ਨਵੀਂ ਦਿੱਲੀ: ਅਹਿਮਦਾਬਾਦ ਅਤੇ ਲਖਨਊ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਪਰਿਵਾਰ ਦੇ ਦੋ ਨਵੇਂ ਮੈਂਬਰ ਬਣ ਗਏ ਹਨ, ਕਿਉਂਕਿ ਹੁਣ ਅਗਲੇ ਸੀਜ਼ਨ ਤੋਂ ਦਸ ਟੀਮਾਂ ਦੀ ਗੱਲ ਹੋਵੇਗੀ। ਇਹ ਬੋਲੀ ਸੋਮਵਾਰ ਨੂੰ ਦੁਬਈ ਦੇ ਤਾਜ ਹੋਟਲ ਵਿੱਚ ਹੋਈ ਅਤੇ ਇਹ RP-ਸੰਜੀਵ ਗੋਇਨਕਾ ਗਰੁੱਪ (RPSG) (ਲਖਨਊ) ਅਤੇ CVC ਕੈਪੀਟਲ ਪਾਰਟਨਰਜ਼ (ਅਹਿਮਦਾਬਾਦ) ਹਨ ਜੋ ਨਵੇਂ ਮਾਲਕਾਂ ਵਜੋਂ ਨਕਦੀ ਨਾਲ ਭਰਪੂਰ ਲੀਗ ਵਿੱਚ ਸ਼ਾਮਲ ਹੋਣਗੇ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਆਈਪੀਐਲ ਦੀਆਂ ਦੋ ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ ਦਾ ਮਿਲਣਾ ਵੱਡੀ ਉਪਲਬਧੀ ਹੈ।
ਆਈਪੀਐਲ ਦਾ ਪਹਿਲਾ ਸੀਜ਼ਨ ਸਾਲ 2008 ਵਿੱਚ ਖੇਡਿਆ ਗਿਆ ਸੀ, ਉਦੋਂ ਤੋਂ ਲੀਗ ਦਾ ਕੱਦ ਵਧਿਆ ਹੈ ਅਤੇ ਇਹ ਵਿਸ਼ਵ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਮੁਕਾਬਲਿਆਂ ਵਿੱਚੋਂ ਇੱਕ ਹੈ। ਚੇਨੱਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੌਰ, ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਸ, ਸਨਰਾਈਜ਼ਰਸ ਹੈਦਰਾਬਾਦ, ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਲੀਗ ਦੀ ਸ਼ੁਰੂਆਤ ਤੋਂ ਹੀ ਇਸ ਦੇ ਨਾਲ ਹਨ। ਹੈਦਰਾਬਾਦ ਫ੍ਰੈਂਚਾਇਜ਼ੀ ਦਾ ਨਾਂਅ ਪਹਿਲਾਂ ਡੇਕਨ ਚਾਰਜਰਸ ਸੀ, ਪਰ ਮਲਕੀਅਤ ਵਿੱਚ ਤਬਦੀਲੀ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਵਜੋਂ ਜਾਣਿਆ ਜਾਣ ਲੱਗਾ।
ਇਹ ਵੀ ਪੜ੍ਹੋ: 'ਪਾਕਿਸਤਾਨ ਤੋਂ ਭਾਰਤ ਦੀ ਹਾਰ ਚਿੰਤਾ ਦਾ ਵਿਸ਼ਾ'