ਨਵੀਂ ਦਿੱਲੀ:ਇੰਡੀਅਨ ਪ੍ਰੀਮੀਅਰ ਲੀਗ 2023 (IPL 2023) ਦਾ 16ਵਾਂ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਸਾਰੇ ਖਿਡਾਰੀਆਂ ਨੇ ਆਪਣੀ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ, ਆਈਪੀਐੱਲ ਟੀਮਾਂ ਦੇ ਮਾਲਕ ਵੀ ਕਪਤਾਨ ਦੀ ਚੋਣ ਬਹੁਤ ਧਿਆਨ ਨਾਲ ਕਰ ਰਹੇ ਹਨ। ਸਨਰਾਈਜ਼ਰਸ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਨਵਾਂ ਕਪਤਾਨ ਚੁਣ ਲਿਆ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਦੱਖਣੀ ਅਫਰੀਕਾ ਦੇ ਤੇਜ਼ ਬੱਲੇਬਾਜ਼ ਏਡਨ ਮਾਰਕਰਮ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਟੀਮ ਦਾ 9ਵਾਂ ਕਪਤਾਨ ਚੁਣਿਆ ਹੈ।
ਸਨਰਾਈਜ਼ਰਸ ਹੈਦਰਾਬਾਦ ਨੇ ਕੀਤਾ ਟਵੀਟ :ਏਡਨ ਮਾਰਕਰਮ ਨੇ ਸਨਰਾਈਜ਼ਰਜ਼ ਈਸਟਰਨ ਕੇਪ ਨੂੰ ਦੱਖਣੀ ਅਫ਼ਰੀਕੀ ਟੀ-20 ਲੀਗ ਵਿੱਚ ਚੈਂਪੀਅਨ ਬਣਾਇਆ। ਸਨਰਾਈਜ਼ਰਸ ਹੈਦਰਾਬਾਦ ਨੇ ਟਵੀਟ ਕਰਕੇ ਆਪਣੇ ਕਪਤਾਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਟਵੀਟ 'ਚ ਲਿਖਿਆ ਗਿਆ ਹੈ ਕਿ 'ਹੁਣ ਇੰਤਜ਼ਾਰ ਖਤਮ ਹੋ ਗਿਆ ਹੈ, ਸਾਡੀ ਟੀਮ ਦੇ ਨਵੇਂ ਕਪਤਾਨ ਏਡਨ ਮਾਰਕਰਮ ਨੂੰ ਸਲਾਮ।'