ਦੁਬਈ: ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿੱਕੀ ਪੋਂਟਿੰਗ (Delhi Capitals head coach Ricky Ponting) ਨੇ ਚੇਨਈ ਸੁਪਰਕਿੰਗਜ਼ (Chennai Super Kings) ਦੇ ਖਿਲਾਫ਼ ਚਾਰ ਵਿਕਟਾਂ ਦੀ ਹਾਰ ਤੋਂ ਬਾਅਦ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ (Captain Mahendra Singh Dhoni) ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧੋਨੀ ਮਹਾਨ ਫਿਨਿਸ਼ਰਾਂ ਵਿੱਚੋਂ ਇੱਕ ਹੈ।
ਧੋਨੀ ਲਈ ਇਹ ਸੀਜ਼ਨ ਬੱਲੇਬਾਜ਼ੀ ਦੇ ਲਿਹਾਜ਼ ਨਾਲ ਮੁਸ਼ਕਿਲ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਧੋਨੀ (Dhoni) ਨੂੰ ਬੈਕਸੀਟ 'ਤੇ ਬੈਠਣਾ ਚਾਹੀਦਾ ਹੈ। ਪਰ ਧੋਨੀ ਨੇ ਆਪਣੇ ਅੰਦਾਜ਼ ਵਿੱਚ ਆਪਣੀ ਟੀਮ ਨੂੰ ਜਿੱਤ ਦਿਵਾਈ। ਉਸ ਨੇ ਦਿੱਲੀ ਖ਼ਿਲਾਫ਼ ਛੇ ਗੇਂਦਾਂ ਵਿੱਚ 18 ਦੌੜਾਂ ਬਣਾਈਆਂ ਅਤੇ ਟੀਮ ਨੂੰ ਫਾਈਨਲ ਵਿੱਚ ਲੈ ਗਏ।
ਇਹ ਵੀ ਪੜ੍ਹੋ:ਵੀਡੀਓ: ਇਮੋਸ਼ਨਲ ਪਲ ... ਜਦੋਂ ਧੋਨੀ ਦੇ ਜੇਤੂ ਸ਼ਾਟ 'ਤੇ ਰੋਣ ਲੱਗ ਪਈ ਛੋਟੀ ਜਿਹੀ ਕੁੜੀ