ਚੇਨਈ: ਆਈਪੀਐਲ 2021 ਦਾ ਨੌਵਾਂ ਮੈਚ ਸ਼ਨਿਚਰਵਾਰ ਨੂੰ ਸਨਰਾਈਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਵੀ ਸਨਰਾਈਜ਼ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ ਹੈਦਰਾਬਾਦ ਦਾ ਇਹ ਤੀਜਾ ਮੈਚ ਹੈ ਜਿਸ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨੌਵੇਂ ਮੈਚ ਦਾ ਮੁੰਬਈ ਇੰਡੀਅਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ।
ਆਈਪੀਐਲ 2021: ਮੁੰਬਈ ਇੰਡੀਅਨ ਨੇ ਸਨਰਾਈਜ਼ ਹੈਦਰਾਬਾਦ ਪਛਾੜਿਆ - Sunrise Hyderabad
ਆਈਪੀਐਲ 2021 ਦਾ ਨੌਵਾਂ ਮੈਚ ਸ਼ਨਿਚਰਵਾਰ ਨੂੰ ਸਨਰਾਈਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨ ਵਿਚਾਲੇ ਹੋਇਆ। ਇਸ ਮੈਚ ਵਿੱਚ ਵੀ ਸਨਰਾਈਜ਼ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮੁੰਬਈ ਇੰਡੀਅਨ ਨੇ 20 ਓਵਰ ਵਿੱਚ 5 ਵਿਕਟਾਂ ਗਵਾ ਕੇ 150 ਦੌੜਾਂ ਬਣਾਈਆਂ ਅਤੇ ਸਨਰਾਈਜ਼ ਲਈ 151 ਦੌੜਾਂ ਦਾ ਟੀਚਾ ਨਿਰਧਾਰਿਤ ਕੀਤਾ। ਮੁੰਬਈ ਇੰਡੀਅਨ ਦੇ ਕਪਤਾਨ ਰੋਹਿਤ ਸ਼ਰਮਾ ਨੇ 32 ਦੌੜਾਂ ਅਤੇ ਡੀ ਕਾਕ ਨੇ 40 ਦੌੜਾਂ ਬਣਾਈਆਂ। ਆਖ਼ਰ ਵਿੱਚ ਪੋਲਾਡ ਨੇ 32 ਗੇਂਦਾਂ ਵਿੱਚ 35 ਦੌੜਾਂ ਦੀ ਨਾਬਾਦ ਪਾਰੀ ਨੇ ਇੱਕ ਸਮਾਨਜਨਕ ਅਤੇ ਮਜ਼ਬੂਤ ਸਕੋਰ 150 ਦੌੜਾਂ ਉੱਤੇ ਪਹੁੰਚਾ ਦਿੱਤਾ।
ਮੁੰਬਈ ਇੰਡੀਅਨ ਵੱਲੋਂ ਨਿਰਧਾਰਿਤ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਨੇ 19.4 ਓਵਰਾਂ ਵਿੱਚ 137 ਦੌੜਾਂ ਉੱਤੇ ਢੇਰ ਹੋ ਗਈ। ਹੈਦਰਾਬਾਦ ਦੇ ਕਪਤਾਨ ਵਾਰਨਰ 36 ਦੌੜਾਂ ਅਤੇ ਬੇਅਰਸਟੋ ਨੇ 43 ਦੌੜਾਂ ਨੇ ਜ਼ੋਰਦਾਰ ਸ਼ੁਰੂਆਤ ਕੀਤੀ।