ਪੰਜਾਬ

punjab

ETV Bharat / sports

DC vs SRH: ਹੈਦਰਾਬਾਦ ਨੇ ਦਿੱਲੀ ਤੋਂ ਲਿਆ ਹਾਰ ਦਾ ਬਦਲਾ, 9 ਦੌੜਾਂ ਨਾਲ ਦਿੱਲੀ ਨੂੰ ਦਿੱਤੀ ਮਾਤ - ਮਿਸ਼ੇਲ ਮਾਰਸ਼

ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਾਲੇ ਟਾਟਾ ਆਈਪੀਐਲ 2023 ਦਾ 40ਵਾਂ ਮੈਚ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਮਾਤ ਦਿੱਤੀ।

DC VS SRH DELHI CAPITALS VS SUNRISERS HYDERABAD LIVE SCORE UPDATE
ਫਿਲ ਸਾਲਟ ਅਤੇ ਮਾਰਸ਼ ਦੀ ਤੇਜ਼ ਬੱਲੇਬਾਜ਼ੀ, ਸਕੋਰ 8 ਓਵਰਾਂ ਵਿੱਚ 80 ਤੋਂ ਪਾਰ

By

Published : Apr 29, 2023, 10:29 PM IST

Updated : Apr 29, 2023, 11:31 PM IST

ਨਵੀਂ ਦਿੱਲੀ : ਟਾਟਾ ਆਈਪੀਐਲ 2023 ਦਾ 40ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਾਲੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ । ਦਿੱਲੀ ਕੈਪੀਟਲਜ਼ (DC) ਸ਼ਨੀਵਾਰ (29 ਅਪ੍ਰੈਲ) ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ IPL 2023 ਦੇ 40ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਭਿੜੇਗੀ। ਇਸ ਮੁਕਾਬਲੇ ਵਿੱਚ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਅਭਿਸ਼ੇਕ ਸ਼ਰਮਾ (67) ਅਤੇ ਹੈਨਰੀ ਕਲਾਸੇਨ ਦੀਆਂ ਅਜੇਤੂ 53 ਦੌੜਾਂ ਦੀ ਬਦੌਲਤ 197 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਲਈਆਂ।

ਦਿੱਲੀ ਦੀ ਪਾਰੀ :ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲਿਆ। ਦਿੱਲੀ ਲਈ ਫਿਲ ਸਾਲਟ ਅਤੇ ਮਾਰਸ਼ ਨੇ ਵਧੀਆ ਬੱਲੇਬਾਜ਼ੀ ਕੀਤੀ। ਮੱਧਕ੍ਰਮ ਦੇ ਬੱਲੇਬਾਜ਼ਾਂ ਨੇ ਦਿੱਲੀ ਨੂੰ ਨਿਰਾਸ਼ ਕੀਤਾ। ਆਖਰ ਵਿੱਚ ਅਕਸ਼ਰ ਪਟੇਲ ਨੇ ਦੋ ਛੱਕੇ ਤੇ ਇਕ ਚੌਕਾ ਲਾ ਕੇ ਮੈਚ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜਿੱਤ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਫਿਲ ਸਾਲਟ ਤੇ ਮਾਰਸ਼ ਦੀ ਸ਼ਾਨਦਾਰ ਸ਼ੁਰੂਆਤ ਤੋਂ ਇਹ ਲੱਗਿਆ ਕਿ ਇਹ ਸਾਂਝੇਦਾਰੀ ਹੈਦਰਾਬਾਦ ਨੂੰ ਜਿੱਤ ਦਿਵਾਏਗੀ ਪਰ ਮਾਰਡੇਅ ਨੇ ਫਿਲ ਸਾਲਟ ਨੂੰ ਆਊਟ ਕਰ ਕੇ ਮੈਚ ਦਾ ਰੁੱਖ ਬਦਲਿਆ।

ਦਿੱਲੀ ਲਈ ਪਹਿਲਾ ਓਵਰ ਇਸ਼ਾਂਤ ਸ਼ਰਮਾ ਨੇ ਕੀਤਾ। ਇਸ ਓਵਰ ਵਿੱਚ ਅਭਿਸ਼ੇਕ ਸ਼ਰਮਾ ਨੇ ਦੋ ਚੌਕੇ ਜੜੇ। ਮਯੰਕ ਅਗਰਵਾਲ ਅਭਿਸ਼ੇਕ ਦੇ ਨਾਲ ਬੱਲੇਬਾਜ਼ੀ ਕਰਨ ਆਏ। ਪਹਿਲੇ ਓਵਰ 'ਚ 8 ਦੌੜਾਂ ਬਣੀਆਂ। ਹੈਦਰਾਬਾਦ ਨੇ ਦੂਜੇ ਓਵਰ ਵਿੱਚ 13 ਦੌੜਾਂ ਬਣਾਈਆਂ। ਤੀਜੇ ਓਵਰ ਦੀ ਤੀਜੀ ਗੇਂਦ 'ਤੇ ਇਸ਼ਾਂਤ ਨੇ ਮਯੰਕ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਮਯੰਕ ਨੇ 5 ਦੌੜਾਂ ਬਣਾਈਆਂ। ਇਸ ਓਵਰ ਵਿੱਚ ਇਸ਼ਾਂਤ ਨੇ 7 ਦੌੜਾਂ ਬਣਾਈਆਂ।

ਹੈਦਰਾਬਾਦ ਦੀ ਪਾਰੀ :ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਅਭਿਸ਼ੇਕ ਸ਼ਰਮਾ (67) ਅਤੇ ਹੈਨਰੀ ਕਲਾਸੇਨ ਦੀਆਂ ਅਜੇਤੂ 53 ਦੌੜਾਂ ਦੀ ਬਦੌਲਤ 197 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ 'ਚ ਜ਼ੀਰੋ ਦੇ ਸਕੋਰ 'ਤੇ ਕਪਤਾਨ ਡੇਵਿਡ ਵਾਰਨਰ ਨੂੰ ਕਲੀਨ ਬੋਲਡ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਫਿਲ ਸਾਲਟ (59) ਅਤੇ ਮਿਸ਼ੇਲ ਮਾਰਸ਼ (63) ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਦੋਵਾਂ ਦੇ ਆਊਟ ਹੋਣ ਤੋਂ ਬਾਅਦ ਦਿੱਲੀ ਦੀ ਟੀਮ ਸੰਭਲ ਨਹੀਂ ਸਕੀ ਅਤੇ 188 ਦੌੜਾਂ ਹੀ ਬਣਾ ਸਕੀ। ਮਾਰਕੰਡੇਆ ਨੇ ਦੋ ਵਿਕਟਾਂ ਲਈਆਂ।

ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਸੀ), ਮਿਸ਼ੇਲ ਮਾਰਸ਼, ਮਨੀਸ਼ ਪਾਂਡੇ, ਪ੍ਰਿਯਮ ਗਰਗ, ਰਿਪਲ ਪਟੇਲ, ਫਿਲ ਸਾਲਟ (ਵਿਕੇਟ), ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੋਰਖੀ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ

ਸਨਰਾਈਜ਼ਰਜ਼ ਹੈਦਰਾਬਾਦ: ਮਯੰਕ ਅਗਰਵਾਲ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਹੇਨਰਿਕ ਕਲਾਸਨ, ਹੈਰੀ ਬਰੂਕ, ਅਬਦੁਲ ਸਦਾਮ, ਮਯੰਕ ਮਾਰਰਕੰਡੇ, ਭਾਵੁਨੇਸ਼ਵਰ ਕੁਮਾਰ, ਅਕਿਲ ਹੁਸੈਨ, ਉਮਰਾਨ ਮਲਿਕ।

ਦਿੱਲੀ ਕੈਪੀਟਲਸ ਦੇ ਪਲੇਇੰਗ : 11 ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਿਸ਼ੇਲ ਮਾਰਸ਼, ਮਨੀਸ਼ ਪਾਂਡੇ, ਪ੍ਰਿਯਮ ਗਰਗ, ਅਕਸ਼ਰ ਪਟੇਲ, ਰਿਪਲ ਪਟੇਲ, ਕੁਲਦੀਪ ਯਾਦਵ, ਐਨਰਿਕ ਨੋਰਟਜੇ, ਇਸ਼ਾਂਤ ਸ਼ਰਮਾ, ਮੁਕੇਸ਼ ਕੁਮਾਰ।

ਸਨਰਾਈਜ਼ਰਜ਼ ਹੈਦਰਾਬਾਦ ਪਲੇਇੰਗ : 11 ਹੈਰੀ ਬਰੂਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਅਕਿਲ ਹੁਸੈਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਉਮਰਾਨ ਮਲਿਕ।

Last Updated : Apr 29, 2023, 11:31 PM IST

ABOUT THE AUTHOR

...view details