ਨਵੀਂ ਦਿੱਲੀ: ਆਈਪੀਐਲ (Indian Premier League 2022) ਦੀ ਸ਼ੁਰੂਆਤ ਕ੍ਰਿਕਟ ਪ੍ਰੇਮੀਆਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਇਸ ਮਹੀਨੇ ਯਾਨੀ 26 ਮਾਰਚ ਤੋਂ IPL ਦਾ ਨਵਾਂ ਸੀਜ਼ਨ ਸ਼ੁਰੂ ਹੋਵੇਗਾ। ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ (Kolkata Knight Riders and Chennai Super Kings) ਆਹਮੋ-ਸਾਹਮਣੇ ਹੋਣਗੀਆਂ। ਜਦਕਿ ਫਾਈਨਲ ਮੈਚ 29 ਮਈ 2022 ਨੂੰ ਖੇਡਿਆ ਜਾਵੇਗਾ।
ਆਈਪੀਐਲ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਵੇਗਾ ਜੋ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਆਈਪੀਐਲ 2022 ਲੀਗ ਦਾ ਆਖਰੀ ਮੈਚ 22 ਮਈ ਨੂੰ ਸ਼ਾਮ 7.30 ਵਜੇ ਵਾਨਖੇੜੇ ਸਟੇਡੀਅਮ ਵਿੱਚ ਹੋਵੇਗਾ। ਜਿਸ ਵਿੱਚ ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਇਸ ਵਾਰ ਕੁੱਲ 12 ਡਬਲ ਹੈਡਰ ਮੈਚ ਦੇਖਣ ਨੂੰ ਮਿਲਣਗੇ। ਭਾਵ ਉਹ ਦਿਨ ਜਦੋਂ ਦੋ ਮੈਚ ਇੱਕੋ ਦਿਨ ਖੇਡੇ ਜਾਣਗੇ। ਆਈਪੀਐਲ ਵਿੱਚ ਜ਼ਿਆਦਾਤਰ ਮੈਚ ਸ਼ਾਮ 7.30 ਵਜੇ ਖੇਡੇ ਜਾਣਗੇ, ਜਦੋਂ ਕਿ ਜਿਸ ਦਿਨ ਦੋ ਮੈਚ ਹਨ, ਉਸ ਦਿਨ ਪਹਿਲਾ ਮੈਚ 3.30 ਵਜੇ ਅਤੇ ਦੂਜਾ ਮੈਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਲੇਆਫ ਮੈਚਾਂ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ।