ਹੈਦਰਾਬਾਦ: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ 2022 ਦੇ 13ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਆਰਸੀਬੀ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਦਿੱਲੀ ਕੈਪੀਟਲਸ ਇਕ ਸਥਾਨ ਖਿਸਕ ਕੇ ਸੱਤਵੇਂ ਸਥਾਨ 'ਤੇ ਆ ਗਈ ਹੈ। ਜ਼ਿਆਦਾਤਰ ਟੀਮਾਂ ਨੇ ਤਿੰਨ ਮੈਚ ਖੇਡੇ ਹਨ ਅਤੇ ਆਰਸੀਬੀ ਬਨਾਮ ਰਾਜਸਥਾਨ ਵਿਚਾਲੇ ਖੇਡੇ ਗਏ ਮੈਚ ਤੋਂ ਬਾਅਦ, ਪਹਿਲੇ ਤੋਂ ਛੇਵੇਂ ਸਥਾਨ ਤੱਕ ਦੀਆਂ ਸਾਰੀਆਂ 6 ਟੀਮਾਂ ਦੇ ਸਿਰਫ 4 ਅੰਕ ਹਨ।
ਅਜਿਹੇ 'ਚ ਬਿਹਤਰ ਰਨ ਰੇਟ ਦੇ ਆਧਾਰ 'ਤੇ ਹਾਰ ਦੇ ਬਾਵਜੂਦ ਰਾਜਸਥਾਨ ਦੀ ਟੀਮ (1.218) ਚੋਟੀ 'ਤੇ ਬਣੀ ਹੋਈ ਹੈ। ਸ਼੍ਰੇਅਸ ਅਈਅਰ ਦੀ ਕੋਲਕਾਤਾ ਨਾਈਟ ਰਾਈਡਰਜ਼ (0.843) ਰਾਜਸਥਾਨ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਕੇਕੇਆਰ ਤੋਂ ਬਾਅਦ ਆਈਪੀਐਲ ਦੇ ਇਸ ਸੀਜ਼ਨ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੀ ਗੁਜਰਾਤ ਟਾਈਟਨਸ (0.495) ਦਾ ਕਬਜ਼ਾ ਹੈ। ਪੰਜਾਬ ਕਿੰਗਜ਼ (0.238) ਚੌਥੇ ਸਥਾਨ 'ਤੇ ਹਨ, ਫਿਰ ਇਕ ਹੋਰ ਨਵਾਂ ਲਖਨਊ ਸੁਪਰ ਜਾਇੰਟਸ (0.193) ਅਤੇ RCB (0.159) ਛੇਵੇਂ ਸਥਾਨ 'ਤੇ ਹੈ। ਦਿੱਲੀ (0.065) 2 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ।