ਚੰਡੀਗੜ੍ਹ:ਅੱਜ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਅਹਿਮਦਾਬਾਦ ਵਿੱਚ ਸ਼ਾਮ 6 ਵਜੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਖੇਡਿਆ ਨਹੀਂ ਜਾ ਸਕਿਆ। ਅੰਪਾਇਰਾਂ ਨੇ ਮੀਂਹ ਅਤੇ ਜ਼ਮੀਨ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਕਿ ਆਈਪੀਐਲ 2023 ਦਾ ਫਾਈਨਲ ਹੁਣ ਸੋਮਵਾਰ ਨੂੰ ਸ਼ਾਮ 7:30 ਵਜੇ ਤੋਂ ਬਾਅਦ ਖੇਡਿਆ ਜਾਵੇਗਾ।
ਲਗਾਤਾਰ ਪਿਆ ਮੀਂਹ :ਜਿਕਰਯੋਗ ਹੈ ਕਿ ਮੀਂਹ ਨੇ ਮਜ਼ਾ ਕਿਰਕਿਰਾ ਕਰ ਦਿੱਤਾ। ਪਹਿਲਾਂ ਇਹ ਸੰਭਾਵਨਾ ਸੀ ਕਿ ਜੇਕਰ ਮੈਚ 9:35 ਤੱਕ ਸ਼ੁਰੂ ਹੁੰਦਾ ਹੈ ਤਾਂ ਸਿਰਫ 20-20 ਓਵਰਾਂ ਦਾ ਮੈਚ ਖੇਡਿਆ ਜਾਵੇਗਾ। ਜਿਸ ਤੋਂ ਬਾਅਦ ਸਮੇਂ ਅਨੁਸਾਰ ਓਵਰ ਕੱਟ ਕੀਤੇ ਜਾਣਗੇ। ਜੇਕਰ ਮੈਚ 12:06 ਮਿੰਟ 'ਤੇ ਸ਼ੁਰੂ ਹੁੰਦਾ ਹੈ, ਤਾਂ 5-5 ਓਵਰਾਂ ਦਾ ਮੈਚ ਖੇਡਿਆ ਜਾਵੇਗਾ।
ਫਿਰ ਵੀ ਮੀਂਹ ਜਾਰੀ ਰਿਹਾ ਅਤੇ ਇਹ ਅੰਦਾਜਾ ਲਾਇਆ ਗਿਆ ਕਿ ਮੈਚ ਰਾਤ 10:10 ਵਜੇ ਤੋਂ ਸ਼ੁਰੂ ਹੁੰਦਾ ਹੈ ਤਾਂ ਵੀ ਓਵਰ ਨਹੀਂ ਕੱਟੇ ਜਾਣਗੇ। ਅਜਿਹੀ ਸਥਿਤੀ 'ਚ ਸਿਰਫ 20-20 ਓਵਰਾਂ ਦਾ ਮੈਚ ਹੋਵੇਗਾ। ਫਿਰ ਅੰਦਾਜਾ ਲਾਇਆ ਗਿਆ ਕਿ ਜੇਕਰ ਮੈਚ ਰਾਤ 1:20 'ਤੇ ਸ਼ੁਰੂ ਹੁੰਦਾ ਹੈ ਤਾਂ ਮੈਚ ਦਾ ਫੈਸਲਾ ਕਰਨ ਲਈ ਸੁਪਰ ਓਵਰ ਕੀਤਾ ਜਾਵੇਗਾ। ਅਹਿਮਦਾਬਾਦ ਵਿੱਚ ਭਾਰੀ ਮੀਂਹ ਕਾਰਨ ਟਾਸ ਵਿੱਚ ਦੇਰੀ ਹੁੰਦੀ ਰਹੀ।
10 ਮਿੰਟ ਰੁਕਿਆ ਮੀਂਹ :ਅਹਿਮਦਾਬਾਦ 'ਚ 10 ਮਿੰਟ ਲਈ ਮੀਂਹ ਰੁਕਿਆ ਵੀ ਪਰ ਫਿਰ ਤੋਂ ਬਾਰਿਸ਼ ਸ਼ੁਰੂ ਹੋ ਗਈ। ਹਜ਼ਾਰਾਂ ਦਰਸ਼ਕ ਸਟੇਡੀਅਮ ਵਿੱਚ ਮੌਜੂਦ ਸਨ ਜੋ ਮੀਂਹ ਦੇ ਰੁਕਣ ਅਤੇ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਖਿਡਾਰੀ ਬਾਰਿਸ਼ ਰੁਕਣ ਤੋਂ ਪਹਿਲਾਂ ਅਭਿਆਸ ਕਰਨ ਲਈ ਮੈਦਾਨ 'ਤੇ ਆ ਗਏ ਸਨ।
ਪਰ ਮੀਂਹ ਨੇ ਆਈਪੀਐਲ 2023 ਦੇ ਫਾਈਨਲ ਮੈਚ ਵਿੱਚ ਅਖੀਰ ਵਿੱਚ ਵਿਘਨ ਪਾ ਕੇ ਹੀ ਸਾਹ ਲਿਆ। ਇਸ ਦੌਰਾਨ ਆਈਪੀਐਲ ਦੇ ਟਵਿੱਟਰ ਹੈਂਡਲ ਉੱਤੇ ਟਵੀਟ ਕੀਤਾ ਗਿਆ ਕਿ ਜੇਕਰ ਮੀਂਹ ਨਹੀਂ ਰੁਕਦਾ ਤਾਂ ਇਹ ਰੱਦ ਮੰਨਿਆ ਜਾਵੇਗਾ ਅਤੇ ਸੋਮਵਾਰ ਨੂੰ ਖੇਡਿਆ ਜਾਵੇਗਾ।