ਬੈਂਗਲੁਰੂ:ਟਾਟਾ ਆਈਪੀਐਲ 2023 ਦਾ 70ਵਾਂ ਮੈਚ ਗੁਜਰਾਤ ਟਾਇਟਨਸ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ। ਗੁਜਰਾਤ ਟਾਇਟਨਸ ਦੀ ਟੀਮ ਨੇ ਰਾਇਲ ਚੈਲੰਜਰਜ਼ ਬੰਗਲੌਰ ਵਲੋਂ ਦਿੱਤਾ 198 ਦੌੜਾਂ ਦਾ ਟੀਚਾ 4 ਖਿਡਾਰੀ ਗਵਾ ਕੇ ਪੂਰਾ ਕਰ ਲਿਆ।
ਇਸ ਤਰ੍ਹਾਂ ਖੇਡੀ ਰਾਇਲ ਚੈਲੰਜਰਜ਼ ਬੰਗਲੌਰ :ਰਾਇਲ ਚੈਲੰਜਰਜ਼ ਬੰਗਲੌਰ ਦੇ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਗੁਜਰਾਤ ਟਾਈਟਨਸ ਲਈ ਮੁਹੰਮਦ ਸ਼ਮੀ ਨੇ ਪਹਿਲਾ ਓਵਰ ਸੁੱਟਿਆ। ਮੈਚ ਖੇਡਦਿਆਂ ਰਾਇਲ ਚੈਲੰਜਰਜ਼ ਬੰਗਲੌਰ ਦੇ ਉਸਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। 5 ਓਵਰਾਂ ਦੇ ਅੰਤ 'ਤੇ ਵਿਰਾਟ ਕੋਹਲੀ (29) ਅਤੇ ਫਾਫ ਡੁਪਲੇਸਿਸ (23) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਦੋਵਾਂ ਵਿਚਾਲੇ ਸਿਰਫ 27 ਗੇਂਦਾਂ 'ਚ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ।
ਪਹਿਲਾ ਝਟਕਾ :ਰਾਇਲ ਚੈਲੰਜਰਜ਼ ਬੰਗਲੌਰ ਨੂੰ ਪਹਿਲਾ ਝਟਕਾ 8ਵੇਂ ਓਵਰ 'ਚ ਲੱਗਾ। ਗੁਜਰਾਤ ਟਾਈਟਨਜ਼ ਦੇ ਸਪਿਨ ਗੇਂਦਬਾਜ਼ ਨੂਰ ਅਹਿਮਦ ਨੇ 28 ਦੌੜਾਂ ਦੇ ਨਿੱਜੀ ਸਕੋਰ 'ਤੇ ਫਾਫ ਡੂ ਪਲੇਸਿਸ ਨੂੰ 8ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਾਹੁਲ ਤਿਵਾਤੀਆ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਾਇਲ ਚੈਲੰਜਰਜ਼ ਬੰਗਲੌਰ ਦੀ ਦੂਜੀ ਵਿਕਟ 9ਵੇਂ ਓਵਰ 'ਚ ਡਿੱਗੀ ਗੁਜਰਾਤ ਟਾਇਟਨਸ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ 9ਵੇਂ ਓਵਰ ਦੀ ਦੂਜੀ ਗੇਂਦ 'ਤੇ ਗਲੇਨ ਮੈਕਸਵੈੱਲ (11) ਨੂੰ ਕਲੀਨ ਬੋਲਡ ਕਰ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 35 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ IPL 2023 ਦਾ ਆਪਣਾ 7ਵਾਂ ਅਰਧ ਸੈਂਕੜਾ ਪੂਰਾ ਕੀਤਾ।
ਰਾਇਲ ਚੈਲੰਜਰਜ਼ ਬੰਗਲੌਰ ਦਾ ਚੌਥਾ ਵਿਕਟ 14ਵੇਂ ਓਵਰ 'ਚ ਡਿੱਗਿਆ। ਗੁਜਰਾਤ ਟਾਇਟਨਸ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਮਾਈਕਲ ਬ੍ਰੇਸਵੇਲ ਨੂੰ 14ਵੇਂ ਓਵਰ ਦੀ ਆਖਰੀ ਗੇਂਦ 'ਤੇ 26 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਰਾਇਲ ਚੈਲੰਜਰਜ਼ ਬੰਗਲੌਰ ਦੀ 5ਵੀਂ ਵਿਕਟ 15ਵੇਂ ਓਵਰ ਵਿੱਚ ਡਿੱਗੀ। ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੇ 15ਵੇਂ ਓਵਰ ਦੀ ਦੂਜੀ ਗੇਂਦ 'ਤੇ ਦਿਨੇਸ਼ ਕਾਰਤਿਕ ਨੂੰ ਗੋਲਡਨ ਡੱਕ 'ਤੇ ਆਊਟ ਕੀਤਾ। 15 ਓਵਰਾਂ ਦੇ ਅੰਤ 'ਤੇ ਵਿਰਾਟ ਕੋਹਲੀ (63) ਅਤੇ ਅਨੁਜ ਰਾਵਤ (1) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ।
ਇਸੇ ਤਰ੍ਹਾਂ 20 ਓਵਰਾਂ ਤੋਂ ਬਾਅਦ ਰਾਇਲ ਚੈਲੰਜਰਜ਼ ਬੰਗਲੌਰ ਦਾ ਸਕੋਰ (197/5) ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੰਜਰਜ਼ ਬੰਗਲੌਰ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 197 ਦੌੜਾਂ ਬਣਾਈਆਂ। ਆਰਸੀਬੀ ਲਈ ਬੱਲੇਬਾਜ਼ ਵਿਰਾਟ ਕੋਹਲੀ ਸ਼ਾਨਦਾਰ 101 ਦੌੜਾਂ ਬਣਾ ਕੇ ਅਜੇਤੂ ਰਹੇ। ਗੁਜਰਾਤ ਟਾਈਟਨਸ ਵੱਲੋਂ ਨੂਰ ਅਹਿਮਦ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਕੀਤੀਆਂ।
ਗੁਜਰਾਤ ਦੀ ਪਾਰੀ :ਗੁਜਰਾਤ ਟਾਈਟਨਸ ਲਈ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਪਾਰੀ ਦੀ ਸ਼ੁਰੂਆਤ ਕਰਨ ਆਏ। ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ ਪਹਿਲਾ ਓਵਰ ਸੁੱਟਿਆ।
- Rinku Singh: IPL 2023 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੀ ਭਾਰਤੀ ਟੀਮ 'ਚ ਚੋਣ ਬਾਰੇ ਨਹੀਂ ਸੋਚ ਰਹੇ ਰਿੰਕੂ, ਜਾਣੋ ਕਾਰਨ
- MI vs SRH IPL 2023: ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ, ਕੈਮਰੂਨ ਗ੍ਰੀਨ ਨੇ ਲਗਾਇਆ ਸੈਂਕੜਾ
- KKR vs LSG IPL 2023: ਰੋਮਾਂਚਕ ਮੈਚ ਵਿੱਚ ਕੋਲਕਾਤਾ ਨੂੰ 1 ਦੌੜ ਤੋਂ ਮਿਲੀ ਹਾਰ, ਪਲੇਆਫ 'ਚ ਪਹੁੰਚੀ ਲਖਨਊ
ਪਹਿਲਾ ਝਟਕਾ :ਗੁਜਰਾਤ ਟਾਈਟਨਸ ਨੂੰ ਪਹਿਲਾ ਝਟਕਾ ਤੀਜੇ ਓਵਰ ਵਿੱਚ ਲੱਗਾ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਤੀਜੇ ਓਵਰ ਦੀ ਆਖਰੀ ਗੇਂਦ 'ਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਰਿਧੀਮਾਨ ਸਾਹਾ ਨੂੰ ਵੇਨ ਪਾਰਨੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਦਿੱਤੇ 198 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ ਨੇ 10 ਓਵਰਾਂ ਤੋਂ ਬਾਅਦ ਸਕੋਰ (90/1) ਕੀਤਾ, ਗੁਜਰਾਤ ਟਾਈਟਨਜ਼ ਦੀ ਟੀਮ ਨੇ ਧੀਮੀ ਸ਼ੁਰੂਆਤ ਕੀਤੀ ਅਤੇ ਆਪਣਾ ਇੱਕ ਵਿਕਟ ਗੁਆ ਦਿੱਤਾ। ਗੁਜਰਾਤ ਟਾਇਟਨਸ ਦੇ 18ਵੇਂ ਓਵਰ ਤੱਕ 4 ਖਿਡਾਰੀ ਆਊਟ ਹੋ ਹੋਏ।