ਚੰਡੀਗੜ੍ਹ :ਆਈਪੀਐੱਲ 2023 ਦਾ ਮੁਕਾਬਲਾ ਅੱਜ ਲਖਨਊ ਵਿੱਚ ਲਖਨਊ ਸੁਪਰ ਜਾਇੰਟਸ ਤੇ ਮੁੰਬਈ ਇੰਡੀਅਨਸ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ। ਲਖਨਊ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ 2 ਓਵਰਾਂ ਬਾਅਦ ਸਕੋਰ 12 ਹੈ। ਲਖਨਊ ਸੁਪਰ ਜਾਇੰਟਸ ਦੀ ਤਰਫੋਂ ਦੀਪਕ ਹੁੱਡਾ ਅਤੇ ਕਵਿੰਟਨ ਡੀ ਕਾਕ ਓਪਨ ਕਰਨ ਲਈ ਮੈਦਾਨ 'ਤੇ ਉਤਰੇ। ਮੁੰਬਈ ਇੰਡੀਅਨਜ਼ ਲਈ ਜੇਸਨ ਬੇਹਰਨਡੋਰਫ ਨੇ ਪਹਿਲਾ ਓਵਰ ਸੁੱਟਿਆ।
ਇਸ ਤਰ੍ਹਾਂ ਖੇਡੀ ਲਖਨਊ ਦੀ ਟੀਮ :ਲਖਨਊ ਸੁਪਰ ਜਾਇੰਟਸ ਦਾ ਸਕੋਰ 5 ਓਵਰਾਂ ਤੋਂ ਬਾਅਦ (32/2) ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 2 ਵਿਕਟਾਂ ਜਲਦੀ ਗੁਆ ਦਿੱਤੀਆਂ। 5 ਓਵਰਾਂ ਦੇ ਅੰਤ 'ਤੇ ਕਵਿੰਟਨ ਡੀ ਕਾਕ (15) ਅਤੇ ਕਰੁਣਾਲ ਪੰਡਯਾ (11) ਦੌੜਾਂ ਬਣਾ ਕੇ ਕ੍ਰੀਜ਼ 'ਤੇ ਰਹੇ। ਮੁੰਬਈ ਇੰਡੀਅਨਜ਼ ਦੇ ਅਨੁਭਵੀ ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ ਕਵਿੰਟਨ ਡੀ ਕਾਕ (16) ਨੂੰ ਆਪਣੀ ਸਪੈਲ ਦੀ ਪਹਿਲੀ ਹੀ ਗੇਂਦ 'ਤੇ ਈਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਕਰਵਾਇਆ। ਇਹ ਲਖਨਊ ਦੀ ਤੀਜੀ ਵਿਕੇਟ ਸੀ। ਲਖਨਊ ਸੁਪਰ ਜਾਇੰਟਸ ਦੇ ਬੱਲੇਬਾਜ਼ ਮਾਰਕਸ ਸਟੋਇਨਿਸ ਨੇ 36 ਗੇਂਦਾਂ 'ਚ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਸ਼ਾਨਦਾਰ ਸ਼ੁਰੂਆਤ ਰਹੀ :ਜ਼ਿਕਰਯੋਗ ਹੈ ਕਿ ਲਖਨਊ ਦੀ ਟੀਮ ਨੇ 3 ਖਿਡਾਰੀ ਗਵਾ ਕੇ 177 ਦੌੜਾਂ ਜੋੜੀਆਂ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਲਖਨਊ ਸੁਪਰ ਜਾਇੰਟਸ ਲਈ ਕਰੁਣਾਲ ਪੰਡਯਾ ਨੇ ਪਹਿਲਾ ਓਵਰ ਸੁੱਟਿਆ।ਉਸ ਦੀ ਸਲਾਮੀ ਜੋੜੀ ਨੇ ਮੁੰਬਈ ਇੰਡੀਅਨਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। 5 ਓਵਰਾਂ ਦੇ ਅੰਤ 'ਤੇ ਈਸ਼ਾਨ ਕਿਸ਼ਨ (27) ਅਤੇ ਰੋਹਿਤ ਸ਼ਰਮਾ (18) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਮੁੰਬਈ ਇੰਡੀਅਨਜ਼ ਨੂੰ ਹੁਣ ਮੈਚ ਜਿੱਤਣ ਲਈ 90 ਗੇਂਦਾਂ ਵਿੱਚ 131 ਦੌੜਾਂ ਦੀ ਲੋੜ ਹੈ। ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ 32 ਗੇਂਦਾਂ 'ਚ ਪੂਰੀ ਹੋਈ।
- ਲਖਨਊ ਨਾਲ ਹਿਸਾਬ ਬਰਾਬਰ ਕਰਨ ਉਤਰੇਗੀ ਮੁੰਬਈ ਇੰਡੀਅਨਜ਼ ਦੀ ਟੀਮ, ਪਲੇ ਆਫ ਲਈ ਕੁਆਲੀਫਾਈ ਕਰਨ ਦਾ ਮੌਕਾ
- IPL Points Table 2023: ਗੁਜਰਾਤ ਬਣੀ ਟੀਮ ਨੰਬਰ 1, ਸ਼ਮੀ ਦੇ ਕੋਲ ਆਰੇਂਜ ਕੈਪ, ਪਰਪਲ ਕੈਪ 'ਚ ਯਸ਼ਸਵੀ ਨੂੰ ਗਿੱਲ ਨੇ ਪਛਾੜਿਆ
- Hardik Pandya: ਮੈਚ ਜਿੱਤਣ ਤੋਂ ਬਾਅਦ ਹਾਰਦਿਕ ਪੰਡਯਾ ਨੇ ਸ਼ੁਭਮਨ ਗਿੱਲ ਨੂੰ ਲਗਾਇਆ ਗਲੇ, ਗੇਂਦਬਾਜ਼ਾਂ ਦੀ ਵੀ ਕੀਤੀ ਤਾਰੀਫ
ਮੁੰਬਈ ਇੰਡੀਅਨਸ ਦਾ 11 ਓਵਰਾਂ ਤੋਂ ਬਾਅਦ ਸਕੋਰ 106 ਸੀ ਅਤੇ ਦੋ ਖਿਡਾਰੀ ਆਊਟ ਹੋਏ। ਲਖਨਊ ਸੁਪਰ ਜਾਇੰਟਸ ਦੇ ਸਟਾਰ ਸਪਿਨਰ ਰਵੀ ਬਿਸ਼ਨੋਈ ਨੇ 10ਵੇਂ ਓਵਰ ਦੀ ਚੌਥੀ ਗੇਂਦ 'ਤੇ 37 ਦੌੜਾਂ ਦੇ ਨਿੱਜੀ ਸਕੋਰ 'ਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਦੀਪਕ ਹੁੱਡਾ ਹੱਥੋਂ ਕੈਚ ਕਰਵਾਇਆ। ਮੁੰਬਈ ਇੰਡੀਅਨਜ਼ ਨੂੰ ਹੁਣ ਇਹ ਮੈਚ ਜਿੱਤਣ ਲਈ 60 ਗੇਂਦਾਂ 'ਚ 86 ਦੌੜਾਂ ਦੀ ਲੋੜ ਸੀ। ਲਖਨਊ ਸੁਪਰ ਜਾਇੰਟਸ ਦੇ ਸਟਾਰ ਸਪਿਨਰ ਰਵੀ ਬਿਸ਼ਨੋਈ ਨੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ 59 ਦੌੜਾਂ ਦੇ ਨਿੱਜੀ ਸਕੋਰ 'ਤੇ ਈਸ਼ਾਨ ਕਿਸ਼ਨ ਨੂੰ ਨਵੀਨ-ਉਲ-ਹੱਕ ਹੱਥੋਂ ਕੈਚ ਕਰਵਾਇਆ।
ਵਿਸ਼ਨੂੰ ਦੋ ਦੌੜਾਂ ਬਣਾ ਕੇ ਆਊਟ :16ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਮੁੰਬਈ ਇੰਡੀਅਨਸ ਨੂੰ ਚੌਥਾ ਝਟਕਾ ਲੱਗਿਆ। 16 ਦੌੜਾਂ ਬਣਾ ਕੇ ਨੇਹਲ ਵਢੇਰਾ ਪੈਵੇਲੀਅਨ ਪਰਤ ਗਏ। ਮੁੰਬਈ ਇੰਡੀਅਨਜ਼ ਨੂੰ ਪੰਜਵਾਂ ਝਟਕਾ ਵਿਸ਼ਨੂੰ ਵਿਨੋਦ ਦੇ ਰੂਪ ਵਿੱਚ ਲੱਗਿਆ, ਉਹ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤਰ੍ਹਾਂ ਮੁੰਬਈ ਇੰਡੀਅਨਸ ਨੇ ਪੰਜ ਖਿਡਾਰੀ ਗਵਾ ਕੇ ਸਿਰਫ 170 ਦੌੜਾਂ ਹੀ ਬਣਾ ਸਕੀ ਅਤੇ ਇਹ ਮੈਚ ਹਾਰ ਗਈ।