ਦੁਬਈ: ਆਈਪੀਐਲ 2021 ਦੇ ਫਾਈਨਲ ਵਿੱਚ ਕੋਲਕਾਤਾ ਅਤੇ ਚੇਨਈ ਦੀਆਂ ਟੀਮਾਂ ਦੇ ਵਿੱਚ ਇੱਕ ਪਾਰੀ ਖੇਡੀ ਗਈ ਹੈ, ਜਿਸ ਵਿੱਚ ਚੇਨਈ ਸੁਪਰ ਕਿੰਗਜ਼ ਨੇ ਨਿਰਧਾਰਤ 20 ਓਵਰਾਂ ਵਿੱਚ 192 ਦੌੜਾਂ ਬਣਾਈਆਂ, ਜਦੋਂ ਕਿ ਹੁਣ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਟੀਮ ਮੈਦਾਨ ਉੱਤੇ ਉਤਰੇਗੀ।
ਚੇਨਈ ਦੀ ਇਸ ਪਾਰੀ ਵਿੱਚ ਫਾਫ ਡੂ ਪਲੇਸਿਸ ਨੇ ਆਪਣੀ ਫਾਰਮ ਨਾਲ ਸਭ ਨੂੰ ਹੈਰਾਨ ਕਰ ਦਿੱਤਾ, ਉਸਨੇ 59 ਗੇਂਦਾਂ ਵਿੱਚ 86 ਦੌੜਾਂ ਬਣਾਈਆਂ, ਉਸਦੇ ਇਲਾਵਾ ਰੁਤੁਰਾਜ ਗਾਇਕਵਾੜ ਨੇ 32 ਦੌੜਾਂ ਬਣਾਈਆਂ ਅਤੇ ਓਰੇਂਜ ਕੈਪ ਆਪਣੇ ਨਾਮ ਕਰ ਲਈ। ਇਸ ਤੋਂ ਇਲਾਵਾ ਮੋਈਨ ਅਲੀ ਨੇ 37 ਅਤੇ ਉਥੱਪਾ ਨੇ 31 ਦੌੜਾਂ ਬਣਾਈਆਂ।