ਚੰਡੀਗੜ੍ਹ :ਦਿੱਲੀ ਕੈਪੀਟਲਜ਼ ਅਤੇ ਕੇਕੇਆਰ ਵਿਚਾਲੇ ਖੇਡਿਆ ਗਿਆ ਮੈਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਜਿੱਤ ਲਿਆ ਹੈ। ਦਿਲੀ ਨੇ 128 ਦੌੜਾਂ ਦਾ ਪਿੱਛਾ ਕਰਦਿਆਂ ਟੀਚਾ ਪੂਰਾ ਕਰ ਲਿਆ। ਦਿੱਲੀ ਨੇ 6 ਖਿਡਾਰੀ ਗਵਾਏ। ਦੂਜੇ ਪਾਸੇ ਕੇਕੇਆਰ ਵਲੋਂ ਵੀ ਮੈਚ ਆਪਣੇ ਹਿੱਸੇ ਰੱਖਣ ਲਈ ਸ਼ਾਨਦਾਰ ਗੇਂਦਬਾਜੀ ਕੀਤੀ ਗਈ ਹੈ।
ਇਸ ਤਰ੍ਹਾਂ ਖੇਡੀ ਦਿੱਲੀ ਕੈਪੀਟਲਸ : ਦਿੱਲੀ ਕੈਪੀਟਲਜ਼ ਨੇ ਧਮਾਕੇਦਾਰ ਸ਼ੁਰਆਤ ਕੀਤੀ ਹੈ। 4 ਓਵਰਾਂ ਤੱਕ ਟੀਮ ਦਾ ਸਕੋਰ 34 ਸੀ। ਦਿੱਲੀ ਕੈਪੀਟਲਸ ਨੂੰ ਪਹਿਲਾ ਝਟਕਾ ਪ੍ਰਿਥਵੀ ਸ਼ਾਅ ਦੇ ਰੂਪ ਚ ਲੱਗਿਆ। ਪ੍ਰਿਥਵੀ 11 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਬੋਲਡ ਹੋ ਗਏ। ਗੇਂਦਬਾਜੀ ਚੱਕਰਵਰਤੀ ਕਰ ਰਹੇ ਸਨ। 8ਵੇਂ ਓਵਰ ਤੱਕ ਦਿਲੀ ਕੈਪੀਟਲਸ ਦੇ 3 ਖਿਡਾਰੀ ਆਊਟ ਹੋ ਚੁੱਕੇ ਸਨ। ਦਿਲੀ ਕੈਪੀਟਲਜ਼ ਦੇ ਡੇਵਿਡ ਵਾਰਨਰ ਨੇ 10ਵੇਂ ਓਵਰ ਵਿਚ ਆਪਣਾ ਅਰਧ ਸੈਂਕੜਾ ਬਣਾਇਆ। ਡੇਵਿਡ ਵਾਰਨਰ 57 ਦੌੜਾਂ ਬਣਾ ਕੇ ਐਲਬੀਡਬਲਿਊ ਹੋ ਗਏ। ਦਿੱਲੀ ਕੈਪੀਟਲਸ ਦੇ ਬੱਲੇਬਾਜ ਮਨੀਸ਼ ਪਾਂਡੇ ਦਾ ਕੈਚ ਲੈਂਦਿਆਂ ਹੀ ਕੇਕੇਆਰ ਨੂੰ ਦੂਜੀ ਸਫਲਤਾ ਮਿਲੀ। ਅਮਨ ਖਾਨ ਬਿਨਾਂ ਕੋਈ ਦੌੜ ਬਣਾ ਕੇ ਆਊਟ ਹੋ ਗਏ।
ਇਸ ਤਰ੍ਹਾਂ ਖੇਡੀ ਕੇਕੇਆਰ : ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਟਾਸ ਰਾਤ 8:15 ਵਜੇ ਹੋਇਆ ਜਦਕਿ ਮੈਚ ਰਾਤ 8:30 ਵਜੇ ਸ਼ੁਰੂ ਹੋਇਆ। ਕੋਲਕਾਤਾ ਟੀਮ 'ਚ 4 ਬਦਲਾਅ ਕੀਤੇ ਗਏ। ਦਿੱਲੀ 'ਚ ਪੋਰੇਲ ਦੀ ਜਗ੍ਹਾ ਇਸ਼ਾਂਤ ਸ਼ਰਮਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਅਤੇ ਸਾਲਟ ਨੇ ਮੁਸਤਫਿਜ਼ੁਰ ਦੀ ਜਗ੍ਹਾ ਟੀਮ 'ਚ ਜਗ੍ਹਾ ਬਣਾਈ ਹੈ।