ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਨਿਲਾਮੀ ਲਈ ਬੀਸੀਸੀਆਈ ਵੱਲੋਂ ਖਿਡਾਰੀਆਂ ਦੀ ਅੰਤਿਮ ਸੂਚੀ ਵੀਰਵਾਰ ਨੂੰ ਜਾਰੀ ਕੀਤੀ ਗਈ ਹੈ। ਆਈਪੀਐਲ ਨਿਲਾਮੀ ਵਿੱਚ 292 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਨ੍ਹਾਂ ਵਿੱਚ 164 ਭਾਰਤੀ, 125 ਵਿਦੇਸ਼ੀ ਅਤੇ ਸਹਿਯੋਗੀ ਦੇਸ਼ਾਂ ਦੇ ਤਿੰਨ ਖਿਡਾਰੀ ਸ਼ਾਮਲ ਹੋਣਗੇ।
ਆਈਪੀਐਲ ਦੀਆਂ ਅੱਠ ਟੀਮਾਂ ਨੇ ਇਸ ਵਾਰ 139 ਖਿਡਾਰੀ ਬਰਕਰਾਰ ਰੱਖੇ ਹਨ, ਜਦਕਿ 57 ਖਿਡਾਰੀਆਂ ਨੂੰ ਉਨ੍ਹਾਂ ਦੀ ਟੀਮ ਤੋਂ ਰਿਲੀਜ਼ ਕੀਤਾ ਗਿਆ ਹੈ। ਕੁੱਲ 196.6 ਕਰੋੜ ਦਾਅ 'ਤੇ ਲੱਗਣਗੇ।
ਪਿਛਲੇ ਹਫ਼ਤੇ, 114 ਕ੍ਰਿਕਟਰਾਂ ਨੇ ਨੀਲਮੀ ਲਈ ਰਜਿਸਟਰ ਕੀਤਾ ਸੀ ਅਤੇ ਸਾਰੀਆਂ ਅੱਠ ਫ੍ਰੈਂਚਾਇਜੀਆਂ ਨੇ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਮ੍ਹਾਂ ਕੀਤੀ। ਇਸ ਤੋਂ ਬਾਅਦ ਅੰਤਿਮ ਸੂਚੀ ਜਾਰੀ ਕੀਤੀ ਗਈ ਹੈ।
ਵੰਡੀ ਗਈ ਸ਼੍ਰੇਣੀ ਦਾ ਵੇਰਵਾ:
- ਹਰਭਜਨ ਸਿੰਘ, ਕੇਦਾਰ ਜਾਧਵ ਅਤੇ ਅੱਠ ਵਿਦੇਸ਼ੀ ਖਿਡਾਰੀ- ਗਲੇਨ ਮੈਕਸਵੈਲ, ਸਟੀਵ ਸਮਿਥ, ਸ਼ਾਕਿਬ ਅਲ ਹਸਨ, ਮੋਇਨ ਅਲੀ, ਸੈਮ ਬਿਲਿੰਗਜ਼, ਲੀਅਮ ਪਲੰਕੇਟ, ਜੇਸਨ ਰਾਏ ਅਤੇ ਮਾਰਕ ਵੁਡ - ਨੂੰ ਦੋ ਕਰੋੜ ਰੁਪਏ ਦੇ ਸਰਵ ਉੱਤਮ ਬਰੈਕਟ ਵਿੱਚ ਚੁਣਿਆ ਗਿਆ ਹੈ।
- ਉੱਥੇ ਹੀ, 1.5 ਕਰੋੜ ਦੇ ਅਧਾਰ ਮੁੱਲ ਵਿੱਚ ਕੁੱਲ 12 ਖਿਡਾਰੀ ਹਨ ਅਤੇ ਇਹ ਸਾਰੇ ਵਿਦੇਸ਼ੀ ਖਿਡਾਰੀ ਹਨ। ਇਸ ਤੋਂ ਇਲਾਵਾ 1 ਕਰੋੜ ਦੀ ਸ਼੍ਰੇਣੀ ਵਿੱਚ 11 ਖਿਡਾਰੀ ਹਨ, ਜਿਨ੍ਹਾਂ ਵਿੱਚ 2 ਭਾਰਤੀ ਅਤੇ 9 ਵਿਦੇਸ਼ੀ ਖਿਡਾਰੀ ਹਨ।
- ਇਸ ਤੋਂ ਇਲਾਵਾ 15 ਵਿਦੇਸ਼ੀ ਖਿਡਾਰੀ 75 ਲੱਖ ਰੁਪਏ ਦੇ ਬੇਸ ਪ੍ਰਾਈਸ ਸ਼੍ਰੇਣੀ ਵਿੱਚ ਹਨ, ਜਦਕਿ 50 ਲੱਖ ਰੁਪਏ ਦੀ ਸ਼੍ਰੇਣੀ ਵਿੱਚ 65 ਖਿਡਾਰੀ ਹਨ ਜਿਸ ਵਿੱਚ 13 ਭਾਰਤੀ ਖਿਡਾਰੀ ਅਤੇ 52 ਵਿਦੇਸ਼ੀ ਖਿਡਾਰੀ ਸ਼ਾਮਲ ਹਨ।
ਦੱਸ ਦਈਏ ਕਿ ਨਿਲਾਮੀ 18 ਫਰਵਰੀ ਨੂੰ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗੀ।