ਪੁਣੇ:ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਕਪਤਾਨ ਕੇਐੱਲ ਰਾਹੁਲ ਨੇ ਕਿਹਾ ਕਿ ਗੁਜਰਾਤ ਟਾਈਟਨਸ (ਜੀ. ਟੀ.) ਤੋਂ 62 ਦੌੜਾਂ ਦੀ ਹਾਰ ਨਾਲ ਖਿਡਾਰੀਆਂ ਦੇ ਮਨੋਬਲ 'ਤੇ ਕੋਈ ਅਸਰ ਨਹੀਂ ਪਵੇਗਾ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਮੰਗਲਵਾਰ ਨੂੰ ਐੱਲ.ਐੱਸ.ਜੀ. ਨੂੰ 62 ਦੌੜਾਂ ਨਾਲ ਹਰਾ ਕੇ ਪਲੇਆਫ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ।
ਐਲਐਸਜੀ ਇਸ ਸਮੇਂ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਅਤੇ ਟੀਮ ਦੇ 16 ਅੰਕ ਹਨ। ਪਰ ਉਨ੍ਹਾਂ ਨੂੰ ਚੋਟੀ ਦੇ ਚਾਰ ਵਿੱਚ ਥਾਂ ਬਣਾਉਣ ਲਈ ਅਜੇ ਵੀ ਆਪਣੇ ਬਾਕੀ ਦੋ ਮੈਚਾਂ ਵਿੱਚੋਂ ਇੱਕ ਜਿੱਤਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਰਾਇਲਜ਼ ਅਤੇ ਆਰਸੀਬੀ ਦੇ 14-14 ਅੰਕ ਹਨ, ਜਦਕਿ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ 10-10 ਅੰਕਾਂ ਨਾਲ ਮੱਧਕ੍ਰਮ 'ਤੇ ਕਾਇਮ ਹਨ।
ਗੁਜਰਾਤ ਤੋਂ ਮਿਲੀ ਹਾਰ ਤੋਂ ਬਾਅਦ ਕੇਐੱਲ ਰਾਹੁਲ ਨੇ ਕਿਹਾ ਕਿ ਇਸ ਹਾਰ ਦਾ ਟੀਮ ਦੇ ਖਿਡਾਰੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਕਿਉਂਕਿ ਅਸੀਂ ਅਗਲਾ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਹਾਰ ਦਾ ਜ਼ਿਆਦਾ ਵਿਸ਼ਲੇਸ਼ਣ ਨਹੀਂ ਕਰਾਂਗੇ, ਕਿਉਂਕਿ ਹਰ ਖਿਡਾਰੀ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਇਸ ਵਿੱਚ ਗਲਤੀਆਂ ਵੀ ਕਰ ਸਕਦੇ ਹਾਂ।