ਮੁੰਬਈ:ਕਪਤਾਨ ਹਾਰਦਿਕ ਪੰਡਯਾ (ਅਜੇਤੂ 62) ਅਤੇ ਰਾਸ਼ਿਦ ਖਾਨ (ਅਜੇਤੂ 19) ਵੀ ਗੁਜਰਾਤ ਟਾਈਟਨਸ (ਜੀ. ਟੀ.) ਦੀ ਹਾਰ ਤੋਂ ਬਚ ਨਹੀਂ ਸਕੇ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 73 ਅਤੇ ਫਾਫ ਡੂ ਪਲੇਸਿਸ ਨੇ 44 ਦੌੜਾਂ ਬਣਾਈਆਂ ਜਦਕਿ ਗਲੇਨ ਮੈਕਸਵੈੱਲ 18 ਗੇਂਦਾਂ 'ਤੇ 40 ਦੌੜਾਂ ਬਣਾ ਕੇ ਨਾਬਾਦ ਰਹੇ।
ਕੋਹਲੀ ਦੀ ਜ਼ਬਰਦਸਤ ਵਾਪਸੀ:ਗੁਜਰਾਤ ਵੱਲੋਂ ਦਿੱਤੇ 169 ਦੌੜਾਂ ਦੇ ਟੀਚੇ ਦਾ ਜਵਾਬ ਦੇਣ ਲਈ ਉਤਰੇ ਕੋਹਲੀ ਅਤੇ ਕਪਤਾਨ ਪਲੇਸੀ ਨੇ 115 ਦੌੜਾਂ ਦੀ ਸਾਂਝੇਦਾਰੀ ਕਰਕੇ ਬੰਗਲੌਰ ਦੀ ਟੀਮ ਨੂੰ ਮਜ਼ਬੂਤ ਕੀਤਾ। ਪਲੇਸੀ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਗਲੇਨ ਮੈਕਸਵੈੱਲ ਨਾਲ ਸਾਂਝੇਦਾਰੀ ਕੀਤੀ। ਇਸ ਦੌਰਾਨ ਕੋਹਲੀ 146 ਦੌੜਾਂ ਦੇ ਕੁੱਲ ਸਕੋਰ 'ਤੇ 73 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਕੋਹਲੀ ਦੇ ਜਾਣ ਤੋਂ ਬਾਅਦ ਮੈਕਸਵੈੱਲ ਨੇ ਬੱਲੇਬਾਜ਼ੀ ਜਾਰੀ ਰੱਖੀ ਅਤੇ 18.4 ਓਵਰਾਂ 'ਚ ਜਿੱਤ ਦਿਵਾਈ। ਮੈਕਸਵੈੱਲ ਨੇ 18 ਗੇਂਦਾਂ 'ਤੇ ਨਾਬਾਦ 40 ਦੌੜਾਂ ਬਣਾਈਆਂ। ਗੁਜਰਾਤ ਲਈ ਰਾਸ਼ਿਦ ਖਾਨ ਨੇ ਦੋਵੇਂ ਵਿਕਟਾਂ ਲਈਆਂ।
ਇਹ ਵੀ ਪੜੋ:IPL Point Table: ਪਲੇਆਫ 'ਚ 'ਨਵਾਬਾਂ' ਦੀ ਬਾਦਸ਼ਾਹਤ ਕਾਇਮ, ਪੁਆਇੰਟ ਟੇਬਲ 'ਤੇ ਮਾਰੋ ਨਜ਼ਰ
ਗੁਜਰਾਤ ਨੇ 5 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ: ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ (ਜੀ.ਟੀ.) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਦਾ ਟੀਚਾ ਦਿੱਤਾ ਸੀ। ਟੀਮ ਲਈ ਕਪਤਾਨ ਹਾਰਦਿਕ ਅਤੇ ਡੇਵਿਡ ਮਿਲਰ ਨੇ 47 ਗੇਂਦਾਂ ਵਿੱਚ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਬੈਂਗਲੁਰੂ ਲਈ ਜੋਸ ਹੇਜ਼ਲਵੁੱਡ ਨੇ ਦੋ ਵਿਕਟਾਂ ਲਈਆਂ। ਗਲੇਨ ਮੈਕਸਵੈੱਲ ਅਤੇ ਵਨਿੰਦੂ ਹਸਰਾਂਗਾ ਨੇ ਇਕ-ਇਕ ਵਿਕਟ ਲਈ।
ਗੁਜਰਾਤ ਦੀ ਧੀਮੀ ਸ਼ੁਰੂਆਤ : ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਟਾਈਟਨਜ਼ ਨੇ ਪਾਵਰਪਲੇ 'ਚ 2 ਵਿਕਟਾਂ ਦੇ ਨੁਕਸਾਨ 'ਤੇ 38 ਦੌੜਾਂ ਬਣਾਈਆਂ। ਇਸ ਦੌਰਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (1) ਅਤੇ ਮੈਥਿਊ ਵੇਡ (16) ਜਲਦੀ ਹੀ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਰਿਧੀਮਾਨ ਸਾਹਾ ਨੇ ਕੁਝ ਚੰਗੇ ਸ਼ਾਟ ਖੇਡੇ। ਦੂਜੇ ਪਾਸੇ ਕਪਤਾਨ ਹਾਰਦਿਕ ਪੰਡਯਾ ਨੇ ਉਸ ਦਾ ਸਾਥ ਦਿੱਤਾ। ਪਰ ਸਾਹਾ (31) ਬਦਕਿਸਮਤ ਰਿਹਾ ਅਤੇ ਰਨ ਆਊਟ ਹੋ ਗਿਆ।