ਨਵੀਂ ਦਿੱਲੀ:IPL 2023 ਦਾ ਦੂਜਾ ਮੈਚ ਅੱਜ 1 ਅਪ੍ਰੈਲ ਨੂੰ ਪੰਜਾਬ ਦੇ ਮੋਹਾਲੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਇਸ ਦੇ ਲਈ ਦੋਵੇਂ ਟੀਮਾਂ ਪੂਰੀ ਤਿਆਰੀ ਨਾਲ ਮੈਦਾਨ 'ਤੇ ਉਤਰਨਗੀਆਂ। ਅੱਜ ਦਾ ਮੈਚ ਬਹੁਤ ਰੋਮਾਂਚਕ ਹੋ ਸਕਦਾ ਹੈ। ਨਿਤੀਸ਼ ਰਾਣਾ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਆਈਪੀਐਲ ਵਿੱਚ ਹੁਣ ਤੱਕ ਤਿੰਨ ਵਾਰ ਚੈਂਪੀਅਨ ਬਣ ਚੁੱਕੀ ਹੈ। ਇਸ ਦੇ ਨਾਲ ਹੀ ਖ਼ਿਤਾਬ ਲਈ ਤਰਸ ਰਹੀ ਪੰਜਾਬ ਕਿੰਗਜ਼ ਇਸ ਸੀਜ਼ਨ 'ਚ ਆਪਣੀ ਪੂਰੀ ਕੋਸ਼ਿਸ਼ ਕਰੇਗੀ।
ਪੰਜਾਬ ਕਿੰਗਜ਼ ਨੇ IPL 2023 ਦੇ ਦੂਜੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ। ਪੰਜਾਬ ਨੇ ਡਕਵਰਥ ਲੁਈਸ ਨਿਯਮ ਅਨੁਸਾਰ ਇਹ ਮੈਚ 7 ਦੌੜਾਂ ਨਾਲ ਜਿੱਤਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 191 ਦੌੜਾਂ ਬਣਾਈਆਂ। ਜਵਾਬ ਵਿੱਚ ਕੋਲਕਾਤਾ ਨੇ 16 ਓਵਰਾਂ ਵਿੱਚ 146 ਦੌੜਾਂ ਬਣਾਈਆਂ। ਪਰ ਮੀਂਹ ਕਾਰਨ ਮੈਚ ਰੁਕ ਗਿਆ। ਪੰਜਾਬ ਲਈ ਧਵਨ ਨੇ 40 ਅਤੇ ਰਾਜਪਕਸ਼ੇ ਨੇ 50 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ।
ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 192 ਦੌੜਾਂ ਦਾ ਮਿਲਿਆ ਸੀ ਟੀਚਾ: ਇਸ ਦੇ ਨਾਲ ਹੀਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਜਦੋਂ ਮੀਂਹ ਕਾਰਨ ਖੇਡ ਰੋਕੀ ਗਈ ਤਾਂ ਟੀਮ 16 ਓਵਰਾਂ ‘ਚ 7 ਵਿਕਟਾਂ ‘ਤੇ 146 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਹਾਲਾਂਕਿ ਇਸ ਤੋਂ ਬਾਅਦ ਇਹ ਖੇਡ ਨਹੀਂ ਖੇਡੀ ਜਾ ਸਕੀ। ਜਿਸ ਤੋਂ ਬਾਅਦ ਪੰਜਾਬ ਕਿੰਗਜ਼ ਨੂੰ 7 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ।
ਕੋਲਕਾਤਾ ਨਾਈਟ ਰਾਈਡਰਜ਼ ਲਈ ਆਲਰਾਊਂਡਰ ਆਂਦਰੇ ਰਸਲ ਨੇ 19 ਗੇਂਦਾਂ ‘ਚ 35 ਦੌੜਾਂ ਬਣਾਈਆਂ। ਇਸ ਟੀਮ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ 2 ਛੱਕੇ ਲਗਾਏ। ਜਦਕਿ ਵੈਂਕਟੇਸ਼ ਅਈਅਰ 28 ਗੇਂਦਾਂ ‘ਤੇ 34 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਖਿਡਾਰੀ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ 1 ਛੱਕਾ ਲਗਾਇਆ। ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਨੇ 17 ਗੇਂਦਾਂ ‘ਤੇ 24 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ 1 ਛੱਕਾ ਲਗਾਇਆ।
ਦੂਜੇ ਪਾਸੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ 3 ਓਵਰਾਂ ਵਿੱਚ 19 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਜਦਕਿ ਇਸ ਤੋਂ ਇਲਾਵਾ ਸੈਮ ਕਰਨ, ਨਾਥਨ ਐਲਿਸ, ਸਿਕੰਦਰ ਰਜ਼ਾ ਅਤੇ ਰਾਹੁਲ ਚਾਹਰ ਨੂੰ 1-1 ਸਫਲਤਾ ਮਿਲੀ।
ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਲਈ ਭਾਨੁਕਾ ਰਾਜਪਕਸ਼ੇ ਨੇ 32 ਗੇਂਦਾਂ ਵਿੱਚ ਸਭ ਤੋਂ ਵੱਧ 50 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ‘ਚ 5 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ 29 ਗੇਂਦਾਂ ‘ਚ 40 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ‘ਚ 6 ਚੌਕੇ ਲਗਾਏ।
ਕੋਲਕਾਤਾ ਨਾਈਟ ਰਾਈਡਰਜ਼ ਲਈ ਟਿਮ ਸਾਊਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਜਦਕਿ ਉਮੇਸ਼ ਯਾਦਵ ਤੋਂ ਇਲਾਵਾ ਸੁਨੀਲ ਨਰੇਨ ਅਤੇ ਵਰੁਣ ਚੱਕਰਵਰਤੀ ਨੂੰ 1-1 ਸਫਲਤਾ ਮਿਲੀ। ਇਸ ਤਰ੍ਹਾਂ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ।
ਇਹ ਵੀ ਪੜ੍ਹੋ:IPL 2023 PBKS vs KKR: ਪੰਜਾਬ ਨੇ ਡਕਵਰਥ ਲੁਈਸ ਵਿਧੀ ਤਹਿਤ 7 ਦੌੜਾਂ ਨਾਲ ਕੀਤੀ ਜਿੱਤ ਦਰਜ