ਨਵੀਂ ਦਿੱਲੀ— ਭਾਰਤ ਨੇ ਐਤਵਾਰ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ 115 ਦੌੜਾਂ ਦਾ ਟੀਚਾ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਚੇਤੇਸ਼ਵਰ ਪੁਜਾਰਾ 31 ਦੌੜਾਂ ਬਣਾ ਕੇ ਅਜੇਤੂ ਰਹੇ। ਰੋਹਿਤ ਸ਼ਰਮਾ ਨੇ ਵੀ 20 ਗੇਂਦਾਂ ਵਿੱਚ 31 ਦੌੜਾਂ ਬਣਾਈਆਂ।
ਇਹ ਮੈਚ ਭਾਰਤੀ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਲਈ ਇਕ ਵੱਡਾ ਟੈਸਟ ਮੈਚ ਸੀ। ਚੇਤੇਸ਼ਵਰ ਪੁਜਾਰਾ ਦੇ ਕਰੀਅਰ ਦਾ ਇਹ 100ਵਾਂ ਟੈਸਟ ਮੈਚ ਸੀ। ਇਸ ਖਾਸ ਮੌਕੇ 'ਤੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਪੁਜਾਰਾ ਨੂੰ ਤੋਹਫੇ ਵਜੋਂ ਇੱਕ ਵਿਸ਼ੇਸ਼ ਕੈਪ ਦਿੱਤੀ ਹੈ। ਇਸ ਮੌਕੇ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਪੁਜਾਰਾ ਨੂੰ ਟੀਮ ਦੀ ਹਸਤਾਖਰਿਤ ਜਰਸੀ ਤੋਹਫੇ ਵਜੋਂ ਦਿੱਤੀ। ਭਾਰਤੀ ਕ੍ਰਿਕਟ ਬੋਰਡ (BCCI) ਨੇ ਕਮਿੰਸ ਅਤੇ ਪੁਜਾਰਾ ਦੀ ਤਸਵੀਰ ਟਵੀਟ ਕੀਤੀ ਹੈ।