ਨਵੀਂ ਦਿੱਲੀ : IPL 2023 ਦੇ ਇਸ ਸੀਜ਼ਨ 'ਚ ਪਲੇਆਫ ਦੀ ਦੌੜ ਕਾਫੀ ਰੋਮਾਂਚਕ ਹੋ ਰਹੀ ਹੈ। ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਸੀਐਸਕੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਇਹ ਮੈਚ ਜਿੱਤਣਾ ਚਾਹੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਣਾ ਹੈ। ਆਈਪੀਐਲ ਦੇ ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਖੇਡੇ ਗਏ ਮੈਚ ਵਿੱਚ ਚੇਨਈ ਨੇ ਦਿੱਲੀ ਨੂੰ ਹਰਾਇਆ ਸੀ। ਹੁਣ ਅੱਜ ਦਾ ਮੈਚ ਕਿਹੜੀ ਟੀਮ ਜਿੱਤੇਗੀ। ਇਹ ਦੇਖਣਾ ਹੋਵੇਗਾ।
CSK Vs DC IPL 2023: ਪਲੇਆਫ ਵਿੱਚ ਐਂਟਰੀ ਲਈ ਸੀਐਸਕੇ ਨਾਲ ਭਿੜਨਗੇ ਦਿੱਲੀ ਕੈਪੀਟਲਜ਼ ਦੇ ਖਿਡਾਰੀ - ਆਈਪੀਐਲ
ਅੱਜ ਚੇਨਈ ਸੁਪਰ ਕਿੰਗਜ਼ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਦਿੱਲੀ ਕੈਪੀਟਲਸ ਖਿਲਾਫ ਮੈਦਾਨ ਵਿੱਚ ਉਤਰੇਗੀ। ਇਸ ਮੈਚ ਨੂੰ ਜਿੱਤ ਕੇ, CSK ਸਿੱਧੇ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ, ਪਰ ਸੀਐਸਕੇ ਨੂੰ ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਨਾਲ ਸਾਵਧਾਨ ਰਹਿਣ ਦੀ ਲੋੜ ਹੈ।
ਚੇਨਈ ਸੁਪਰ ਕਿੰਗਜ਼ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ :ਪਲੇਆਫ ਵਿੱਚ ਪ੍ਰਵੇਸ਼ ਕਰਨ ਲਈ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਚੇਨਈ ਸੁਪਰ ਕਿੰਗਜ਼ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ 13 ਮੈਚ ਖੇਡੇ ਹਨ। ਨੇ ਇਨ੍ਹਾਂ 'ਚੋਂ 7 ਮੈਚ ਜਿੱਤੇ ਹਨ। ਚੇਨਈ 15 ਅੰਕਾਂ ਨਾਲ ਪੁਆਇੰਟ ਟੇਬਲ 'ਚ ਦੂਜੇ ਨੰਬਰ 'ਤੇ ਹੈ। ਇਸੇ ਕਰਕੇ ਚੇਨਈ ਪਲੇਆਫ ਦੇ ਬਹੁਤ ਨੇੜੇ ਹੈ। ਜੇਕਰ CSK ਅੱਜ ਦੇ ਮੈਚ 'ਚ ਦਿੱਲੀ 'ਤੇ ਜਿੱਤ ਦਰਜ ਕਰਦਾ ਹੈ ਤਾਂ ਉਹ ਸਿੱਧੇ ਪਲੇਆਫ 'ਚ ਪਹੁੰਚ ਜਾਵੇਗਾ। ਪਰ ਜੇਕਰ CSK ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਨੂੰ ਪਲੇਆਫ 'ਚ ਪਹੁੰਚਣ ਲਈ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਕਰਨਾ ਹੋਵੇਗਾ।
28 ਵਾਰ ਭਿੜ ਚੁੱਕੇ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਖ਼ਿਡਾਰੀ :ਜੇਕਰ ਦੋਨਾਂ ਟੀਮਾਂ ਦੇ ਮੈਚ ਦੀ ਗੱਲ ਕਰੀਏ ਤਾਂ ਇਸ ਲੀਗ ਵਿੱਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ 28 ਵਾਰ ਭਿੜ ਚੁੱਕੇ ਹਨ। ਇਸ ਦੌਰਾਨ ਚੇਨਈ ਨੇ 18 ਮੈਚ ਜਿੱਤੇ ਹਨ। ਦਿੱਲੀ ਨੇ ਸਿਰਫ਼ 10 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਅੱਜ ਦੇ ਮੈਚ ਵਿੱਚ ਸੀਐਸਕੇ ਦਾ ਹੱਥ ਹੈ। ਕਿਉਂਕਿ ਇਸ ਸੀਜ਼ਨ 'ਚ ਦਿੱਲੀ ਪਿਛਲੇ ਕੁਝ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਦਿੱਲੀ ਦੀ ਖੇਡ ਨੂੰ ਦੇਖਦੇ ਹੋਏ ਹੁਣ ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਸੀਐੱਸਕੇ ਦੀ ਖੇਡ ਨੂੰ ਖਰਾਬ ਨਹੀਂ ਕਰ ਸਕੇਗੀ।