ਚੰਡੀਗੜ੍ਹ:ਕੋਲਕਾਤਾ ਨਾਈਟ ਰਾਇਡਰਜ਼ ਤੇ ਰਾਜਸਥਾਨ ਰਾਇਲਸ ਵਿਚਾਲੇ ਮੁਕਾਬਲਾ ਖੇਡਿਆ ਗਿਆ। ਰਾਜਸਥਾਨ ਰਾਇਲਸ ਨੇ ਗੇਂਦਬਾਜ਼ੀ ਚੁਣੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਜੈਸਨ ਰਾਏ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਦੀ ਸਲਾਮੀ ਜੋੜੀ ਮੈਦਾਨ 'ਤੇ ਉਤਰੀ। ਰਾਜਸਥਾਨ ਰਾਇਲਜ਼ ਲਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲਾ ਓਵਰ ਸੁੱਟਿਆ। ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਤੀਜੇ ਓਵਰ ਦੀ ਦੂਜੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਸਨ ਰਾਏ ਨੂੰ ਸ਼ਿਮਰੋਨ ਹੇਟਮਾਇਰ ਹੱਥੋਂ ਕੈਚ ਕਰਵਾ ਦਿੱਤਾ। ਹੇਟਮਾਇਰ ਨੇ ਬਾਊਂਡਰੀ 'ਤੇ ਸ਼ਾਨਦਾਰ ਕੈਚ ਲੈ ਕੇ ਰਾਏ ਦੀ ਪਾਰੀ ਦਾ ਅੰਤ ਕੀਤਾ।
ਇਸ ਤਰ੍ਹਾਂ ਖੇਡੀ ਕੇਕੇਆਰ : ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਆਪਣੀ ਟੀਮ ਨੂੰ ਇੱਕ ਹੋਰ ਸਫਲਤਾ ਦਿਵਾਈ ਹੈ। 5ਵੇਂ ਓਵਰ ਦੀ ਪਹਿਲੀ ਗੇਂਦ 'ਤੇ ਬੋਲਟ 18 ਦੌੜਾਂ ਦੇ ਨਿੱਜੀ ਸਕੋਰ 'ਤੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਸੰਦੀਪ ਸ਼ਰਮਾ ਹੱਥੋਂ ਕੈਚ ਕਰਵਾ ਬੈਠੇ। ਸੰਦੀਪ ਨੇ ਹਵਾ ਵਿੱਚ ਛਾਲ ਮਾਰ ਕੇ ਸ਼ਾਨਦਾਰ ਕੈਚ ਫੜਿਆ। ਕੇਕੇਆਰ ਨੂੰ ਤੀਜਾ ਝਟਕਾ 11ਵੇਂ ਓਵਰ 'ਚ ਲੱਗਾ, ਜਦੋਂ ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ ਨਿਤੀਸ਼ ਰਾਣਾ ਨੂੰ 22 ਦੌੜਾਂ ਦੇ ਨਿੱਜੀ ਸਕੋਰ 'ਤੇ ਹੇਟਮਾਇਰ ਹੱਥੋਂ ਕੈਚ ਕਰਵਾ ਦਿੱਤਾ। ਇਹ ਵਿਕਟ ਲੈ ਕੇ ਚਾਹਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ।
ਕੇਕੇਆਰ ਦੀ ਚੌਥੀ ਵਿਕਟ 14ਵੇਂ ਓਵਰ ਵਿੱਚ ਡਿੱਗੀ ਜਦੋਂ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਕੇਐਮ ਆਸਿਫ਼ ਨੇ 14ਵੇਂ ਓਵਰ ਦੀ ਤੀਜੀ ਗੇਂਦ ਉੱਤੇ ਆਂਦਰੇ ਰਸੇਲ (10) ਨੂੰ ਅਸ਼ਵਿਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਦੇ ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਵੈਂਕਟੇਸ਼ ਅਈਅਰ ਨੇ 3 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 39 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅਰਧ ਸੈਂਕੜਾ ਖੇਡ ਰਹੇ ਵੈਂਕਟੇਸ਼ ਅਈਅਰ ਨੂੰ 57 ਦੌੜਾਂ ਦੇ ਨਿੱਜੀ ਸਕੋਰ 'ਤੇ ਟ੍ਰੇਂਟ ਬੋਲਟ ਹੱਥੋਂ ਕੈਚ ਕਰਵਾਇਆ। ਫਿਰ ਚੌਥੀ ਗੇਂਦ 'ਤੇ ਉਸ ਨੇ ਸ਼ਾਰਦੁਲ ਠਾਕੁਰ (1) ਨੂੰ ਐਲਬੀਡਬਲਿਊ ਆਊਟ ਕੀਤਾ। ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕੇਕੇਆਰ ਦੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੂੰ 19ਵੇਂ ਓਵਰ ਦੀ ਚੌਥੀ ਗੇਂਦ 'ਤੇ 16 ਦੌੜਾਂ ਦੇ ਨਿੱਜੀ ਸਕੋਰ 'ਤੇ ਜੋ ਰੂਟ ਹੱਥੋਂ ਕੈਚ ਕਰਵਾ ਦਿੱਤਾ।
ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ ਦੂਜੇ ਓਵਰ ਵਿੱਚ ਲੱਗਾ, ਜੋਸ ਬਟਲਰ (0) ਦੂਜੇ ਓਵਰ ਦੀ ਚੌਥੀ ਗੇਂਦ ’ਤੇ ਆਂਦਰੇ ਰਸੇਲ ਦੇ ਸਿੱਧੇ ਥਰੋਅ ’ਤੇ 1 ਦੌੜ ਕੱਢਣ ਵੇਲੇ ਆਊਟ ਹੋ ਗਿਆ। ਯਸ਼ਸਵੀ ਜੈਸਵਾਲ ਨੇ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਦਿੱਤੇ ਮਹਿਜ਼ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ। 5 ਓਵਰਾਂ ਦੇ ਅੰਤ 'ਤੇ ਯਸ਼ਸਵੀ ਜੈਸਵਾਲ (62) ਅਤੇ ਸੰਜੂ ਸੈਮਸਨ (2) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।
- IPL 2023 : ਅੰਡਰ-19 ਟੀਮ 'ਚ ਨਾ ਚੁਣੇ ਜਾਣ 'ਤੇ ਗੰਜਾ ਹੋ ਗਿਆ, ਹੁਣ ਆਈ.ਪੀ.ਐੱਲ 'ਚ ਮਚਾਇਆ 'ਗਦਰ'
- ਭਾਰਤੀ ਕ੍ਰਿਕਟ ਟੀਮ 'ਚ ਜਲਦ ਨਜ਼ਰ ਆਉਣਗੇ ਰਿੰਕੂ ਸਿੰਘ, ਸਾਬਕਾ ਕ੍ਰਿਕਟਰ ਦਾ ਦਾਅਵਾ
- Death Over Sixer King: ਡੈਥ ਓਵਰਾਂ 'ਚ ਸਿਕਸਰ ਕਿੰਗ ਹੈ ਮਹਿੰਦਰ ਸਿੰਘ ਧੋਨੀ, ਅਜਿਹਾ ਹੈ ਮਾਹੀ ਦਾ ਰਿਕਾਰਡ
ਯਸ਼ਸਵੀ ਜੈਸਵਾਲ ਦੀ ਸ਼ਾਨਦਾਰ ਪਾਰੀ ਸਦਕਾ ਰਾਜਸਥਾਨ ਰਾਇਲਜ਼ ਨੇ ਰਜਵਾੜਿਆਂ ਦੇ ਅੰਦਾਜ਼ ਵਿੱਚ ਸਿਰਫ 13.1 ਓਵਰ ਵਿੱਚ ਟੀਚੇ ਨੂੰ ਪੂਰਾ ਕਰਦਿਆਂ 9 ਵਿਕਟਾਂ ਨਾਲ ਕੋਲਕਾਤਾ ਨਾਈਟ ਰਾਇਡਰਜ਼ ਨੂੰ ਦਰੜ ਦਿੱਤਾ।