ਦੁਬਈ:ਆਈਸੀਸੀ ਟੀ-20 ਵਿਸ਼ਵ ਕੱਪ (T 20 World Cup) ਵਿੱਚ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਸ਼ਾਨਦਾਰ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ।
ਸਾਬਕਾ ਕ੍ਰਿਕਟਰ ਚੇਤਨ ਸ਼ਰਮਾ (Chetan Sharma) ਨੇ ਕਿਹਾ ਭਾਰਤੀ ਟੀਮ ਮਹਾਨ ਮੈਚ ਵਿੱਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਸੀ। ਕਿਉਂਕਿ ਭਾਰਤ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਕਦੇ ਨਹੀਂ ਹਾਰਿਆ ਸੀ, ਇਸ ਲਈ ਇੱਥੇ ਭਾਰਤ ਨੂੰ ਹਾਰਦਾ ਦੇਖਣਾ ਮੁਸ਼ਕਿਲ ਸੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਮਨਸੂਬਿਆਂ ਨੇ ਵਿਰਾਟ ਦੀ ਫੌਜ ਨੂੰ ਹਰਾਇਆ।
ਵਿਸ਼ਵ ਕੱਪ (World Cup) ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਪਾਕਿਸਤਾਨ (India Pakistan) ਤੋਂ ਦਸ ਵਿਕਟਾਂ ਨਾਲ ਹਾਰਿਆ ਹੈ। ਇਹ ਭਾਰਤ ਲਈ ਬਹੁਤ ਹੀ ਸ਼ਰਮਨਾਕ ਹਾਰ ਸੀ। ਪਾਕਿਸਤਾਨ ਦੀ ਸਲਾਮੀ ਜੋੜੀ ਮੁਹੰਮਦ ਰਿਜ਼ਵਾਨ ਦੀਆਂ ਅਜੇਤੂ 79 ਅਤੇ ਕਪਤਾਨ ਬਾਬਰ ਆਜ਼ਮ ਦੀਆਂ ਅਜੇਤੂ 68 ਦੌੜਾਂ ਨੇ ਟੀਮ ਨੂੰ ਇਕਤਰਫਾ ਜਿੱਤ ਦਿਵਾਈ।
ਇਹ ਵੀ ਪੜ੍ਹੋ:ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਰਿਜ਼ਵਾਨ ਅਤੇ ਬਾਬਰ ਦੀ ਜੋੜੀ ਦਾ ਦਿਖਿਆ ਕਮਾਲ