IPL 'ਤੇ ਕੋਰੋਨਾ ਦਾ ਸਾਇਆ, ਕੇ.ਕੇ.ਆਰ ਤੇ ਆਰ.ਸੀ.ਬੀ ਦਾ ਮੁਕਾਬਲਾ ਮੁਲਤਵੀ - ਸੰਦੀਪ ਵਾਰੀਅਰ
ਇਹ ਫੈਸਲਾ ਦੋ ਖਿਡਾਰੀਆਂ ਦੇ ਕੋਵਿਡ -19 ਟੈਸਟ ਦੇ ਪੌਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਸੂਤਰਾਂ ਅਨੁਸਾਰ ਨਾਈਟ ਰਾਈਡਰਜ਼ ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਵਿਡ -19 ਪੌਜ਼ੇਟਿਵ ਪਾਏ ਗਏ ਹਨ।
IPL 'ਤੇ ਕੋਰੋਨਾ ਦਾ ਸਾਇਆ
ਹੈਦਰਾਬਾਦ:ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਸੋਮਵਾਰ ਨੂੰ ਹੋਣ ਵਾਲਾ ਆਈਪੀਐਲ ਮੈਚ ਰੀਸ਼ੈਡਿਊਲ ਕੀਤਾ ਜਾਵੇਗਾ। ਇਹ ਫੈਸਲਾ ਦੋ ਖਿਡਾਰੀਆਂ ਦੇ ਕੋਵਿਡ -19 ਟੈਸਟ ਦੇ ਪੌਜ਼ੇਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਸੂਤਰਾਂ ਅਨੁਸਾਰ ਨਾਈਟ ਰਾਈਡਰਜ਼ ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਵਿਡ -19 ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਪੈਟ ਕਮਿੰਸ ਸਮੇਤ 5 ਖਿਡਾਰੀ ਬੀਮਾਰ ਦੱਸੇ ਜਾ ਰਹੇ ਹਨ। ਮੈਚ ਸੋਮਵਾਰ ਸ਼ਾਮ ਨੂੰ ਅਹਿਮਦਾਬਾਦ ਵਿੱਚ ਹੋਣ ਜਾ ਰਿਹਾ ਸੀ।