ਕੋਲਕਾਤਾ:ਇੰਡੀਅਨ ਪ੍ਰੀਮੀਅਰ ਲੀਗ 2023 ਦਾ 33ਵਾਂ ਮੈਚ ਐਤਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ। ਕੋਲਕਾਤਾ ਨਾਈਟ ਰਾਈਡਰਜ਼ 6 'ਚੋਂ 2 ਮੈਚ ਜਿੱਤ ਕੇ ਅੰਕ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਨੇ ਆਪਣੇ 6 ਮੈਚ ਖੇਡੇ ਹਨ ਜਿਸ 'ਚ ਉਹ 4 ਜਿੱਤਾਂ ਨਾਲ ਤੀਜੇ ਸਥਾਨ 'ਤੇ ਹੈ। ਅੱਜ ਈਡਨ ਗਾਰਡਨ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕੋਲਕਾਤਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਕੋਲਕਾਤਾ ਦੀ ਮਾੜੀ ਸ਼ੁਰੂਆਤ ਤੇ ਚੇਨਈ ਦੇ ਤੇਜ਼ ਗੇਂਦਬਾਜ਼ਾ ਨੇ ਕੋਲਕਾਤਾ ਨੂੰ 49 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ।
ਚੇਨਈ ਦੀ ਪਾਰੀ :ਪਹਿਲਾਂ ਬੱਲੇਬਾਜ਼ੀ ਕਰ ਕੇ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੇ ਜ਼ੋਰ ਉਤੇ ਕੋਲਕਾਤਾ ਨੂੰ ਮਾਤ ਦਿੱਤੀ। 10ਵੇਂ ਓਵਰ ਵਿੱਚ ਕੋਨਵੇ ਨੇ 34 ਗੇਂਦਾਂ 'ਤੇ 50 ਦੌੜਾਂ ਬਣਾਈਆਂ। ਆਈਪੀਐਲ 2023 ਵਿੱਚ ਕੋਨਵੇ ਦਾ ਇਹ ਲਗਾਤਾਰ ਚੌਥਾ ਅਰਧ ਸੈਂਕੜਾ ਹੈ। ਰਿਤੁਰਾਜ ਦੇ ਆਊਟ ਹੋਣ ਤੋਂ ਬਾਅਦ ਆਏ ਅਜਿੰਕਿਆ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਜਿੰਕਿਆ 29 ਗੇਂਦਾਂ 'ਤੇ 71 ਦੌੜਾਂ ਬਣਾ ਕੇ ਅਜੇਤੂ ਰਹੇ। ਧੋਨੀ ਨੇ ਤਿੰਨ ਗੇਂਦਾਂ ਵਿੱਚ 2 ਦੌੜਾਂ ਬਣਾਈਆਂ। ਚੇਨਈ ਨੇ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਜਡੇਜਾ ਨੇ ਆਖਰੀ ਓਵਰ ਵਿੱਚ ਦੋ ਛੱਕੇ ਜੜੇ। ਚੇਨਈ ਨੇ 4 ਵਿਕਟਾਂ 'ਤੇ 235 ਦੌੜਾਂ ਬਣਾਈਆਂ।
ਕੋਲਕਾਤਾ ਦੀ ਪਾਰੀ :ਕੇਕੇਆਰ ਨੇ ਟਾਸ ਜਿੱਤ ਕੇ ਸੀਐਸਕੇ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਚੇਨਈ ਵੱਲੋਂ ਮਿਲੇ 234 ਦੌੜਾਂ ਦਾ ਪਿੱਛਾ ਕਰਦੀ ਹੋਈ ਕੋਲਕਾਤਾ ਦੀ ਟੀਮ ਸਿਰਫ 186 ਦੌੜਾਂ ਹੀ ਬਣਾ ਸਕੀ। ਜੇਸਨ ਰਾਏ ਤੇ ਰਿੰਕੂ ਨੇ ਥੋੜੀ ਜਿਹੀ ਉਮੀਦ ਵਧਾਈ ਪਰ ਜੇਸਨ ਰਾਏ ਦੇ ਆਊਟ ਹੋਣ ਤੋਂ ਬਾਅਦ 18ਵੇਂ ਤੇ 19ਵੇਂ ਓਵਰ ਵਿੱਚ ਕੋਲਕਾਤਾ ਨੂੰ ਹਥਿਆਰ ਸੁੱਟਣੇ ਪਏ। ਜੇਸਨ ਰਾਏ ਨੇ 19 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਦਕਿ ਰਿੰਕੂ ਨੇ 32 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਜੇਸਨ ਤੇ ਰਿੰਕੂ ਦਾ ਅਰਧ ਸੈਂਕੜਾ ਵੀ ਕੋਲਕਾਤਾ ਨੂੰ ਜਿੱਤ ਦਿਵਾਉਣ ਵਿੱਚ ਕੰਮ ਨਾ ਆਇਆ। ਤੀਕਸ਼ਾਨਾ ਨੇ 14ਵੇਂ ਓਵਰ ਦੀ ਤੀਜੀ ਗੇਂਦ 'ਤੇ ਜੇਸਨ ਰਾਏ ਨੂੰ ਕਲੀਨ ਬੋਲਡ ਕਰ ਦਿੱਤਾ। ਇਸ ਤੋਂ ਪਹਿਲਾਂ ਲਗਾਤਾਰ ਦੋ ਚੌਕੇ ਲੱਗੇ ਸਨ। ਪ੍ਰਥਮ ਰਾਣਾ ਨੇ 19ਵੇਂ ਮੈਚ ਵਿੱਚ 5 ਡੌਟਿਡ ਗੇਂਦਾਂ ਪਾ ਕੇ ਮੈਚ ਦੀ ਸਮਾਪਤੀ ਕੀਤੀ।