ਚੰਡੀਗੜ੍ਹ : ਚੇਨਈ ਸੁਪਰ ਕਿੰਗਜ਼ ਨੇ ਇਕ ਵਾਰ ਫਿਰ ਧਮਾਕੇਦਾਰ ਗੇਂਦਬਾਜ਼ੀ ਕਰਦਿਆਂ ਮੈਚ ਜਿੱਤ ਲਿਆ ਹੈ। ਦੂਜੇ ਪਾਸੇ ਆਰਸੀਬੀ ਦੇ ਹੱਥੋਂ ਮੁੜ ਤੋਂ ਜਿੱਤ ਖਿਸਕ ਗਈ ਹੈ। ਘਰੇਲੂ ਮੈਦਾਨ ਉੱਤੇ ਲਗਾਤਾਰ ਟੀਮਾਂ ਆਪਣੇ ਮੁਕਾਬਲੇ ਹਾਰ ਰਹੀਆਂ ਹਨ। ਚੇਨਈ ਸੁਪਰ ਕਿੰਗਜ਼ ਨੇ ਜਿੱਤ ਲਈ ਆਰਸੀਬੀ ਦੇ ਅੱਗੇ 227 ਦੌੜਾਂ ਦਾ ਟੀਚਾ ਰੱਖਿਆ ਸੀ।
ਇਸ ਤਰ੍ਹਾਂ ਖੇਡੀ ਆਰਸੀਬੀ : 227 ਦੌੜਾਂ ਦਾ ਪਿੱਛਾ ਕਰਨ ਉੱਤਰੀ ਆਰਸੀਬੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੇ ਦੋ ਓਵਰਾਂ ਵਿੱਚ ਆਰਸੀਬੀ ਨੂੰ ਦੋ ਵੱਡੇ ਝਟਕੇ ਲੱਗੇ। ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਵਿਰਾਟ ਕੋਹਲੀ ਨੂੰ ਆਕਾਸ਼ ਸਿੰਘ ਨੇ ਬੋਲਡ ਕੀਤਾ। ਵਿਰਾਟ ਨੇ ਸਿਰਫ 6 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਗਲੇ ਹੀ ਓਵਰ 'ਚ ਤੁਸ਼ਾਰ ਦੇਸ਼ਪਾਂਡੇ ਦੀ ਆਖਰੀ ਗੇਂਦ 'ਤੇ ਮਹੀਪਾਲ ਲੋਮਰ ਨੇ ਗਾਇਕਵਾੜ ਨੂੰ ਜ਼ੀਰੋ 'ਤੇ ਕੈਚ ਦੇ ਦਿੱਤਾ। ਡੁਪਲੇਸੀ ਅਤੇ ਮੈਕਸਵੈੱਲ ਨੇ ਚੌਕਿਆਂ ਅਤੇ ਛੱਕਿਆਂ ਦਾ ਮੀਂਹ ਵਰ੍ਹਾਇਆ ਅਤੇ 9 ਓਵਰਾਂ ਬਾਅਦ ਸਕੋਰ 105/2 ਸੀ। ਮੈਕਸਵੈਲ ਨੇ 24 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਬਣਾਇਆ ਹੈ।
ਮੈਕਸਵੈਲ ਮਹਿੰਦਰ ਸਿੰਘ ਧੋਨੀ ਦੇ ਹੱਥੋਂ ਕੈਚ ਆਊਟ ਹੋਏ। ਮੈਕਸਵੈਲ ਨੇ 76 ਦੌੜਾਂ ਬਣਾਈਆਂ ਹਨ। ਫਾਫ ਡੂਪਲੇਸੀ ਵੀ ਮੋਇਨ ਖਾਨ ਦੀ ਗੇਂਦ ਉੱਤੇ ਧੋਨੀ ਹੱਥੋਂ ਕੈਚ ਆਊਟ ਹੋਏ। ਆਰਸੀਬੀ ਦੇ ਦਿਨੇਸ਼ ਕਾਰਤਿਕ ਵੀ 28 ਦੌੜਾਂ ਬਣਾ ਕੇ ਆਊਟ ਹੋ ਗਏ। 16.5 ਓਵਰ ਪੂਰੇ ਹੋਣ ਉੱਤੇ ਸਕੋਰ (191/5) ਸੀ। ਆਰਸੀਬੀ ਦਾ ਪੰਜਵਾਂ ਵਿਕਟ ਦਿਨੇਸ਼ ਕਾਰਤਿਕ ਦੇ ਰੂਪ ਵਿੱਚ ਡਿੱਗਿਆ। ਤੁਸ਼ਾਰ ਦੇ 17ਵੇਂ ਓਵਰ ਦੀ 5ਵੀਂ ਗੇਂਦ 'ਤੇ ਕਾਰਤਿਕ ਥੀਕਸ਼ਾਨਾ ਡੀਪ ਮਿਡ ਵਿਕਟ 'ਤੇ ਕੈਚ ਦੇ ਬੈਠੇ।
ਇਸ ਤਰ੍ਹਾਂ ਖੇਡੀ ਸੀਐੱਸਕੇ : ਇੰਡੀਅਨ ਪ੍ਰੀਮੀਅਰ ਲੀਗ 2023 ਦਾ 24ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ ਹੈ। ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੀਐਸਕੇ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਮੈਚ ਦੀ ਓਪਨਿੰਗ ਕੀਤੀ। ਦੂਜੇ ਪਾਸੇ ਆਰਸੀਬੀ ਵੱਲੋਂ ਪਹਿਲਾ ਓਵਰ ਮੁਹੰਮਦ ਸਿਰਾਜ ਨੇ ਸੁੱਟਿਆ। ਸੀਐਸਕੇ ਦੀ ਪਹਿਲੀ ਵਿਕਟ ਦੂਜੇ ਓਵਰ ਵਿੱਚ ਡਿੱਗੀ। ਸਿਰਾਜ ਨੇ ਰਿਤੂਰਾਜ ਦੀ ਵਿਕਟ ਲਈ।
ਆਰਸੀਬੀ ਨੂੰ ਪਹਿਲੀ ਸਫਲਤਾ ਮੁਹੰਮਦ ਸਿਰਾਜ ਨੇ ਤੀਜੇ ਓਵਰ ਦੀ ਦੂਜੀ ਗੇਂਦ 'ਤੇ ਰਿਤੂਰਾਜ ਗਾਇਕਵਾੜ ਨੂੰ ਵੇਨ ਪਾਰਨੇਲ ਦੇ ਹੱਥੋਂ ਕੈਚ ਕਰਵਾ ਕੇ ਦਿਵਾਈ। ਰਿਤੁਰਾਜ ਨੇ 6 ਗੇਂਦਾਂ 'ਤੇ ਸਿਰਫ 3 ਦੌੜਾਂ ਬਣਾਈਆਂ। ਡੇਵੋਨ ਕੋਨਵੇ ਅਤੇ ਅਜਿੰਕਿਆ ਰਹਾਣੇ ਕ੍ਰੀਜ਼ 'ਤੇ ਮੌਜੂਦ ਸਨ। CSK ਦੀ ਦੂਜੀ ਵਿਕਟ 9ਵੇਂ ਓਵਰ ਤੋਂ ਬਾਅਦ ਡਿੱਗੀ। ਰਹਾਣੇ 37 ਦੌੜਾਂ ਬਣਾ ਕੇ ਆਊਟ ਹੋ ਗਏ। 16ਵੇਂ ਓਵਰ ਵਿੱਚ ਕਾਨਵੇ ਬੋਲਡ ਹੋਏ। ਉਨ੍ਹਾ ਨੂੰ ਪਟੇਲ ਨੇ ਆਊਟ ਕੀਤਾ। ਸ਼ਿਵਮ ਦੂਬੇ ਨੇ 25 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਬਣਾਇਆ ਹੈ।
ਇਹ ਵੀ ਪੜ੍ਹੋ: IPL 2023 : ਕਪਤਾਨੀ ਦੀ ਸ਼ੁਰੂਆਤ 'ਤੇ ਸੂਰਿਆਕੁਮਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ, ਨਿਤੀਸ਼-ਰਿਤਿਕ ਨੂੰ ਵੀ ਦੁਰਵਿਵਹਾਰ ਦੀ ਸਜ਼ਾ
ਸੀਐਸਕੇ ਦਾ ਤੀਜਾ ਵਿਕਟ ਡੇਵੋਨ ਕੋਨਵੇ ਦੇ ਰੂਪ ਵਿੱਚ ਡਿੱਗਿਆ। ਉਸ ਨੇ 45 ਗੇਂਦਾਂ 'ਤੇ 83 ਦੌੜਾਂ ਬਣਾਈਆਂ। ਕੋਨਵੇ ਹਰਸ਼ਲ ਪਟੇਲ ਦੇ 16ਵੇਂ ਓਵਰ ਦੀ ਚੌਥੀ ਗੇਂਦ 'ਤੇ ਬੋਲਡ ਹੋ ਗਏ। ਸ਼ਿਵਮ ਦੁਬੇ 24 ਗੇਂਦਾਂ 'ਤੇ 46 ਅਤੇ ਅੰਬਾਤੀ ਰਾਇਡੂ ਕ੍ਰੀਜ਼ 'ਤੇ ਮੌਜੂਦ ਸਨ। ਐਸਕੇ ਨੂੰ ਚੌਥਾ ਝਟਕਾ ਸ਼ਿਵਮ ਦੂਬੇ ਦੇ ਰੂਪ ਵਿੱਚ ਲੱਗਾ। ਪਾਰਨੇਲ ਦੇ 16 ਓਵਰਾਂ ਦੀ ਤੀਜੀ ਗੇਂਦ 'ਤੇ ਸ਼ਿਵਮ ਨੂੰ ਸਿਰਾਜ ਨੇ ਬਾਊਂਡਰੀ 'ਤੇ ਕੈਚ ਦੇ ਦਿੱਤਾ। ਸ਼ਿਵਮ ਨੇ 27 ਗੇਂਦਾਂ 'ਤੇ 52 ਦੌੜਾਂ ਬਣਾਈਆਂ। ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਅੱਗੇ 227 ਦੌੜਾਂ ਦਾ ਟੀਚਾ ਰੱਖਿਆ। ਚੇਨਈ ਨੇ 6 ਖਿਡਾਰੀ ਗਵਾ ਕੇ 226 ਦੌੜਾਂ ਬਣਾਈਆਂ।