ਚੇਨਈ: ਆਈਪੀਐਲ 2021 ਦਾ 20ਵਾਂ ਮੈਚ ਲੰਘੇ ਦਿਨੀਂ ਸ਼ਾਮ ਨੂੰ ਦਿੱਲੀ ਕੈਪੀਟਲ ਅਤੇ ਸਨਰਾਈਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਹ ਮੈਚ ਇਸ ਸੈਸ਼ਨ ਦੇ ਪਹਿਲੇ ਸੁਪਰ ਓਵਰ ਮੁਕਾਬਲੇ ਵਿੱਚ ਗਿਆ। ਦਿੱਲੀ ਕੈਪੀਟਲ ਨੇ ਸਨਰਾਈਜ਼ ਹੈਦਰਾਬਾਦ ਨੂੰ ਸੁਪਰ ਓਵਰ ਵਿੱਚ ਹਰਾ ਕੇ ਜਿੱਤ ਆਪਣੇ ਨਾਂਅ ਦਰਜ ਕੀਤੀ। ਇਹ ਦਿੱਲੀ ਕੈਪੀਟਲ ਦੀ ਲਗਾਤਾਰ ਤੀਜੀ ਜਿੱਤ ਹੈ। ਹੁਣ ਤੱਕ ਦਿੱਲੀ 5 ਮੈਚ ਖੇਡ ਚੁੱਕੀ ਹੈ ਜਿਸ ਵਿੱਚੋਂ ਦਿੱਲੀ ਨੇ 4 ਮੈਚ ਜਿੱਤੇ ਹਨ ਤੇ ਇੱਕ ਮੈਚ ਹਾਰੀ ਹੈ।
ਆਈਪੀਐਲ: ਸੁਪਰ ਓਵਰ 'ਚ ਦਿੱਲੀ ਕੈਪੀਟਲ ਨੇ ਸਨਰਾਈਜ਼ ਹੈਦਰਾਬਾਦ ਨੂੰ ਹਰਾਇਆ - Delhi Capital
ਆਈਪੀਐਲ 2021 ਦਾ 20ਵਾਂ ਮੈਚ ਲੰਘੇ ਦਿਨੀਂ ਸ਼ਾਮ ਨੂੰ ਦਿੱਲੀ ਕੈਪੀਟਲ ਅਤੇ ਸਨਰਾਈਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਹ ਮੈਚ ਇਸ ਸੈਸ਼ਨ ਦੇ ਪਹਿਲੇ ਸੁਪਰ ਓਵਰ ਮੁਕਾਬਲੇ ਵਿੱਚ ਗਿਆ। ਦਿੱਲੀ ਕੈਪੀਟਲ ਨੇ ਸਨਰਾਈਜ਼ ਹੈਦਰਾਬਾਦ ਨੂੰ ਸੁਪਰ ਓਵਰ ਵਿੱਚ ਹਰਾ ਕੇ ਜਿੱਤ ਆਪਣੇ ਨਾਂਅ ਦਰਜ ਕੀਤੀ।
ਇਸ ਮੈਚ ਵਿੱਚ ਦਿੱਲੀ ਕੈਪੀਟਲ ਨੇ ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲ ਨੇ 4 ਵਿਕਟਾਂ ਉੱਤੇ 159 ਦੌੜਾਂ ਬਣਾਈਆਂ ਤੇ ਸਨਰਾਈਜ਼ ਹੈਦਰਾਬਾਦ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਕੈਪੀਟਲ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ 53 ਦੌੜਾਂ, ਕਪਤਾਨ ਰਿਸ਼ੰਭ ਪੰਤ ਨੇ 37 ਦੌੜਾਂ, ਸਟੀਵ ਸਮਿਥ ਨੇ 34 ਦੌੜਾਂ ਅਤੇ ਸ਼ਿਖਰ ਧਵਨ ਨੇ 28 ਦੌੜਾਂ ਨਾਲ 159 ਦੌੜਾਂ ਬਣਾਈਆਂ।
ਇਸ ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜ਼ ਹੈਦਰਾਬਾਦ 20 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 159 ਦੌੜਾਂ ਬਣਾਈਆਂ ਤੇ ਮੈਚ ਸੁਪਰ ਓਵਰ ਵਿੱਚ ਚਲਾ ਗਿਆ। ਸੁਪਰ ਓਵਰ ਵਿੱਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਦੌੜਾਂ ਬਣਾਈਆਂ ਜਿਸ ਦਾ ਪਿੱਛਾ ਕਰਦੇ ਹੋਏ ਸਨਰਾਈਜ਼ ਹੈਦਰਾਬਾਦ ਨੇ 7 ਦੌੜਾਂ ਬਣਾਈਆਂ।