ਚੰਡੀਗੜ੍ਹ :ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 12 ਦੌੜਾਂ ਨਾਲ ਲਖਨਊ ਦੀ ਟੀਮ ਨਾਲ ਖੇਡਿਆ ਗਿਆ ਆਈਪੀਐੱਲ ਮੈਚ ਜਿੱਤ ਲਿਆ ਹੈ। ਲਖਨਊ ਦੀ ਟੀਮ 7 ਵਿਕਟਾਂ ਦੇ ਨੁਕਸਾਨ ਉੱਤੇ 205 ਦੌੜਾਂ ਹੀ ਬਣਾ ਸਕੀ। ਮੈਚ ਦੌਰਾਨ ਲਖਨਊ ਦੀ ਟੀਮ ਦੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 190 ਰਨ ਸਨ। 16ਵੇਂ ਓਵਰ ਵਿੱਚ ਲਖਨਊ ਨੂੰ 6ਵਾਂ ਝਟਕਾ ਲੱਗਿਆ ਅਤੇ ਲਖਨਊ ਸੁਪਰ ਜਾਇੰਟਸ ਨੂੰ 14ਵੇਂ ਓਵਰ 'ਚ ਪੰਜਵੀ ਵਿਕਟ ਗਵਾਉਣੀ ਪਈ।
ਚੌਥੀ ਵਿਕਟ ਤੋਂ ਬਾਅਦ ਕਮਜ਼ੋਰ ਹੁੰਦੀ ਗਈ ਪਾਰੀ :ਇਸੇ ਤਰ੍ਹਾਂ 14ਵੇਂ ਓਵਰ ਦੀ ਦੂਜੀ ਗੇਂਦ 'ਤੇ ਮੋਇਨ ਅਲੀ ਨੇ ਮਾਰਕਸ ਸਟੋਇਨਿਸ ਨੂੰ 21 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਚ ਵਿੱਚੋਂ ਬਾਹਰ ਕਰ ਦਿੱਤਾ। ਲਖਨਊ ਸੁਪਰ ਜਾਇੰਟਸ ਨੂੰ ਇਹ ਮੈਚ ਜਿੱਤਣ ਲਈ 36 ਗੇਂਦਾਂ ਵਿੱਚ 82 ਦੌੜਾਂ ਦੀ ਲੋੜ ਸੀ ਅਤੇ ਲਖਨਊ ਸੁਪਰ ਜਾਇੰਟਸ ਨੇ 10ਵੇਂ ਓਵਰ ਵਿੱਚ ਆਪਣਾ ਚੌਥਾ ਵਿਕਟ ਗੁਆਇਆ ਅਤੇ ਪਾਰੀ ਕਮਜ਼ੋਰ ਹੁੰਦੀ ਗਈ। ਮੋਇਲ ਅਲੀ ਨੇ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਕਰੁਣਾਲ ਪੰਡਯਾ ਨੂੰ 9 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਇਸੇ ਤਰ੍ਹਾਂ ਲਖਨਊ ਸੁਪਰ ਜਾਇੰਟਸ ਨੇ 14 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 136 ਰਨ ਜੋੜੇ ਅਤੇ ਲਖਨਊ ਨੂੰ ਚੌਥਾ ਵਿਕਟ 10ਵੇਂ ਓਵਰ ਵਿੱਚ ਹੀ ਗਵਾਉਣਾ ਪਿਆ। ਜਦਕਿ ਲਖਨਊ ਸੁਪਰ ਜਾਇੰਟਸ ਨੂੰ 8ਵੇਂ ਓਵਰ ਵਿੱਚ ਤੀਸਰਾ ਝਟਕਾ ਲੱਗਾ ਸੀ। ਟੀਮ ਦੀ ਦੂਜੀ ਵਿਕਟ ਡਿੱਗੀ ਤਾਂ ਇਸ ਤੋਂ ਤੁਰੰਤ ਬਾਅਦ ਹੀ 7ਵੇਂ ਓਵਰ ਦੇ ਮੁਕਦਿਆਂ ਹੀ ਤੀਸਰੀ ਵਿਕਟ ਵੀ ਗਵਾ ਲਈ।
ਗੇਂਦਬਾਜੀ ਦਾ ਕੀਤਾ ਸੀ ਲਖਨਊ ਨੇ ਫੈਸਲਾ:ਦਰਅਸਲ ਲਖਨਊ ਸੁਪਰ ਜਾਇੰਟਸ ਨੇ ਟਾਸ ਜਿੱਤਿਆ ਸੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਸੁਪਕਿੰਗਸ ਨੇ ਚੰਗੀ ਸ਼ੁਰੂਆਤ ਕੀਤੀ ਪਰ 20ਵੇਂ ਓਵਰ ਵਿੱਚ ਲਖਨਊ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਰਵਿੰਦਰ ਜਡੇਜਾ ਦੇ 20ਵੇਂ ਓਵਰ ਦੀ ਪਹਿਲੀ ਗੇਂਦ ਦੌਰਾਨ ਦੋ ਝਟਕੇ ਦਿੱਤੇ। ਇਹ ਖਿਡਾਰੀ 3 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਦਾਨ ਵਿੱਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਕਪਤਾਨ ਐਮ ਧੋਨੀ ਮੈਦਾਨ 'ਤੇ ਆਏ ਅਤੇ ਧੋਨੀ ਨੇ ਓਵਰ ਦੀ ਦੂਜੀ ਅਤੇ ਤੀਜੀ ਗੇਂਦ 'ਤੇ ਲਗਾਤਾਰ ਦੋ ਛੱਕੇ ਜੜ ਦਿੱਤੇ। ਚੌਥੀ ਗੇਂਦ 'ਤੇ ਰਵੀ ਨੂੰ ਛੱਕਾ ਲਗਾਉਣ ਦੀ ਪ੍ਰਕਿਰਿਆ 'ਚ ਬਿਸ਼ਨੋਈ ਨੇ ਕੈਚ ਫੜ੍ਹ ਲਿਆ। ਮੈਚ ਦੌਰਾਨ ਲਖਨਊ ਦੇ 17ਵੇਂ ਓਵਰ ਵਿੱਚ ਸੀਐਸਕੇ ਨੂੰ ਪੰਜਵਾਂ ਝਟਕਾ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੇ ਬੇਨ ਸਟੋਕਸ (8) ਨੂੰ ਯਸ਼ ਠਾਕੁਰ ਹੱਥੋਂ ਕੈਚ ਆਊਟ ਕਰਵਾ ਕੇ ਦਿੱਤਾ। 17 ਓਵਰਾਂ ਤੋਂ ਬਾਅਦ ਸੀਐਸਕੇ ਦਾ ਸਕੋਰ 178/5 ਸੀ।
ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਪੂਰੀ ਹੋਈ। ਦੋਵੇਂ ਤੇਜ਼ ਬੱਲੇਬਾਜ਼ੀ ਕਰ ਰਹੇ ਹਨ। ਰੁਤੁਰਾਜ (50) ਅਤੇ ਕੋਨਵੇ (39) ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਸਨ। 8 ਓਵਰਾਂ ਦੇ ਬਾਅਦ CSK ਦਾ ਸਕੋਰ (101/0) ਅਤੇ ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ IPL 2023 ਦੇ ਲਗਾਤਾਰ ਦੂਜੇ ਮੈਚ ਵਿੱਚ ਅਰਧ ਸੈਂਕੜਾ ਜੜਿਆ। ਰੁਤੂਰਾਜ ਨੇ 25 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਆਪਣੀ ਪਾਰੀ ਵਿੱਚ 4 ਛੱਕੇ ਅਤੇ 2 ਚੌਕੇ ਲਗਾਏ।