ਕੋਲਕਾਤਾ: ਟਾਟਾ IPL 2023 ਦਾ 68ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਈਡਨ ਗਾਰਡਨ ਕੋਲਕਾਤਾ 'ਚ ਖੇਡਿਆ ਗਿਆ। ਦੋਵੇਂ ਟੀਮਾਂ ਅਜੇ ਪਲੇਆਫ ਦੀ ਦੌੜ ਵਿੱਚ ਸ਼ਾਮਲ ਸਨ, ਪਰ ਕੋਲਕਾਤਾ ਇਸ ਦੌੜ ਵਿੱਚ ਲਖਨਊ ਤੋਂ ਪਿੱਛੇ ਰਹਿ ਗਿਆ। ਕੋਲਕਾਤਾ ਤੇ ਲਖਨਊ ਵਿਚਕਾਰ ਖੇਡੇ ਗਏ ਇਸ ਮੈਚ ਵਿੱਚ ਕੋਲਕਾਤਾ ਨੂੰ ਇਕ ਦੌੜ ਦੇ ਫਰਕ ਨਾਲ ਹਾਰ ਮਿਲੀ। ਦੂਜੇ ਪਾਸੇ ਇਸ ਮੈਚ ਵਿੱਚ ਜਿੱਤ ਦਾ ਝੰਡਾ ਗੱਡ ਕੇ ਲਖਨਊ ਨੇ ਪਲੇਆਫ ਵਿੱਚ ਆਪਣੀ ਥਾਂ ਬਣਾ ਲਈ ਹੈ।
ਕੋਲਕਾਤਾ ਦੀ ਪਾਰੀ :ਕੋਲਕਾਤਾ ਨਾਈਟ ਰਾਈਡਰਜ਼ ਈਡਨ ਗਾਰਡਨ ਸਟੇਡੀਅਮ ਵਿੱਚ ਲੀਗ ਦੌਰ ਦੇ ਆਪਣੇ ਆਖ਼ਰੀ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਭਿੜੇ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਨਿਕੋਲਸ ਪੂਰਨ ਦੇ 58 ਦੌੜਾਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ। 5 ਓਵਰਾਂ ਦੇ ਅੰਤ 'ਤੇ ਜੇਸਨ ਰਾਏ (35) ਅਤੇ ਵੈਂਕਟੇਸ਼ ਅਈਅਰ (23) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਆਖਰੀ ਓਵਰ ਵਿੱਚ ਕੇਕੇਆਰ ਨੂੰ ਜਿੱਤ ਲਈ 22 ਦੌੜਾਂ ਦੀ ਲੋੜ ਸੀ। ਰਿੰਕੂ ਸਿੰਘ ਨੇ ਦੋ ਛੱਕੇ ਅਤੇ ਇੱਕ ਚੌਕਾ ਲਗਾਇਆ। ਰਿੰਕੂ ਸਿੰਘ 33 ਗੇਂਦਾਂ 'ਤੇ 67 ਦੌੜਾਂ ਬਣਾ ਕੇ ਨਾਬਾਦ ਰਿਹਾ। ਲਖਨਊ ਨੇ ਪਲੇਆਫ 'ਚ ਜਗ੍ਹਾ ਬਣਾ ਲਈ ਹੈ, ਕੋਲਕਾਤਾ ਇਕ ਦੌੜ ਨਾਲ ਹਾਰ ਗਿਆ। ਲਖਨਊ ਨੇ ਕੁੱਲ 14 ਮੈਚਾਂ ਵਿੱਚ 17 ਅੰਕ ਹਾਸਲ ਕਰਕੇ 17 ਅੰਕਾਂ ਨਾਲ ਪਲੇਆਫ ਵਿੱਚ ਥਾਂ ਬਣਾਈ ਹੈ।