ਪੰਜਾਬ

punjab

ETV Bharat / sports

IPL ਦਾ ਟਾਈਟਲ ਸਪਾਂਸਰ Vivo ਦੀ ਥਾਂ ਹੋਵੇਗਾ Tata - IPL ਦਾ ਟਾਈਟਲ ਸਪਾਂਸਰ Vivo ਦੀ ਥਾਂ ਹੋਵੇਗਾ Tata

ਇਸ ਸਾਲ ਦੇ ਆਈਪੀਐਲ ਵਿੱਚ ਟਾਟਾ ਸਮੂਹ ਆਈਪੀਐਲ ਦੇ ਟਾਈਟਲ ਸਪਾਂਸਰ (IPL title sponser to change from chinese VIVO to TATA) ਵਜੋਂ ਚੀਨੀ ਮੋਬਾਈਲ ਨਿਰਮਾਤਾ ਵੀਵੋ ਦੀ ਥਾਂ ਲਵੇਗਾ। ਵੀਵੋ ਨੇ 2018 ਤੋਂ 2022 ਤੱਕ IPL ਸਪਾਂਸਰਸ਼ਿਪ ਅਧਿਕਾਰ 2200 ਕਰੋੜ ਰੁਪਏ ਵਿੱਚ ਖਰੀਦੇ ਸੀ ਪਰ ਵੀਵੋ ਨੇ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦਰਮਿਆਨ ਫੌਜੀ ਟਕਰਾਅ ਤੋਂ ਬਾਅਦ ਇੱਕ ਸਾਲ ਦਾ ਬ੍ਰੇਕ ਲਿਆ ਸੀ।

IPL ਦਾ ਟਾਈਟਲ ਸਪਾਂਸਰ Tata
IPL ਦਾ ਟਾਈਟਲ ਸਪਾਂਸਰ Tata

By

Published : Jan 11, 2022, 3:26 PM IST

Updated : Jan 11, 2022, 3:36 PM IST

ਨਵੀਂ ਦਿੱਲੀ:ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹ 'ਚੋਂ ਇਕ ਟਾਟਾ ਗਰੁੱਪ ਇਸ ਸਾਲ ਤੋਂ ਚੀਨੀ ਮੋਬਾਇਲ ਨਿਰਮਾਤਾ ਕੰਪਨੀ ਵੀਵੋ ਦੀ ਥਾਂ ਆਈਪੀਐੱਲ ((IPL title sponser to change from chinese VIVO to TATA)) ਦਾ ਸਪਾਂਸਰ ਹੋਵੇਗਾ। ਆਈਪੀਐਲ ਦੀ ਗਵਰਨਿੰਗ ਕੌਂਸਲ ਨੇ ਮੰਗਲਵਾਰ ਨੂੰ ਹੋਈ ਬੈਠਕ 'ਚ ਇਹ ਫੈਸਲਾ ਲਿਆ।

ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ। ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਪੀਟੀਆਈ ਨੂੰ ਦੱਸਿਆ, "ਹਾਂ, ਟਾਟਾ ਸਮੂਹ ਹੁਣ ਆਈਪੀਐਲ ਨੂੰ ਸਪਾਂਸਰ ਕਰੇਗਾ।"

ਵੀਵੋ ਨੇ 2018 ਤੋਂ 2022 ਤੱਕ ਆਈਪੀਐਲ ਸਪਾਂਸਰਸ਼ਿਪ ਅਧਿਕਾਰ 2200 ਕਰੋੜ ਰੁਪਏ ਵਿੱਚ ਖਰੀਦੇ ਸੀ ਪਰ ਵੀਵੋ ਨੇ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦਰਮਿਆਨ ਫੌਜੀ ਟਕਰਾਅ ਤੋਂ ਬਾਅਦ ਇੱਕ ਸਾਲ ਦਾ ਬ੍ਰੇਕ ਲਿਆ ਸੀ। ਉਸ ਦੀ ਥਾਂ ਡ੍ਰੀਮ 11 ਸਪਾਂਸਰ ਸੀ।

ਵੀਵੋ 2021 ਵਿੱਚ ਦੁਬਾਰਾ ਸਪਾਂਸਰ ਬਣ ਗਿਆ, ਹਾਲਾਂਕਿ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਸਹੀ ਬੋਲੀਕਾਰ ਨੂੰ ਅਧਿਕਾਰ ਟ੍ਰਾਂਸਫਰ ਕਰਨਾ ਚਾਹੁੰਦੇ ਸਨ ਅਤੇ ਬੀਸੀਸੀਆਈ ਨੇ ਇਸਦਾ ਸਮਰਥਨ ਕੀਤਾ।

ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਵੀਵੋ IPL ਦਾ ਟਾਈਟਲ ਸਪਾਂਸਰ ਸੀ। ਪਰ ਚੀਨੀ ਕੰਪਨੀਆਂ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਵੀਵੋ ਨੂੰ ਕਈ ਲੋਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜੋ:Exclusive: ਅਦਾਕਾਰ ਸਿਧਾਰਥ ਦੇ 'sexist' ਕੁਮੈਂਟ 'ਤੇ ਸਾਇਨਾ ਨੇ ਕਿਹਾ- ਅਦਾਕਾਰ ਵੱਜੋਂ ਪਸੰਦ ਕਰਦੀ ਸੀ, ਪਰ ਇਹ ਚੰਗਾ ਨਹੀਂ

Last Updated : Jan 11, 2022, 3:36 PM IST

ABOUT THE AUTHOR

...view details