ਚੰਡੀਗੜ੍ਹ : ਪੰਜਾਬ ਕਿੰਗਜ਼ ਦੀ ਟੀਮ ਨੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ। ਰਾਜਸਥਾਨ ਰਾਇਲਸ ਖਿਲਾਫ ਅਸਾਮ ਦੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਰਾਜਸਥਾਨ ਰਾਇਲਸ 192/7 ਦੌੜਾਂ 'ਤੇ ਹੀ ਸਿਮਟ ਗਈ ਜਦੋਂ ਕਿ ਪੰਜਾਬ ਕਿੰਗਜ਼ ਦੀ ਟੀਮ ਨੇ 198 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਮੈਚ ਦੌਰਾਨ ਪੰਜਾਬ ਕਿੰਗਜ਼ ਦੀ ਟੀਮ ਨੇ ਬੱਲੇਬਾਜੀ ਕਰਦਿਆਂ ਪੂਰਾ ਦਬਾਅ ਬਣਾਇਆ ਅਤੇ ਇਕ ਵੱਡਾ ਸਕੋਰ ਖੜ੍ਹਾ ਕੀਤਾ। ਦੂਜੇ ਪਾਸੇ ਰਾਜਸਥਾਨ ਰਾਇਲਸ ਦੀ ਪਾਰੀ ਬਹੁਤੀ ਮਜਬੂਤ ਨਹੀਂ ਰਹੀ।
ਲਗਾਤਾਰ ਡਿੱਗੀਆਂ ਵਿਕਟਾਂ :ਯਸ਼ਸਵੀ ਜੈਸਵਾਲ ਅਤੇ ਆਰ ਅਸ਼ਵਿਨ ਰਾਜਸਥਾਨ ਰਾਇਲਸ ਲਈ ਓਪਨਿੰਗ ਕਰਨ ਲਈ ਮੈਦਾਨ 'ਤੇ ਆਏ ਸਨ। ਪੰਜਾਬ ਕਿੰਗਜ਼ ਵੱਲੋਂ ਪਹਿਲਾ ਓਵਰ ਸੈਮ ਕਰਨ ਨੇ ਕੀਤਾ। ਪਹਿਲੇ ਓਵਰ ਤੋਂ ਬਾਅਦ ਡਿੱਗੀ ਰਾਜਸਥਾਨ ਰਾਇਲਸ ਦੀ ਪਹਿਲੀ ਵਿਕਟ ਡਿੱਗੀ, ਯਸ਼ਸਵੀ ਜੈਸਵਾਲ ਨੂੰ ਅਰਸ਼ਦੀਪ ਨੇ ਆਊਟ ਕੀਤਾ ਅਤੇ ਰਾਜਸਥਾਨ ਨੂੰ ਤੀਜੇ ਓਵਰ ਵਿੱਚ ਦੂਜਾ ਝਟਕਾ ਲੱਗਿਆ। ਅਰਸ਼ਦੀਪ ਸਿੰਘ ਨੇ ਰਾਜਸਥਾਨ ਰਾਇਲਸ ਨੂੰ 2 ਸ਼ੁਰੂਆਤੀ ਝਟਕੇ ਦਿੱਤੇ। ਇਸੇ ਤਰ੍ਹਾਂ ਰਾਜਸਥਾਨ ਦੇ ਤੀਜੇ ਵਿਕਟ ਦੇ ਡਿੱਗਣ ਤੋਂ ਬਾਅਦ ਦੇਵਦੱਤ ਪਡਿਕਲ ਸੰਜੂ ਸੈਮਸਨ ਦਾ ਸਾਥ ਦੇਣ ਲਈ ਮੈਦਾਨ 'ਚ ਆਏ। ਰਾਜਸਥਾਨ ਰਾਇਲਸ ਦੀ ਤੀਜੀ ਵਿਕਟ 57 ਦੌੜਾਂ ਦੇ ਸਕੋਰ 'ਤੇ ਡਿੱਗੀ। ਜੋਸ ਬਟਲਰ ਨੂੰ ਪੰਜਾਬ ਦੇ ਨਾਥਨ ਐਲਿਸ ਨੇ ਕੈਚ ਆਊਟ ਕੀਤਾ ਸੀ।
ਇਸੇ ਤਰ੍ਹਾਂ ਬਟਲਰ ਨੇ 11 ਗੇਂਦਾਂ ਦਾ ਸਾਹਮਣਾ ਕਰਦੇ ਹੋਏ 19 ਦੌੜਾਂ ਬਣਾਈਆਂ। 10ਵੇਂ ਓਵਰ ਤੋਂ ਬਾਅਦ ਪੰਜਾਬ ਕਿੰਗਜ਼ ਲਈ ਪ੍ਰਭਾਵੀ ਖਿਡਾਰੀ ਦੇ ਤੌਰ 'ਤੇ ਮੈਦਾਨ 'ਤੇ ਆਏ ਤੇਜ਼ ਗੇਂਦਬਾਜ਼ ਮੈਥਿਊ ਸ਼ਾਰਟ ਨੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ 42 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਰਾਜਸਥਾਨ ਰਾਇਲਜ਼ ਨੂੰ ਹੁਣ ਇਹ ਮੈਚ ਜਿੱਤਣ ਲਈ 54 ਗੇਂਦਾਂ ਵਿੱਚ 107 ਦੌੜਾਂ ਦੀ ਲੋੜ ਸੀ। 13ਵੇਂ ਓਵਰ ਤੋਂ ਬਾਅਦ ਰਾਜਸਥਾਨ ਰਾਇਲਸ ਦਾ 5ਵਾਂ ਵਿਕਟ, 14ਵੇਂ ਓਵਰ ਤੋਂ ਬਾਅਦ ਰਾਜਸਥਾਨ ਰਾਇਲਸ ਦਾ 6ਵਾਂ ਵਿਕਟ ਮੈਦਾਨ ਵਿੱਚੋਂ ਬਾਹਰ ਹੋ ਗਿਆ। ਸੈਮਸਨ-ਪਡਿਕਲ ਨੇ ਰਾਜਸਥਾਨ ਰਾਇਲਸ ਦੀ ਪਾਰੀ ਨੂੰ ਸੰਭਾਲਿਆ ਪਰ ਗੱਲ ਨਹੀਂ ਬਣੀ। ਯਾਦ ਰਹੇ ਕਿ ਆਸਾਮ ਦੇ ਮੁੱਖ ਮੰਤਰੀ ਡਾ: ਹਿਮਾਂਤਾ ਬਿਸ਼ਵਾ ਸ਼ਰਮਾ ਮੈਚ ਦੇਖਣ ਸਟੇਡੀਅਮ ਪਹੁੰਚੇ ਸਨ।
ਪੰਜਾਬ ਕਿੰਗਜ਼ ਨੇ ਖੇਡੀ ਸ਼ਾਨਦਾਰ ਪਾਰੀ:ਪੰਜਾਬ ਕਿੰਗਜ਼ ਨੇ ਸ਼ਾਨਦਾਰ ਪਾਰੀ ਖੇਡੀ ਹੈ। ਟੌਸ ਜਿੱਤ ਕੇ ਰਾਜਸਥਾਨ ਰਾਇਲਸ ਨੇ ਗੇਂਦਬਾਜ਼ੀ ਚੁਣੀ ਅਤੇ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਪ੍ਰਭਸਿਮਰਨ ਸਿੰਘ ਵਿਚਾਲੇ ਸ਼ਾਨਦਾਰ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵਾਂ ਬੱਲੇਬਾਜ਼ਾਂ ਨੇ ਹੁਣ ਤੱਕ ਤੇਜ਼ ਬੱਲੇਬਾਜ਼ੀ ਕੀਤੀ ਹੈ ਅਤੇ ਤੇਜ਼ੀ ਨਾਲ ਸਕੋਰ ਬਣਾਏ। 5 ਓਵਰ ਪੂਰੇ ਹੋਣ 'ਤੇ ਸ਼ਿਖਰ ਧਵਨ (13) ਅਤੇ ਪ੍ਰਭਸਿਮਰਨ ਸਿੰਘ (39) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਪੰਜਾਬ ਕਿੰਗਜ਼ ਦਾ ਸਕੋਰ 7 ਓਵਰਾਂ ਵਿੱਚ 68 ਦੌੜਾਂ ਸੀ। ਪ੍ਰਭਸਿਮਰਨ ਸਿੰਘ ਨੇ IPLPpunjab Kings ਦਾ ਆਪਣਾ ਪਹਿਲਾ ਅਰਧ ਸੈਂਕੜਾ ਸੱਜੇ ਹੱਥ ਦੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 28 ਗੇਂਦਾਂ ਵਿੱਚ ਪੂਰਾ ਕੀਤਾ। ਇਹ ਪ੍ਰਭਸਿਮਰਨ ਦਾ ਪਹਿਲਾ ਆਈਪੀਐਲ ਫਿਫਟੀ ਰਿਹਾ।
ਇਹ ਵੀ ਪੜ੍ਹੋ :Arshdeep Singh Bihu Dance: ਕ੍ਰਿਕਟਰ ਅਰਸ਼ਦੀਪ ਨੇ ਗੁਹਾਟੀ ਪਹੁੰਚ ਕੀਤਾ ਬੀਹੂ ਡਾਂਸ, ਦੇਖੋ ਵੀਡੀਓ
ਪੰਜਾਬ ਕਿੰਗਜ਼ ਨੂੰ ਪਹਿਲਾ ਝਟਕਾ ਲੱਗਿਆ ਅਤੇ ਪ੍ਰਭ ਸਿਮਰਨ ਨੂੰ ਹੋਲਡਰ ਨੇ ਆਉਟ ਕੀਤਾ। 10ਵੇਂ ਓਵਰ ਦੀ ਚੌਥੀ ਗੇਂਦ 'ਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੇਸਨ ਹੋਲਡਰ ਨੇ ਪ੍ਰਭਸਿਮਰਨ ਸਿੰਘ ਨੂੰ 60 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਸ਼ਿਖਰ ਧਵਨ ਨੇ ਆਪਣਾ ਪਹਿਲਾ ਆਈਪੀਐੱਲ ਅਰਧ ਸੈਂਕੜਾ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ 36 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕਪਤਾਨ ਵਜੋਂ ਸ਼ਿਖਰ ਧਵਨ ਦਾ ਇਹ ਪਹਿਲਾ ਆਈਪੀਐਲ ਅਰਧ ਸੈਂਕੜੇ ਹੈ। 15 ਓਵਰਾਂ ਤੋਂ ਬਾਅਦ ਪੰਜਾਬ ਕਿੰਗਜ਼ ਇਸ ਮੈਚ ਵਿੱਚ ਵੱਡਾ ਸਕੋਰ ਬਣਾਉਣ ਵੱਲ ਵਧ ਰਿਹਾ ਹੈ। 15 ਓਵਰ ਪੂਰੇ ਹੋਣ ਤੱਕ ਸ਼ਿਖਰ ਧਵਨ (58) ਅਤੇ ਜਿਤੇਸ਼ ਸ਼ਰਮਾ (27) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ।
ਧਵਨ ਨੇ ਸੈਂਕੜਾ ਜੜਿਆ :ਪੰਜਾਬ ਕਿੰਗਜ਼ ਦੀ ਦੂਜੀ ਵਿਕਟ 16ਵੇਂ ਓਵਰ 'ਚ ਡਿੱਗੀ। ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ 16ਵੇਂ ਓਵਰ ਦੀ ਚੌਥੀ ਗੇਂਦ 'ਤੇ 27 ਦੌੜਾਂ ਦੇ ਨਿੱਜੀ ਸਕੋਰ 'ਤੇ ਜਿਤੇਸ਼ ਸ਼ਰਮਾ ਨੂੰ ਰਿਆਨ ਪਰਾਗ ਹੱਥੋਂ ਕੈਚ ਕਰਵਾਇਆ। ਪੰਜਾਬ ਕਿੰਗਜ਼ ਨੂੰ 16ਵੇਂ ਓਵਰ ਤੋਂ ਬਾਅਦ ਤੀਜਾ ਝਟਕਾ ਲੱਗਿਆ। ਰਾਜਸਥਾਨ ਰਾਇਲਜ਼ ਦੇ ਸਪਿਨ ਗੇਂਦਬਾਜ਼ ਆਰ ਅਸ਼ਵਿਨ ਨੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸਿਕੰਦਰ ਰਜ਼ਾ (1) ਨੂੰ ਬੋਲਡ ਕਰ ਦਿੱਤਾ। 19ਵੇਂ ਓਵਰ ਤੋਂ ਬਾਅਦ ਪੰਜਾਬ ਕਿੰਗਜ਼ ਦੀ ਚੌਥੀ ਵਿਕਟ ਡਿੱਗੀ। ਪੰਜਾਬ ਕਿੰਗਜ਼ ਨੇ 197 ਰਨ ਜੋੜੇ ਅਤੇ ਰਾਜਸਥਾਨ ਰਾਇਲਸ ਦੇ ਅੱਗੇ 198 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ 56 ਗੇਂਦਾਂ ਵਿੱਚ 86 ਦੌੜਾਂ ਬਣਾ ਕੇ ਨਾਟ ਆਊਟ ਰਹੇ। ਧਵਨ ਨੇ ਅੱਜ ਕਪਤਾਨ ਵਜੋਂ ਆਪਣਾ ਪਹਿਲਾ ਆਈਪੀਐੱਲ ਅਰਧ ਸੈਂਕੜਾ ਵੀ ਲਗਾਇਆ। ਆਪਣੀ ਪਾਰੀ ਵਿੱਚ ਧਵਨ ਨੇ 9 ਚੌਕੇ ਅਤੇ 3 ਛੱਕੇ ਜੜੇ, ਪੰਜਾਬ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਵੀ 34 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ।