ਨਵੀਂ ਦਿੱਲੀ:ਚੇਨੱਈ ਸੁਪਰ ਕਿੰਗਜ਼ ਨੂੰ ਹਰਾਉਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਵੀ ਦਿੱਲੀ ਦੇ ਕਿਲੇ ਨੂੰ ਤੋੜ ਦਿੱਤਾ ਹੈ। ਰੋਮਾਂਚਕ ਮੈਚ ਵਿੱਚ ਹਾਰਦਿਕ ਪੰਡਯਾ ਦੀ ਸੈਨਾ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ। ਗੁਜਰਾਤ ਨੇ ਦਿੱਲੀ ਤੋਂ ਮਿਲੇ 163 ਦੌੜਾਂ ਦੇ ਟੀਚੇ ਨੂੰ 11 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਸਾਈ ਸੁਰਦਰਸ਼ਨ ਅਤੇ ਡੇਵਿਡ ਮਿਲਰ ਦੀ ਤੂਫਾਨੀ ਪਾਰੀ ਦੀ ਮਦਦ ਨਾਲ ਗੁਜਰਾਜ ਨੇ 18.1 ਓਵਰਾਂ 'ਚ 11 ਗੇਂਦਾਂ 'ਤੇ 4 ਵਿਕਟਾਂ ਗੁਆ ਕੇ ਆਪਣਾ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ।
ਇੰਡੀਅਨ ਪ੍ਰੀਮੀਅਰ ਲੀਗ:ਇਸ ਤੋਂ ਇਲਾਵਾ ਵਿਜੇ ਸ਼ੰਕਰ ਨੇ ਵੀ ਗੁਜਰਾਤ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਸਾਈ ਅਤੇ ਵਿਜੇ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਇਆ ਹੈ। ਇਸ ਵਿੱਚ ਦੋਵੇਂ ਖਿਡਾਰੀ ਮੈਚ ਵਿਨਿੰਗ ਪੁਆਇੰਟ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।ਇੰਡੀਅਨ ਪ੍ਰੀਮੀਅਰ ਲੀਗ ਨੇ ਆਪਣੇ ਟਵਿਟਰ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਗੁੱਜਰਾਜ ਲਈ ਮੈਚ ਜੇਤੂ ਪਾਰੀ ਖੇਡਣ ਵਾਲੇ ਸਾਈ ਸੁਦਰਸ਼ਨ ਅਤੇ ਵਿਜੇ ਸ਼ੰਕਰ ਆਪਸ 'ਚ ਗੱਲਾਂ ਕਰਦੇ ਨਜ਼ਰ ਆ ਰਹੇ ਹਨ।
ਕਮਾਲ ਨਹੀਂ ਕਰ ਸਕੇ ਹਾਰਦਿਕ ਪੰਡਯਾ: ਇਹ ਦੋਵੇਂ ਖਿਡਾਰੀ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਹਾਰਦਿਕ ਪੰਡਯਾ ਦੇ ਗੁਜਰਾਤ ਨੇ ਹਾਰਿਆ ਮੈਚ ਜਿੱਤਿਆ। ਜਦੋਂ ਗੁਜਰਾਤ ਟਾਈਟਨਸ ਦੇ ਬੱਲੇਬਾਜ਼ ਆਪਣਾ ਟੀਚਾ ਪੂਰਾ ਕਰਨ ਲਈ ਮੈਦਾਨ 'ਤੇ ਉਤਰੇ ਤਾਂ ਦਿੱਲੀ ਦੇ ਗੇਂਦਬਾਜ਼ ਉਨ੍ਹਾਂ 'ਤੇ ਹਾਵੀ ਨਜ਼ਰ ਆਏ। ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਹਾਰਦਿਕ ਪੰਡਯਾ ਵੀ ਇਸ ਮੈਚ ਵਿੱਚ ਕੁਝ ਕਮਾਲ ਨਹੀਂ ਕਰ ਸਕੇ। ਸ਼ੁਭਮਨ ਨੇ 13 ਗੇਂਦਾਂ ਵਿੱਚ 14 ਅਤੇ ਹਾਰਦਿਕ ਨੇ 4 ਗੇਂਦਾਂ ਵਿੱਚ 5 ਦੌੜਾਂ ਬਣਾਈਆਂ। ਇਸ ਕਾਰਨ ਗੁਜਰਾਤ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਸੀ।