ਹੈਦਰਾਬਾਦ: ਅੱਜ ਦਾ ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਹੋਣਾ ਹੈ। ਇਹ ਮੈਚ ਬ੍ਰੇਬੋਰਨ ਸਟੇਡੀਅਮ ਮੁੰਬਈ ਵਿੱਚ ਹੋਵੇਗਾ। ਜੇਕਰ ਗੱਲ ਕਰੀਏ ਦੋਵੇਂ ਟੀਮਾਂ ਦੀ ਤਾਂ ਇਨ੍ਹਾਂ ਦੋਣਾਂ ਟੀਮਾਂ ਨੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਪਰ ਪਿਛਲੇ ਕੁਝ ਮੈਚਾਂ ਵਿੱਚ ਉਨ੍ਹਾਂ ਦੀਆਂ ਕੁਝ ਕਮਜ਼ੋਰੀਆਂ ਸਾਹਮਣੇ ਆਈਆਂ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਕੇਕੇਆਰ ਵੱਲੋਂ ਅਜਿੰਕਿਆ ਰਹਾਣੇ ਨੂੰ ਬਾਹਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸ਼ੁਰੂਆਤੀ ਮੁਸ਼ਕਲਾਂ ਖਤਮ ਨਹੀਂ ਹੋਈਆ ਹਨ। ਧਾਕੜ ਬੱਲੇਬਾਜ ਐਰੋਨ ਫਿੰਚ ਨੂੰ ਖੁਦ ਨੂੰ ਸਾਬਤ ਕਰਨ ਲਈ ਇੱਕ ਮੌਕਾ ਹੋਰ ਮਿਲ ਸਕਦਾ ਹੈ। ਮਿਸਟਰੀ ਗੇਂਦਬਾਜ ਕਹੇ ਜਾਣ ਵਾਲੇ ਵਰੁਣ ਚੱਕਰਵਰਤੀ ਕੋਲ ਵੀ ਇੱਕ ਮੌਕਾ ਹੋਰ ਹੋ ਸਰਦਾ ਹੈ।
ਦੂਜੇ ਪਾਸੇ ਖੇਡ ਰਹੀ ਰਾਜਸਥਾਨ ਰਾਇਲਜ਼ ਨੂੰ ਵੀ ਕੱਝ ਮੁਸ਼ਕੀਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਆਰਆਰ ਨੂੰ ਟ੍ਰੇਂਟ ਬੋਲਟ ਦੀ ਗੈਰ-ਮੌਜੂਦਗੀ ਸਾਫ ਤੋਰ 'ਤੇ ਵਿਖ ਰਹੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਯਸ਼ਸਵੀ ਜੈਸਵਾਲ ਨੂੰ ਇੱਕ ਵਾਰ ਫਿਰ ਮੌਕਾ ਮਿਲ ਸਕਦਾ ਹੈ। ਸ਼ਿਮਰੋਨ ਹੇਟਮਾਇਰ ਮੱਧ ਓਵਰਾਂ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਫ੍ਰੈਂਚਾਇਜ਼ੀ ਆਪਣੇ ਆਉਣ ਵਾਲੇ ਮੁਕਾਬਲੇ 'ਚ ਜਿੱਤ ਦੇ ਨਾਲ ਵਾਪਸੀ ਕਰਣ ਦੀ ਕੋਸ਼ਿਸ਼ ਕਰੇਗੀ।
ਰਾਜਸਥਾਨ ਰਾਇਲਜ਼
ਜੋਸ ਬਟਲਰ, ਯਸ਼ਸਵੀ ਜੈਸਵਾਲ, ਦੇਵਦੱਤ ਪਡਿਕਲ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰਿਆਨ ਪਰਾਗ, ਜੇਮਸ ਨੀਸ਼ਮ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਦ ਕ੍ਰਿਸ਼ਨਾ, ਯੁਜਵੇਂਦਰ ਚਾਹਲ।
ਕੋਲਕਾਤਾ ਨਾਈਟ ਰਾਈਡਰਜ਼
ਆਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਆਂਦਰੇ ਰਸਲ, ਸ਼ੈਲਡਨ ਜੈਕਸਨ (ਵਿਕਟਕੀਪਰ), ਪੈਟ ਕਮਿੰਸ, ਸੁਨੀਲ ਨਰਾਇਣ, ਅਮਨ ਖਾਨ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।