡ ਨੂੰ ਨਹੀਂ ਦੇਖ ਰਿਹਾ ਸੀ। ਮੈਂ ਸਿਰਫ ਸੋਚਿਆ ਸੀ ਕਿ ਮੈਂ ਸਿਰਫ 6 ਗੇਂਦਾਂ ਹੀ ਸੁੱਟਣੀਆਂ ਹਨ। ਇਸ ਲਈ ਮੈਂ ਦੌੜਾਂ ਨਹੀਂ ਦੇਖ ਰਿਹਾ ਸੀ, ਕੀ ਉਨ੍ਹਾਂ ਨੂੰ 10 ਦੌੜਾਂ ਦੀ ਜ਼ਰੂਰਤ ਹੈ ਜਾਂ 11। ਮੈਂ ਸਿਰਫ ਛੇ ਚੰਗੀਆਂ ਗੇਂਦਾਂ ਸੁੱਟਣ ਬਾਰੇ ਸੋਚ ਰਿਹਾ ਸੀ। ਕਿਉਂਕਿ ਵਿਕਟ ਪਕੜ ਰਿਹਾ ਸੀ, ਮੈਂ ਹੌਲੀ ਗੇਂਦਾਂ ਕਰਨ ਬਾਰੇ ਸੋਚਿਆ। ਬੱਲੇਬਾਜ਼ਾਂ ਨੇ ਪਹਿਲੀਆਂ ਦੋ ਗੇਂਦਾਂ ਵਿੱਚ ਕੋਈ ਵੱਡਾ ਸ਼ਾਟ ਨਹੀਂ ਖੇਡਿਆ, ਇਸ ਲਈ ਯਾਰਕਰ ਦੀ ਕੋਸ਼ਿਸ਼ ਕੀਤੀ।
ਲਖਨਊ ਸੁਪਰ ਜਾਇੰਟਸ ਅੰਕ ਸੂਚੀ ਵਿੱਚ ਤੀਜੇ ਨੰਬਰ 'ਤੇ:ਮੋਹਸਿਨ ਨੇ ਆਪਣੇ ਪਹਿਲੇ ਦੋ ਓਵਰਾਂ ਵਿੱਚ 21 ਦੌੜਾਂ ਦੇ ਕੇ ਨੇਹਲ ਵਢੇਰਾ ਦਾ ਵਿਕਟ ਲਿਆ, ਪਰ ਉਸ ਨੂੰ ਟਿਮ ਡੇਵਿਡ ਅਤੇ ਕੈਮਰਨ ਗ੍ਰੀਨ ਵਰਗੇ ਬੱਲੇਬਾਜ਼ਾਂ ਵਿਰੁੱਧ ਆਖਰੀ ਓਵਰ ਗੇਂਦਬਾਜ਼ੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ 'ਤੇ ਉਸ ਨੇ ਹੌਲੀ ਗੇਂਦਾਂ ਅਤੇ ਯਾਰਕਰਾਂ ਰਾਹੀਂ 11 ਦੌੜਾਂ ਨਹੀਂ ਬਣਨ ਦਿੱਤੀਆਂ, ਜਿਸ ਕਾਰਨ ਐੱਲ.ਐੱਸ.ਜੀ. ਦੀ ਟੀਮ ਜੇਤੂ ਰਹੀ ਅਤੇ ਉਸ ਦੀ ਟੀਮ ਨੂੰ ਦੋ ਅਹਿਮ ਅੰਕ ਮਿਲੇ। ਇਸ ਜਿੱਤ ਨਾਲ ਲਖਨਊ ਸੁਪਰ ਜਾਇੰਟਸ ਅੰਕ ਸੂਚੀ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ।
- IPL Points Table 2023: ਗੁਜਰਾਤ ਬਣੀ ਟੀਮ ਨੰਬਰ 1, ਸ਼ਮੀ ਦੇ ਕੋਲ ਆਰੇਂਜ ਕੈਪ, ਪਰਪਲ ਕੈਪ 'ਚ ਯਸ਼ਸਵੀ ਨੂੰ ਗਿੱਲ ਨੇ ਪਛਾੜਿਆ
- LSG VS MI IPL 2023 : ਲਖਨਊ ਦੀ ਟੀਮ ਨੇ ਮੁੰਬਈ ਇੰਡੀਅਨਸ ਦੀ ਟੀਮ ਨੂੰ ਦਿੱਤੀ ਹਾਰ, ਮੁੰਬਈ 5 ਖਿਡਾਰੀ ਗਵਾ ਕੇ ਬਣਾ ਸਕੀ 172 ਦੌੜਾਂ
- Bhuvneshwar Kumar: ਗੁਜਰਾਤ ਟਾਈਟਨਸ ਖਿਲਾਫ ਭੁਵਨੇਸ਼ਵਰ ਕੁਮਾਰ ਨੇ ਕੀਤੀ ਰਿਕਾਰਡ ਤੋੜ ਗੇਂਦਬਾਜ਼ੀ
ਜਿੱਤ ਤੋਂ ਬਾਅਦ ਕੁਣਾਲ ਨੇ ਕਿਹਾ, "ਮੋਹਸੀਨ ਉਹ ਵਿਅਕਤੀ ਹੈ ਜਿਸਦਾ ਦਿਲ ਬਹੁਤ ਵੱਡਾ ਹੈ। ਜੇਕਰ ਤੁਹਾਡੇ ਕੋਲ ਖੇਡ ਵਿੱਚ ਵੱਡਾ ਦਿਲ ਹੈ, ਤਾਂ ਤੁਸੀਂ ਬਹੁਤ ਅੱਗੇ ਜਾਂਦੇ ਹੋ ਅਤੇ ਮੋਹਸਿਨ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ। ਉਸ ਦੇ ਪ੍ਰਦਰਸ਼ਨ ਤੋਂ ਉਹ ਬਹੁਤ ਖੁਸ਼ ਹੈ। ਮੋਹਸੀਨ ਨੇ ਪਿਛਲੇ ਇੱਕ ਸਾਲ ਵਿੱਚ ਕੋਈ ਵੀ ਕ੍ਰਿਕਟ ਨਹੀਂ ਖੇਡੀ। ਉਸ ਨੇ ਇੱਕ ਬਹੁਤ ਹੀ ਗੰਭੀਰ ਸਰਜਰੀ ਕਰਵਾਈ ਅਤੇ ਫਿਰ ਇੱਥੇ ਆਉਣਾ ਅਤੇ ਇੰਨੀ ਜ਼ਿਆਦਾ ਦਬਾਅ ਵਾਲੀ ਸਥਿਤੀ ਵਿੱਚ ਸਿੱਧੇ ਆਈਪੀਐਲ ਖੇਡਣਾ ਇੱਕ ਵੱਡੀ ਗੱਲ ਹੈ। ਇਹ ਦਰਸਾਉਂਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਕਿੰਨਾ ਮਜ਼ਬੂਤ ਹੈ ਅਤੇ ਕਿੰਨਾ ਵੱਡਾ ,ਉਸਦਾ ਦਿਲ ਹੈ। ਜਦੋਂ ਕਿਸੇ ਦਾ ਦਿਲ ਵੱਡਾ ਹੁੰਦਾ ਹੈ, ਉਹ ਅਸਮਾਨ ਨੂੰ ਛੂਹ ਸਕਦਾ ਹੈ।"