ਨਵੀਂ ਦਿੱਲੀ:ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਕਾਰ ਅੱਜ ਗੁਹਾਟੀ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਆਈਪੀਐਲ 2023 ਦੇ ਇਸ ਸੀਜਨ ਵਿੱਚ ਆਪਣਾ ਦੂਜਾ ਮੈਚ ਖੇਡਣਗੀਆਂ, ਪਰ ਇਸ ਮੈਚ ਤੋਂ ਪਹਿਲਾਂ ਕਪਤਾਨ ਸਿਖਰ ਧਵਨ ਦਾ ਪੰਜਾਬ ਕਿੰਗਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਦੇ ਧਾਕੜ ਬੱਲੇਬਾਜ਼ ਰਾਜ ਅੰਗਦ ਬਾਵਾ ਟੀਮ ਤੋਂ ਬਾਹਰ ਹੋ ਗਏ ਹਨ। ਰਾਜ ਅੰਗਦ ਦੇ ਸੱਟ ਲੱਗਣ ਕਾਰਨ ਫ੍ਰੈਂਚਾਈਜੀ ਨੂੰ ਅੰਗਦ ਨੂੰ ਟੀਮ ਤੋਂ ਬਾਹਰ ਕਰਨਾ ਪਿਆ। ਹੁਣ ਰਾਜ ਅੰਗਦ ਦੀ ਥਾਂ ਟੀਮ ਵਿੱਚ ਨੌਜਵਾਨ ਖਿਡਾਰੀ ਗੁਰਨੂਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ।
ਗੁਰਨੂਰ ਸਿੰਘ ਬਰਾੜ ਨੂੰ ਮੌਕਾ: ਪੰਜਾਬ ਕਿੰਗਜ਼ ਨੇ ਟੀਮ ਤੋਂ ਧਾਕੜ ਬੱਲੇਬਾਜ਼ ਰਾਜ ਅੰਗਦ ਬਾਵਾ ਨੂੰ ਮੋਢੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫ੍ਰੈਂਚਾਈਜੀ ਨੇ ਰਾਜ ਅੰਗਦ ਨੂੰ 2 ਕਰੋੜ ਰੁਪਏ ਖਰਚ ਕੇ ਖਰੀਦਿਆ ਸੀ, ਪਰ ਹੁਣ ਉਨ੍ਹਾਂ ਦੇ ਸੱਟ ਲੱਗਣ ਕਾਰਨ ਟੀਮ ਨੂੰ ਇਹ ਫੈਸਲਾ ਲੈਣਾ ਪਿਆ। ਹੁਣ ਉਨ੍ਹਾਂ ਦੀ ਪੰਜਾਬ ਨੇ 20 ਲੱਖ ਰੁਪਏ ਵਿੱਚ ਖਰੀਦੇ 22 ਸਾਲ ਦੇ ਖਿਡਾਰੀ ਗੁਰਨੂਰ ਸਿੰਘ ਬਰਾੜ ਟੀਮ ਵਿੱਚ ਥਾਂ ਦਿੱਤੀ ਹੈ। ਆਈਪੀਐਲ ਦੇ ਇਸ ਸੀਜਨ ਵਿੱਚ ਗੁਰਨੂਰ ਸਿੰਘ ਖੇਡਦੇ ਨਜ਼ਰ ਆਉਣਗੇ। ਪਿਛਲੇ ਸਾਲ ਆਈਪੀਐੱਲ 2022 'ਚ ਪੰਜਾਬ ਕਿੰਗਜ਼ ਦੇ ਲਈ ਖੇਡਦੇ ਹੋਏ ਰਾਜ ਅੰਗਦ ਨੂੰ ਮੋਢੇ 'ਤੇ ਸੱਟ ਲੱਗੀ ਸੀ, ਜਿਸ ਤੋਂ ਹੁਣ ਤੱਕ ਰਾਜ ਅੰਗਦ ਉੱਭਰ ਨਹੀਂ ਸਕੇ। ਇਸ ਦੇ ਚੱਲਦੇ ਉਨ੍ਹਾਂ ਨੂੰ ਹੁਣ ਮੈਦਾਨ ਤੋਂ ਦੂਰ ਰਹਿਣਾ ਪਵੇਗਾ।