ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ 5 ਜੂਨ ਨੂੰ ਇੱਥੇ ਇਕੱਠੀ ਹੋਵੇਗੀ। ਪਹਿਲਾ ਮੈਚ 9 ਜੂਨ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਪਹੁੰਚੇਗੀ।
ਭਾਰਤੀ ਟੀਮ 5 ਜੂਨ ਨੂੰ ਦਿੱਲੀ 'ਚ ਹੋਵੇਗੀ ਇਕੱਠੀ, 2 ਜੂਨ ਨੂੰ ਪਹੁੰਚੇਗੀ ਦੱਖਣੀ ਅਫਰੀਕਾ ਦੀ ਟੀਮ - ਬਾਇਓ ਬਬਲ ਬਣਾਇਆ ਜਾਵੇਗਾ
ਇਸ ਲੜੀ ਲਈ ਦਰਸ਼ਕਾਂ ਦੇ ਦਾਖਲੇ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਨਾ ਹੀ ਬਾਇਓ ਬਬਲ ਬਣਾਇਆ ਜਾਵੇਗਾ, ਹਾਲਾਂਕਿ ਖਿਡਾਰੀਆਂ ਦੀ ਨਿਯਮਤ ਕਰੋਨਾ ਜਾਂਚ ਹੋਵੇਗੀ। ਬਾਕੀ ਮੈਚ ਕਟਕ (12 ਜੂਨ), ਵਿਸ਼ਾਖਾਪਟਨਮ...
ਇਸ ਲੜੀ ਲਈ ਦਰਸ਼ਕਾਂ ਦੇ ਦਾਖਲੇ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਨਾ ਹੀ ਬਾਇਓ ਬਬਲ ਬਣਾਇਆ ਜਾਵੇਗਾ, ਹਾਲਾਂਕਿ ਖਿਡਾਰੀਆਂ ਦੀ ਨਿਯਮਤ ਕਰੋਨਾ ਜਾਂਚ ਹੋਵੇਗੀ। ਬਾਕੀ ਮੈਚ ਕਟਕ (12 ਜੂਨ), ਵਿਸ਼ਾਖਾਪਟਨਮ (14 ਜੂਨ), ਰਾਜਕੋਟ (17 ਜੂਨ) ਅਤੇ ਬੈਂਗਲੁਰੂ (19 ਜੂਨ) ਵਿੱਚ ਖੇਡੇ ਜਾਣਗੇ।
ਡੀਡੀਸੀਏ ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ ਨੇ ਕਿਹਾ, ਭਾਰਤੀ ਟੀਮ ਇੱਥੇ 5 ਜੂਨ ਨੂੰ ਇਕੱਠੀ ਹੋਵੇਗੀ ਅਤੇ ਦੱਖਣੀ ਅਫਰੀਕਾ ਦੀ ਟੀਮ 2 ਜੂਨ ਨੂੰ ਪਹੁੰਚੇਗੀ। ਭਾਰਤੀ ਕ੍ਰਿਕਟਰ ਦੋ ਮਹੀਨੇ ਤੱਕ IPL ਖੇਡਣ ਤੋਂ ਬਾਅਦ ਬ੍ਰੇਕ 'ਤੇ ਹਨ। ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਇਸ ਸੀਰੀਜ਼ 'ਚ ਕੇਐੱਲ ਰਾਹੁਲ ਭਾਰਤ ਦੀ ਕਪਤਾਨੀ ਕਰਨਗੇ। ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ।