ਨਵੀਂ ਦਿੱਲੀ: IPL 2023 'ਚ ਬੁੱਧਵਾਰ ਨੂੰ ਖੇਡੇ ਗਏ ਰੋਮਾਂਚਕ ਮੈਚ 'ਚ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਸੰਦੀਪ ਸ਼ਰਮਾ ਨੇ ਮਹਿੰਦਰ ਸਿੰਘ ਧੋਨੀ ਨੂੰ ਆਖਰੀ ਓਵਰ 'ਚ ਜਿੱਤ ਲਈ ਲੋੜੀਂਦੀਆਂ ਦੌੜਾਂ ਨਹੀਂ ਬਣਾਉਣ ਦਿੱਤੀਆਂ ਅਤੇ ਆਖਰੀ ਤਿੰਨ ਗੇਂਦਾਂ 'ਤੇ ਗੇਂਦਬਾਜ਼ੀ ਕਰ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਸੰਦੀਪ ਸ਼ਰਮਾ ਦੀਆ ਮੀਡੀਆ 'ਤੇ ਕਾਫੀ ਤਾਰੀਫਾਂ ਹੋ ਰਹੀਆ ਹਨ। ਕਈ ਦਿੱਗਜ ਖਿਡਾਰੀਆਂ ਨੇ ਸੰਦੀਪ ਸ਼ਰਮਾ ਦੀ ਗੇਂਦਬਾਜ਼ੀ ਦੀ ਤਾਰੀਫ ਕੀਤੀ ਹੈ ਅਤੇ ਤਾਰੀਫ ਮਿਲਣ ਤੋਂ ਬਾਅਦ ਸੰਦੀਪ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਦੀਪ ਸ਼ਰਮਾ ਨੇ ਮੈਸੇਜ ਭੇਜ ਕੇ ਧੋਨੀ ਨੂੰ ਵੀ ਵਧਾਈ ਦਿੱਤੀ ਹੈ।
ਗੇਦਬਾਜ਼ ਸੰਦੀਪ ਸ਼ਰਮਾ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਈ: ਮਹਿੰਦਰ ਸਿੰਘ ਧੋਨੀ ਵਰਗੇ ਸ਼ਾਨਦਾਰ ਫਿਨਿਸ਼ਰ ਨੂੰ ਆਖਰੀ ਓਵਰਾਂ 'ਚ ਦੌੜਾਂ ਨਾ ਬਣਾਉਣ ਦੇਣ ਵਾਲੇ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ ਸੰਦੀਪ ਸ਼ਰਮਾ ਆਈ.ਪੀ.ਐੱਲ. ਦੀ ਨਿਲਾਮੀ 'ਚ ਨਹੀਂ ਵਿਕੇ ਸੀ। ਬਾਅਦ ਵਿੱਚ ਉਹ ਜ਼ਖਮੀ ਖਿਡਾਰੀਆਂ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਏ ਸੀ। ਮੈਚ 'ਚ ਆਪਣੇ ਤਜ਼ਰਬੇ ਅਤੇ ਗੇਂਦਬਾਜ਼ੀ ਕੋਚ ਮਲਿੰਗਾ ਦੇ ਟਿਪਸ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਈ ਹੈ।