ਚੰਡੀਗੜ੍ਹ : ਮੁੰਬਈ ਇੰਡੀਅਨਜ਼ ਦੇ ਖਿਡਾਰੀ ਅਰਜੁਨ ਤੇਂਦੁਲਕਰ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਆਪਣੇ IPL ਕਰੀਅਰ ਦੀ ਪਹਿਲੀ ਵਿਕਟ ਲਈ ਹੈ। ਉਸ ਨੇ ਸਿਰਫ 2 ਦੌੜਾਂ ਦੇ ਸਕੋਰ 'ਤੇ ਭੁਵਨੇਸ਼ਵਰ ਕੁਮਾਰ ਨੂੰ ਆਊਟ ਕਰ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਅਰਜੁਨ ਨੇ ਮੈਚ ਤੋਂ ਬਾਅਦ ਦੱਸਿਆ ਕਿ ਉਸ ਨੂੰ ਪਿਤਾ ਸਚਿਨ ਤੋਂ ਕੀ ਸਲਾਹ ਮਿਲੀ ਸੀ। ਦਿਲਚਸਪ ਗੱਲ ਇਹ ਹੈ ਕਿ ਸਚਿਨ ਆਪਣੇ ਆਈਪੀਐਲ ਕਰੀਅਰ ਦੌਰਾਨ ਇੱਕ ਵੀ ਵਿਕਟ ਨਹੀਂ ਲੈ ਸਕੇ, ਪਰ ਅਰਜੁਨ ਨੇ ਪਹਿਲੀ ਵਿਕਟ ਲੈਂਦੇ ਹੀ ਅਹਿਮ ਪ੍ਰਾਪਤੀ ਹਾਸਲ ਕਰ ਲਈ ਹੈ।
ਚੰਗੀ ਲੈਂਥ ਅਤੇ ਲਾਈਨ 'ਚ ਚੰਗੀ ਗੇਂਦਬਾਜ਼ੀ ਕੀਤੀ :ਅਰਜੁਨ ਨੇ ਆਪਣੇ ਪਹਿਲੇ ਆਈਪੀਐੱਲ ਵਿਕਟ ਬਾਰੇ ਕਿਹਾ, "ਆਈਪੀਐੱਲ 'ਚ ਪਹਿਲੀ ਵਿਕਟ ਹਾਸਲ ਕਰਨਾ ਮੇਰੇ ਲਈ ਸਪੱਸ਼ਟ ਤੌਰ 'ਤੇ ਸ਼ਾਨਦਾਰ ਰਿਹਾ। ਮੇਰਾ ਧਿਆਨ ਸਿਰਫ ਇਸ ਗੱਲ 'ਤੇ ਸੀ ਕਿ ਮੈਂ ਕੀ ਕਰ ਸਕਦਾ ਹਾਂ"। "ਮੈਂ ਬੱਸ ਯੋਜਨਾ ਦੇ ਤਹਿਤ ਗੇਂਦਬਾਜ਼ੀ ਕੀਤੀ। ਮੈਨੂੰ ਗੇਂਦਬਾਜ਼ੀ ਪਸੰਦ ਹੈ"। ਸਚਿਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ''ਅਸੀਂ ਕ੍ਰਿਕਟ ਬਾਰੇ ਗੱਲ ਕਰਦੇ ਹਾਂ, ਅਸੀਂ ਖੇਡ ਤੋਂ ਪਹਿਲਾਂ ਰਣਨੀਤੀ 'ਤੇ ਚਰਚਾ ਕਰਦੇ ਹਾਂ। ਉਹ ਮੈਨੂੰ ਦੱਸਦੇ ਹਨ ਤੇ ਮੈਂ ਓਸੇ ਗੱਲ ਤੇ ਮੂਵ ਉਤੇ ਅਭਿਆਸ ਕਰਦਾ ਹਾਂ। ਮੈਂ ਸਿਰਫ ਆਪਣੀ ਰਿਲੀਜ਼ 'ਤੇ ਧਿਆਨ ਦਿੱਤਾ, ਚੰਗੀ ਲੈਂਥ ਅਤੇ ਲਾਈਨ 'ਚ ਚੰਗੀ ਗੇਂਦਬਾਜ਼ੀ ਕੀਤੀ। ਭੁਵਨੇਸ਼ਵਰ ਕੁਮਾਰ ਨੂੰ ਆਪਣੀ ਪਹਿਲੀ ਆਈਪੀਐਲ ਵਿਕਟ ਲਈ ਪੈਵੇਲੀਅਨ ਦਾ ਰਸਤਾ ਦਿਖਾਉਣ ਵਾਲੇ ਅਰਜੁਨ ਤੇਂਦੁਲਕਰ ਨੇ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਦੌਰਾਨ ਕਿਹਾ, 'ਜ਼ਾਹਿਰ ਹੈ ਕਿ ਮੇਰਾ ਪਹਿਲਾ ਆਈਪੀਐਲ ਵਿਕਟ ਹਾਸਲ ਕਰਨਾ ਬਹੁਤ ਵਧੀਆ ਸੀ। ਮੈਨੂੰ ਸਿਰਫ ਇਸ ਗੱਲ 'ਤੇ ਧਿਆਨ ਦੇਣਾ ਸੀ ਕਿ ਸਾਡੇ ਹੱਥ ਕੀ ਹੈ, ਯੋਜਨਾ ਕੀ ਹੈ ਅਤੇ ਇਸ ਨੂੰ ਕਿਵੇਂ ਲਾਗੂ ਕਰਨਾ ਹੈ।