ਮੁੰਬਈ : IPL 2022 'ਚ ਵੀਰਵਾਰ ਨੂੰ ਹੋਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਨੂੰ ਹਰਾ ਕੇ ਨਾ ਸਿਰਫ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਸਗੋਂ ਇਸ ਨੇ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਵੀ ਕਬਜ਼ਾ ਕਰ ਲਿਆ ਹੈ। ਲਖਨਊ ਨੇ ਗੁਜਰਾਤ ਟਾਈਟਨਸ ਤੋਂ ਪਹਿਲਾ ਮੈਚ ਪੰਜ ਵਿਕਟਾਂ ਨਾਲ ਹਾਰਨ ਤੋਂ ਬਾਅਦ ਕੇਐੱਲ ਰਾਹੁਲ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਲਖਨਊ ਦੇ ਹੁਣ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਅਤੇ ਇੱਕ ਹਾਰ ਦੇ ਬਾਅਦ ਛੇ ਅੰਕ ਹੋ ਗਏ ਹਨ। ਜਦਕਿ ਟੀਮ ਦੀ ਨੈੱਟ ਰਨ ਰੇਟ +0.256 ਹੈ।
ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਕੇਕੇਆਰ ਨੇ ਚਾਰ ਮੈਚ ਖੇਡੇ ਅਤੇ ਤਿੰਨ ਮੈਚ ਜਿੱਤੇ। ਉਸ ਨੂੰ ਸਿਰਫ਼ ਆਰਸੀਬੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੇਕੇਆਰ ਦੇ ਕੁੱਲ ਛੇ ਅੰਕ ਹਨ ਅਤੇ ਉਹ +1.103 ਦੀ ਸ਼ੁੱਧ ਰਨ ਰੇਟ ਨਾਲ ਸਿਖਰ 'ਤੇ ਹੈ।
ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਹੁਣ ਤੱਕ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਦੋਵਾਂ ਮੈਚਾਂ ਵਿੱਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨੈੱਟ ਰਨ ਰੇਟ -1.825 ਹੋਣ ਕਾਰਨ ਹੈਦਰਾਬਾਦ ਦੀ ਟੀਮ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਹੈ। ਹਾਲਾਂਕਿ ਹੁਣ ਤੱਕ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵੀ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦੀ ਤਲਾਸ਼ 'ਚ ਹਨ। ਦੋਵੇਂ ਟੀਮਾਂ ਹੁਣ ਤੱਕ ਖੇਡੇ ਤਿੰਨੋਂ ਮੈਚ ਹਾਰ ਚੁੱਕੀਆਂ ਹਨ। ਅੰਕ ਸੂਚੀ 'ਚ ਚੇਨਈ 8ਵੇਂ ਅਤੇ ਮੁੰਬਈ ਦੀ ਟੀਮ 9ਵੇਂ ਨੰਬਰ 'ਤੇ ਬਰਕਰਾਰ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਪ੍ਰਿਥਵੀ ਸ਼ਾਅ ਦੀਆਂ 34 ਗੇਂਦਾਂ ਵਿੱਚ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਦਿੱਲੀ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 149 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਲਖਨਊ ਨੇ ਡੀ ਕਾਕ ਦੀਆਂ 52 ਗੇਂਦਾਂ ਵਿੱਚ 80 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ: Punjab Kings vs Gujarat Titans: ਹਾਰਦਿਕ ਦੀ ਸੈਨਾ ਅੱਜ ਮਯੰਕ ਦੀ ਟੀਮ ਨਾਲ ਭਿੜੇਗੀ