ਪੰਜਾਬ

punjab

ETV Bharat / sports

IPL 2021 ਦੇ ਰਹਿੰਦੇ ਮੈਚ 19 ਸਤੰਬਰ ਤੋਂ 15 ਅਕਤੂਬਰ ਦਰਮਿਆਨ ਹੋਣਗੇ: BCCI

IPL 2021 ਦੇ ਬਚੇ ਮੁਕਾਬਲੇ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ 15 ਅਕਤੂਬਰ ਵਿੱਚ ਆਯੋਜਿਤ ਕੀਤੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।

ਫ਼ੋਟੋ
ਫ਼ੋਟੋ

By

Published : Jun 10, 2021, 11:27 AM IST

ਨਵੀਂ ਦਿੱਲੀ: IPL 2021 ਦੇ ਰਹਿੰਦੇ ਮੁਕਾਬਲੇ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ 15 ਅਕਤੂਬਰ ਵਿੱਚ ਆਯੋਜਿਤ ਕੀਤੇ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।

BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ, ਆਈਪੀਐਲ ਦੇ ਰਹਿੰਦੇ ਮੁਕਾਬਲੇ 19 ਸਤੰਬਰ ਤੋਂ 15 ਅਕਤੂਬਰ ਦੇ ਵਿੱਚ ਆਯੋਜਿਤ ਕੀਤੇ ਜਾਣਗੇ। ਟੂਰਨਾਮੈਂਟ ਦੇ ਰਹਿੰਦੇ ਮੁਕਾਬਲੇ ਯੂਏਈ (UAE) ਵਿੱਚ ਕਰਵਾਏ ਜਾਣਗੇ ਅਤੇ ਉਮੀਦ ਹੈ ਕਿ ਇਹ ਟੀ 20 ਵਿਸ਼ਵ ਕੱਪ ਤੋਂ ਕੁਝ ਸਮੇਂ ਪਹਿਲਾਂ ਹੀ ਹੋਣਗੇ। ਅੰਤਰ ਰਾਸ਼ਟਰੀ ਕ੍ਰਿਕਟ ਕਮੇਟੀ (ICC) ਨੇ ਹਾਲਾਂਕਿ ਟੀ-20 ਵਿਸ਼ਵ ਕੱਪ ਦੀਆਂ ਮਿਤੀਆਂ ਦਾ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ।

ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿੱਚ ਹੋਣਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਬੀਸੀਸੀਆਈ (BCCI) ਇਸ ਨੂੰ ਯੂਏਈ ਜਾਂ ਓਮਾਨ ਵਿੱਚ ਕਰਵਾ ਸਕਦੀ ਹੈ।

ਭਾਰਤ ਵਿੱਚ ਕੋਰੋਨਾ ਦੀ ਸਥਿਤੀ ਖ਼ਤਮ ਨਾ ਹੋਣ ਕਾਰਨ ਬੀਸੀਸੀਆਈ ਨੇ ਆਈਸੀਸੀ ਤੋਂ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਉੱਤੇ ਸਥਿਤੀ ਸਪਸ਼ਟ ਕਰਨ ਦੇ ਲਈ 28 ਜੂਨ ਤੱਕ ਦਾ ਸਮਾਂ ਮੰਗਿਆ ਹੈ।

ਟੀ 20 ਵਿਸ਼ਵ ਕੱਪ ਦਾ ਆਯੋਜਨ ਜੇਕਰ 18 ਅਕਤੂਬਰ ਤੋਂ ਹੁੰਦਾ ਹੈ ਤਾਂ ਇਸ ਦੇ ਅਤੇ ਆਈਪੀਐਲ ਵਿਚਾਲੇ ਤਿੰਨ ਦਿਨ ਦਾ ਸਮਾਂ ਰਹੇਗਾ। ਆਈਸੀਸੀ ਨੇ ਬੁੱਧਵਾਰ ਨੂੰ ਆਈਏਐਨਐਸ ਨੂੰ ਕਿਹਾ ਕਿ ਘਰੇਲੂ ਅਤੇ ਆਈਸੀਸੀ ਟੂਰਨਾਮੈਂਟ ਵਿੱਚ ਕੋਈ ਨਿਰਧਾਰਿਤ ਅੰਤਰਾਲ ਦਾ ਹੋਣ ਜ਼ਰੂਰੀ ਨਹੀਂ ਹੈ।

ਆਈਸੀਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਟੀ-20 ਵਿਸ਼ਵ ਕੱਪ ਦੀ ਤਰੀਕਾਂ ਅਤੇ ਆਯੋਜਨ ਸਥਾਨ ਦਾ ਐਲਾਨ ਜੁਲਾਈ ਵਿੱਚ ਕਰਾਂਗੇ। ਅਸੀਂ ਇਸ ਬਾਰੇ ਵਿੱਚ ਅਜੇ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਆਈਸੀਸੀ ਇਵੈਂਟ ਦੇ ਲਈ ਕਿਸੇ ਤਰ੍ਹਾਂ ਦੇ ਅੰਤਰਾਲ ਦਾ ਨਿਯਮ ਨਹੀਂ ਹੈ। ਆਈਸੀਸੀ ਨੂੰ ਪਿਚ ਅਤੇ ਗਰਾਉਡ ਤਿਆਰ ਕਰਨ ਦੇ ਲਈ 10 ਦਿਨ ਚਾਹੀਦੇ ਹੁੰਦੇ ਹਨ ਪਰ ਇਹ ਮਾਨਕ ਹੈ ਕੋਈ ਨਿਯਮ ਨਹੀਂ। ਉਨ੍ਹਾਂ ਕਿਹਾ ਕਿ ਬਾਕੀ ਚੀਜ਼ਾਂ ਬੀਸੀਸੀਆਈ ਅਤੇ ਆਈਸੀਸੀ ਦੇ ਵਿੱਚ ਚੱਲ ਰਹੀ ਹੈ। ਅਸੀਂ ਲੋਕ ਇਸ ਬਾਰੇ ਵਿੱਚ ਬਾਅਦ ਵਿੱਚ ਗੱਲ ਕਰਾਂਗੇ।

ਇਹ ਪੁੱਛੇ ਜਾਣ ਉੱਤੇ ਕਿ ਖਿਡਾਰੀਆਂ ਨੂੰ ਆਈਪੀਐਲ ਤੋਂ ਟੀ 20 ਵਿਸ਼ਵ ਕੱਪ ਵਿੱਚ ਸ਼ਿਫਟ ਕਰਨ ਦੇ ਲਈ ਘੱਟ ਸਮਾਂ ਮਿਲੇਗਾ। ਇਸ ਉੱਤੇ ਸ਼ੁਕਲਾ ਨੇ ਕਿਹਾ ਕਿ ਘੱਟ ਦਿਨ ਦੇ ਅੰਤਰ ਤੋਂ ਕੋਈ ਦਿੱਕਤ ਨਹੀਂ ਹੈ ਕਿਉਂਕਿ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਪੜਾਅ ਵਿੱਚ ਟੈਸਟ ਨਹੀਂ ਖੇਡਣ ਵਾਲੇ ਦੇਸ਼ਾਂ ਵਿੱਚ ਮੁਕਾਬਲਾ ਹੋਣਾ ਹੈ।

ਟੀ20 ਵਿਸ਼ਵ ਕੱਪ ਵਿੱਚ 16 ਟੀਮਾਂ ਹਿੱਸਾ ਲੈਣਗੀਆਂ ਜਿਸ ਵਿੱਚ 5 ਟੈਸਟ ਨਹੀਂ ਖੇਡਣ ਵਾਲੇ ਦੇਸ਼ ਸ਼ਾਮਲ ਹਨ। ਪਾਪੁਆ ਨਿਉ ਗੁਆਇਨਾ, ਦ ਨੀਦਰਲੈਂਡਜ਼, ਨਾਮੀਬੀਆ, ਸਕਾਟਲੈਂਡ ਅਤੇ ਓਮਾਨ ਵਰਗੇ ਦੇਸ਼ ਵੀ ਇਸ ਵਿਚ ਹਿੱਸਾ ਲੈਣਗੇ। ਸ਼ੁਰੂਆਤ ਵਿੱਚ ਕਮਜ਼ੋਰ ਟੀਮਾਂ ਦੇ ਓਮਾਨ ਵਿੱਚ ਮੈਚ ਹੋਣਗੇ।

ਆਈਸੀਸੀ ਨੇ ਹਾਲਾਂਕਿ ਕਿਹਾ ਕਿ ਉਹ ਇਸ ਬਾਰੇ ਵਿੱਚ ਕੁਝ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਚੀਜ਼ਾਂ ਅਜੇ ਵੀ ਵਰਕਆਉਟ ਦੀ ਕੀਤੀ ਜਾ ਰਹੀ ਹੈ।

ਭਾਰਤ ਦੇ ਜੁਲਾਈ ਵਿੱਚ ਪ੍ਰਸਤਾਵਿਤ ਸ੍ਰੀਲੰਕਾ ਦੌਰੇ ਦੇ ਸੰਬੰਧ ਵਿੱਚ ਸ਼ੁਕਲਾ ਨੇ ਕਿਹਾ ਕਿ ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਉੱਤੇ ਅੰਤਮ ਫੈਸਲਾ ਲਿਆ ਜਾਵੇਗਾ।

ABOUT THE AUTHOR

...view details