ਨਵੀਂ ਦਿੱਲੀ: ਆਈਪੀਐਲ ਦਾ 55ਵਾਂ ਮੈਚ ਅੱਜ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਦਿੱਲੀ ਦੀ ਟੀਮ ਪਿਛਲੇ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਉਣ ਤੋਂ ਬਾਅਦ ਉਤਸ਼ਾਹਿਤ ਹੈ। ਅੱਜ ਦੇ ਮੈਚ ਵਿੱਚ ਦਿੱਲੀ ਦੀ ਟੀਮ ਜਿੱਤ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਦਿੱਲੀ ਦੇ ਕਪਤਾਨ ਡੇਵਿਡ ਨੂੰ ਇੱਕ ਸਲਾਹ ਦਿੱਤੀ ਹੈ। ਕਿਉਂਕਿ ਪਿਛਲੇ ਮੈਚਾਂ 'ਚ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ਅਤੇ ਵਾਰਨਰ ਦਾ ਇਹ ਫਾਰਮ ਉਸ ਦੀ ਟੀਮ ਲਈ ਵੱਡੀ ਸਮੱਸਿਆ ਬਣ ਕੇ ਉਭਰ ਸਕਦਾ ਹੈ।
ਇਸ ਟੂਰਨਾਮੈਂਟ 'ਚ ਦਿੱਲੀ ਕੈਪੀਟਲਸ ਹੁਣ ਤੱਕ ਖੇਡੇ ਗਏ 10 'ਚੋਂ 4 ਮੈਚ ਜਿੱਤ ਕੇ 8 ਅੰਕਾਂ ਨਾਲ ਅੰਕ ਸੂਚੀ 'ਚ ਸਭ ਤੋਂ ਹੇਠਲੇ 10ਵੇਂ ਨੰਬਰ 'ਤੇ ਹੈ। ਹਰਭਜਨ ਸਿੰਘ ਨੇ ਦਿੱਲੀ ਕੈਪੀਟਲਸ ਬਾਰੇ ਕਿਹਾ ਹੈ ਕਿ 'ਟੀਮ ਦਾ ਆਤਮਵਿਸ਼ਵਾਸ ਹੁਣ ਵਧ ਗਿਆ ਹੈ। ਪਰ ਕਪਤਾਨ ਡੇਵਿਡ ਵਾਰਨਰ ਦਾ ਪਿਛਲੇ ਕੁਝ ਮੈਚਾਂ ਵਿੱਚ ਦੌੜਾਂ ਦੀ ਕਮੀ ਚਿੰਤਾ ਦਾ ਵਿਸ਼ਾ ਹੈ। ਦਿੱਲੀ ਦੇ ਕੁਝ ਨੌਜਵਾਨ ਖਿਡਾਰੀਆਂ ਨੇ ਅੱਗੇ ਆ ਕੇ ਜ਼ਿੰਮੇਵਾਰੀ ਸੰਭਾਲੀ ਹੈ।
ਪਰ ਦਿੱਲੀ ਟੀਮ ਦੀ ਹਾਲਤ ਅਜੇ ਵੀ ਉਹੀ ਹੈ, ਜਿਸ ਵਿੱਚ ਸੁਧਾਰ ਦੀ ਲੋੜ ਹੈ। ਇਸ ਦੇ ਨਾਲ ਹੀ ਧੋਨੀ ਦੀ ਟੀਮ ਚੇਨਈ ਹੁਣ ਤੱਕ ਖੇਡੇ ਗਏ 11 'ਚੋਂ 6 ਮੈਚ ਜਿੱਤ ਕੇ 13 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਸੀਐਸਕੇ ਦੇ ਵਿਕਾਸ ਵਿੱਚ ਮਦਦ ਕਰਨ ਲਈ ਐਮਐਸ ਧੋਨੀ ਦੀ ਤਾਰੀਫ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਧੋਨੀ ਦੀ ਟੀਮ CSK ਪਲੇਆਫ ਲਈ ਕੁਆਲੀਫਾਈ ਕਰ ਲਵੇਗੀ।