ਪੰਜਾਬ

punjab

ETV Bharat / sports

KKR vs CSK: ਚੇਨੱਈ ਨੇ ਕੋਲਕਾਤਾ ਨੂੰ 18 ਦੌੜਾਂ ਨਾਲ ਹਰਾਇਆ - ਕੋਲਕਤਾ ਨਾਈਟ ਰਾਈਡਰਸ

ਆਈਪੀਐਲ 2021 ਦੇ ਟੀ20 ਦਾ 15ਵਾਂ ਮੈਚ ਲੰਘੇ ਸ਼ਾਮ ਨੂੰ ਮੁੰਬਈ ਦੇ ਵਾਨਖੇੜੇ ਸਟੇਡਿਅਮ ਵਿੱਚ ਖੇਡਿਆ ਗਿਆ। ਇਹ ਮੈਚ ਚੇਨਈ ਸੁਪਰਕਿੰਗਜ਼ ਅਤੇ ਕੋਲਕਤਾ ਨਾਈਟ ਰਾਈਡਰਸ ਵਿਚਾਲੇ ਸੀ। ਇਸ ਮੁਕਾਬਲੇ ਵਿੱਚ ਚੇਨਈ ਸੁਪਰਕਿੰਗਜ਼ ਨੇ ਕੇਕੇਆਰ ਨੂੰ 18 ਦੌੜਾਂ ਨਾਲ ਪਛਾੜ ਕੇ ਜਿੱਤ ਆਪਣੇ ਨਾਂਅ ਕੀਤੀ।

ਫ਼ੋਟੋ
ਫ਼ੋਟੋ

By

Published : Apr 22, 2021, 9:07 AM IST

ਮੁੰਬਈ: ਆਈਪੀਐਲ 2021 ਦੇ ਟੀ20 ਦਾ 15ਵਾਂ ਮੈਚ ਲੰਘੇ ਸ਼ਾਮ ਨੂੰ ਮੁੰਬਈ ਦੇ ਵਾਨਖੇੜੇ ਸਟੇਡਿਅਮ ਵਿੱਚ ਖੇਡਿਆ ਗਿਆ। ਇਹ ਮੈਚ ਚੇਨਈ ਸੁਪਰਕਿੰਗਜ਼ ਅਤੇ ਕੋਲਕਤਾ ਨਾਈਟ ਰਾਈਡਰਸ ਵਿਚਾਲੇ ਸੀ। ਇਸ ਮੁਕਾਬਲੇ ਵਿੱਚ ਚੇਨਈ ਸੁਪਰਕਿੰਗਜ਼ ਨੇ ਕੇਕੇਆਰ ਨੂੰ 18 ਦੌੜਾਂ ਨਾਲ ਪਛਾੜ ਕੇ ਜਿੱਤ ਆਪਣੇ ਨਾਂਅ ਕੀਤੀ।

ਇਸ ਸੀਜ਼ਨ ਵਿੱਚ ਚੇਨਈ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਮੈਚ ਵਿੱਚ ਚੇਨਈ ਨੇ ਪਹਿਲੇ ਬਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 3 ਵਿਕਟਾਂ ਉੱਤੇ 220 ਦੌੜਾ ਬਣਾਈਆਂ। ਉਸ ਦੇ ਜਵਾਬ ਵਿੱਚ ਕੇਕੇਆਰ ਟੀਮ 19.1 ਓਵਰਾਂ ਵਿੱਚ 202 ਦੌੜਾਂ ਉੱਤੇ ਆਲ ਆਉਟ ਹੋ ਗਈ।

ਕੋਲਕਾਤਾ ਨੇ ਇੱਕ ਸਮੇਂ ਸਿਰਫ਼ 31 ਦੌੜਾਂ ਉੱਤੇ ਪੰਜ ਵਿਕਟ ਗਵਾ ਦਿੱਤੇ ਸਨ ਪਰ ਇਸ ਤੋਂ ਬਾਅਦ ਆਂਦਰੇ ਰਸੇਲ (22 ਗੇਂਦ 54 ਦੌੜਾਂ) ਦਿਨੇਸ਼ ਕਾਰਤਿਕ (24 ਗੇਂਦਾਂ ਉੱਤੇ 40 ਦੌੜਾਂ) ਅਤੇ ਪੈਟ ਕਮਿੰਸ (34 ਗੇਂਦਾਂ ਨਾਬਾਦ 66 ਦੌੜਾਂ) ਨੇ ਮੈਚ ਵਿੱਚ ਆਪਣੀ ਟੀਮ ਦੀ ਵਾਪਸੀ ਕਰਾਈ। ਹਾਲਾਂਕਿ ਫਿਰ ਵੀ ਇਹ ਆਪਣੀ ਟੀਮ ਨੂੰ ਜਿੱਤਾ ਨਹੀਂ ਸਕੀ। ਚੇਨੱਈ ਦੀ ਜਿੱਤ ਦੇ ਹੀਰੋ ਫਾਫ ਡੂ ਪਲੇਸਿਸ ਤੇ ਦੀਪਕ ਚਹਰ ਰਹੇ। ਪਲੇਸਿਸ ਨੇ 60 ਗੇਂਦਾਂ 'ਚ ਨਾਬਾਦ 95 ਦੌੜਾਂ ਦੀ ਪਾਰੀ ਖੇਡੀ। ਦੀਪਕ ਚਹਰ ਨੇ ਚਾਰ ਓਵਰ 'ਚ 29 ਰਨ ਦੇਕੇ ਚਾਰ ਵਿਕੇਟ ਲਏ।ਟ

ਚੇਨੱਈ ਲਈ ਦੀਪਕ ਚਹਰ ਤੇ ਲੁੰਗੀ ਨਗਿਦੀ ਨੇ ਸ਼ਾਨਦਾਰ ਗੇਂਦਾਬਜ਼ੀ ਕੀਤੀ। ਚਹਿਰ ਨੇ ਚਾਰ ਓਵਰ 'ਚ 29 ਰਨ ਦੇਕੇ ਚਾਰ ਵਿਕੇਟ ਝਟਕਾਏ। ਨਗਿਦੀ ਨੇ ਆਪਣੇ ਚਾਰ ਓਵਰ 'ਚ 28 ਰਨ ਦੇਕੇ ਤਿੰਨ ਵਿਕੇਟ ਝਟਕਾਏ।

ABOUT THE AUTHOR

...view details