ਹੈਦਰਾਬਾਦ: ਸ਼ਿਵਮ ਦੁਬੇ ਅਤੇ ਰੌਬਿਨ ਉਥੱਪਾ ਦੀਆਂ ਹਮਲਾਵਰ ਪਾਰੀਆਂ ਅਤੇ ਮਹੇਸ਼ ਤੀਕਸ਼ਣਾ ਦੀ ਵਧੀਆ ਗੇਂਦਬਾਜ਼ੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਚੱਲ ਰਹੇ ਆਈਪੀਐਲ 2022 ਸੀਜ਼ਨ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। CSK ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ।
ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਗਏ ਚੇਨਈ ਲਈ ਉਥੱਪਾ ਨੇ 50 ਗੇਂਦਾਂ 'ਚ 88 ਅਤੇ ਦੁਬੇ ਨੇ 46 ਗੇਂਦਾਂ 'ਚ 95 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ ਨੇ ਚਾਰ ਵਿਕਟਾਂ 'ਤੇ 216 ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਜਵਾਬ ਵਿੱਚ ਆਰਸੀਬੀ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 193 ਦੌੜਾਂ ਹੀ ਬਣਾ ਸਕੀ। ਚੇਨਈ ਲਈ ਤੀਕਸ਼ਾਨਾ ਨੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਕਪਤਾਨ ਰਵਿੰਦਰ ਜਡੇਜਾ ਨੇ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਇਸ ਜਿੱਤ ਨਾਲ ਚੇਨਈ ਆਈਪੀਐਲ ਅੰਕ ਸੂਚੀ ਵਿੱਚ 9ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਰ.ਸੀ.ਬੀ. ਬੈਂਗਲੁਰੂ ਦੀ ਟੀਮ ਤੀਜੇ ਤੋਂ ਪੰਜਵੇਂ ਸਥਾਨ 'ਤੇ ਆ ਗਈ ਹੈ। ਰਾਜਸਥਾਨ ਰਾਇਲਜ਼ ਦਾ ਕਬਜ਼ਾ ਸਿਖਰ 'ਤੇ ਬਣਿਆ ਹੋਇਆ ਹੈ।