ਅਹਿਮਦਾਬਾਦ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 16ਵਾਂ ਸੀਜ਼ਨ ਉਸੇ ਥਾਂ 'ਤੇ ਵਾਪਸ ਆ ਗਿਆ ਹੈ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਸੀ। IPL ਦੇ 16ਵੇਂ ਸੀਜ਼ਨ ਦਾ ਉਦਘਾਟਨੀ ਮੈਚ 31 ਮਾਰਚ 2023 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਕਾਰ ਖੇਡਿਆ ਗਿਆ ਸੀ, ਹੁਣ ਫਾਈਨਲ ਮੈਚ ਵੀ 28 ਮਈ 2023 ਨੂੰ CSK ਅਤੇ GT ਵਿਚਕਾਰ ਖੇਡਿਆ ਜਾਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ 4 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਖਿਲਾਫ ਫਾਈਨਲ ਮੈਚ 'ਚ ਟਰਾਫੀ ਦਾ ਬਚਾਅ ਕਰ ਸਕਦੀ ਹੈ ਜਾਂ ਨਹੀਂ।
CSK vs GT: ਹੈੱਡ ਟੂ ਹੈੱਡ :ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਨੇ ਹੁਣ ਤੱਕ 4 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਟਾਈਟਨਸ ਨੇ 3 ਮੈਚ ਜਿੱਤੇ ਹਨ, ਜਦਕਿ ਚੇਨਈ ਸੁਪਰ ਕਿੰਗਜ਼ ਨੇ 1 ਮੈਚ ਜਿੱਤਿਆ ਹੈ। ਹਾਲਾਂਕਿ ਚੇਨਈ ਸੁਪਰ ਕਿੰਗਜ਼ ਨੇ IPL 2023 ਦੇ ਕੁਆਲੀਫਾਇਰ-1 ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਗੁਜਰਾਤ ਟਾਈਟਨਸ ਨੂੰ ਇਸ ਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਐਸਕੇ ਦੇ ਖਿਲਾਫ ਮੈਦਾਨ ਵਿੱਚ ਉਤਰਨਾ ਹੋਵੇਗਾ।
ਗੁਜਰਾਤ ਟਾਈਟਨਸ ਦਾ ਮਜ਼ਬੂਤ ਅਤੇ ਕਮਜ਼ੋਰ ਪੱਖ :ਗੁਜਰਾਤ ਟਾਈਟਨਸ ਦੀ ਤਾਕਤ ਇਸਦੇ ਆਲਰਾਊਂਡਰ ਖਿਡਾਰੀ ਹਨ, ਜੋ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲ ਸਕਦੇ ਹਨ। ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ ਅਤੇ ਸੀਜ਼ਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ, ਜੇਕਰ ਇਸ ਮੈਚ 'ਚ ਵੀ ਗਿੱਲ ਦਾ ਬੱਲਾ ਚੱਲਦਾ ਹੈ ਤਾਂ ਸਮਝੋ ਚੇਨਈ ਦੀ ਹਾਰ ਤੈਅ ਹੈ। ਜੀਟੀ ਦਾ ਗੇਂਦਬਾਜ਼ੀ ਹਮਲਾ ਵੀ ਚੋਟੀ ਦਾ ਹੈ। ਮੁਹੰਮਦ ਸ਼ਮੀ, ਰਾਸ਼ਿਦ ਖਾਨ ਅਤੇ ਮੋਹਿਤ ਸ਼ਰਮਾ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਟਾਪ-3 'ਚ ਹਨ। ਗੁਜਰਾਤ ਦੀ ਕਮਜ਼ੋਰੀ ਇਸ ਦੇ ਮੱਧਕ੍ਰਮ ਦੇ ਬੱਲੇਬਾਜ਼ ਹਨ। ਸ਼ੁਰੂਆਤੀ ਵਿਕਟਾਂ ਡਿੱਗਣ ਤੋਂ ਬਾਅਦ ਜੀਟੀ ਦੀ ਟੀਮ ਡਾਵਾਂਡੋਲ ਹੋ ਜਾਂਦੀ ਹੈ।
- IPL 2023 Eliminator: ਲਖਨਊ ਦੀ ਹਾਰ ਤੋਂ ਬਾਅਦ ਕਰੁਣਾਲ ਪੰਡਯਾ ਦਾ ਛਲਕਿਆ ਦਰਦ, ਕਹੀ ਇਹ ਵੱਡੀ ਗੱਲ
- MI vs LSG 2023 IPL Playoffs : ਮੈਚ 'ਚ ਜਿੱਤ-ਹਾਰ ਦੇ ਇਹ ਸੀ ਕਾਰਨ, ਆਕਾਸ਼ ਮਧਵਾਲ ਨੇ ਕੀਤੀ ਇਸ ਦਿੱਗਜ ਦੀ ਬਰਾਬਰੀ
- Akash Madhwal: ਇੰਜੀਨੀਅਰ ਆਕਾਸ਼ ਨੇ ਐਲੀਮੀਨੇਟਰ 'ਚ ਬਣਾਏ 4 ਰਿਕਾਰਡ, ਅਜਿਹਾ ਸੀ ਉਨ੍ਹਾਂ ਦਾ ਕਰੀਅਰ
ਚੇਨਈ ਸੁਪਰ ਕਿੰਗਜ਼ ਦਾ ਮਜ਼ਬੂਤ ਅਤੇ ਕਮਜ਼ੋਰ ਪੱਖ :ਚੇਨਈ ਸੁਪਰ ਕਿੰਗਜ਼ ਦਾ ਸਭ ਤੋਂ ਮਜ਼ਬੂਤ ਪੱਖ ਇਸ ਦਾ ਕਪਤਾਨ ਐੱਮਐੱਸ ਧੋਨੀ ਹੈ, ਜੋ ਮੈਦਾਨ 'ਤੇ ਆਪਣੀ ਦਿਮਾਗੀ ਖੇਡ ਲਈ ਜਾਣਿਆ ਜਾਂਦਾ ਹੈ। ਕੁਆਲੀਫਾਇਰ-1 'ਚ ਗੁਜਰਾਤ ਟਾਈਟਨਸ ਨੂੰ ਹਰਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਉਤਸ਼ਾਹਿਤ ਹੈ। ਸੀਐਸਕੇ ਦੀ ਤਾਕਤ ਵੀ ਉਸਦੀ ਬੱਲੇਬਾਜ਼ੀ ਹੈ। ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਡੇਵੋਨ ਕੋਨਵੇ 'ਤੇ ਇਕ ਵਾਰ ਫਿਰ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਆਖਰੀ ਓਵਰਾਂ ਵਿੱਚ ਤੇਜ਼ ਗੇਂਦਬਾਜ਼ ਪਥੀਰਾਨਾ ਨੇ ਚੰਗੀ ਗੇਂਦਬਾਜ਼ੀ ਕੀਤੀ। ਚੇਨਈ ਸੁਪਰ ਕਿੰਗਜ਼ ਦੀ ਕਮਜ਼ੋਰੀ ਸਪੱਸ਼ਟ ਤੌਰ 'ਤੇ ਇਸ ਦੀ ਗੇਂਦਬਾਜ਼ੀ ਹੈ। ਸੀਐਸਕੇ ਦੇ ਗੇਂਦਬਾਜ਼ ਦਬਾਅ ਵਾਲੇ ਮੈਚਾਂ ਵਿੱਚ ਬਹੁਤ ਜ਼ਿਆਦਾ ਦੌੜਾਂ ਦਿੰਦੇ ਹਨ।