ਸ਼ਾਰਜਾਹ: ਮਹਿੰਦਰ ਸਿੰਘ ਧੋਨੀ (Mahendra Singh Dhoni) ਇਸ ਸਮੇਂ ਭਾਵੇਂ ਹੀ ਬੱਲੇ ਨਾਲ ਕੁੱਝ ਕਮਾਲ ਨਹੀਂ ਕਰ ਸਕਦੇ, ਪਰ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ ਅਤੇ ਰਿਕਾਰਡ ਬੁੱਕਸ ਵਿੱਚ ਵੀ ਉਨ੍ਹਾਂ ਦਾ ਨਾਂਅ ਸ਼ਾਮਲ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ। ਕਿਉਂਕਿ ਧੋਨੀ ਦੇ ਬੱਲੇ ਨੂੰ ਲੰਬੇ ਸਮੇਂ ਤੋਂ ਵੱਡੀ ਪਾਰੀ ਨਹੀਂ ਮਿਲ ਸਕੀ।
ਇਨ੍ਹਾਂ ਹਲਾਤਾਂ ਵਿਚਾਲੇ, ਚੇਨਈ ਸੁਪਰ ਕਿੰਗਜ਼ ਲਈ ਧੋਨੀ ਨੇ ਇੱਕ ਸੈਂਕੜਾ ਪੂਰਾ ਕੀਤਾ ਹੈ। ਧੋਨੀ ਨੇ ਇਹ ਸੈਂਕੜਾ ਇੱਕ ਬੱਲੇਬਾਜ਼ ਵਜੋਂ ਨਹੀਂ, ਬਲਕਿ ਇੱਕ ਵਿਕੇਟ ਕੀਪਰ ਦੇ ਤੌਰ 'ਤੇ ਲਾਇਆ ਹੈ।
ਆਈਪੀਐਲ 2021 (IPL 2021) ਵਿੱਚ, ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਕੀਤਾ। ਧੋਨੀ ਨੇ ਇਸ ਮੈਚ ਵਿੱਚ ਤਿੰਨ ਕੈਚ ਲਏ ਅਤੇ ਇਸ ਨਾਲ ਉਹ ਆਈਪੀਐਲ ਵਿੱਚ ਚੇਨਈ ਲਈ 100 ਕੈਚ ਫੜਨ ਵਾਲੇ ਪਹਿਲੇ ਵਿਕਟ ਕੀਪਰ ਬਣ ਗਏ।
ਉਂਝ ਤਾਂ ਧੋਨੀ ਨੇ ਆਈਪੀਐਲ ਵਿੱਚ ਵਿਕਟ ਕੀਪਰ ਵਜੋਂ ਕੁੱਲ 119 ਕੈਚ ਲਏ ਹਨ, ਪਰ ਆਈਪੀਐਲ ਵਿੱਚ, ਉਹ ਦੋ ਸਾਲਾਂ ਲਈ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਵੀ ਖੇਡੇ। ਇਸ ਟੀਮ ਨੇ ਸਾਲ 2015 ਅਤੇ 2016 ਵਿੱਚ ਆਈਪੀਐਲ ਖੇਡੀ ਸੀ। ਕਿਉਂਕਿ ਉਸ ਸਮੇਂ ਚੇਨਈ ਦੀ ਟੀਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।