ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਿੰਨੀ ਨਿਲਾਮੀ ਦੁਬਈ ਵਿੱਚ ਜਾਰੀ ਹੈ। ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ, ਗੁਜਰਾਤ ਨੇ ਵੀ ਉਸ ਲਈ ਅੰਤ ਤੱਕ ਬੋਲੀ ਲਗਾਈ।
3 ਅਨਕੈਪਡ ਬੱਲੇਬਾਜ਼ ਕਰੋੜਪਤੀ ਬਣ ਗਏ। ਸਮੀਰ ਰਿਜ਼ਵੀ ਨੂੰ ਚੇਨਈ ਸੁਪਰ ਕਿੰਗਜ਼ ਨੇ 8.40 ਕਰੋੜ ਰੁਪਏ ਵਿੱਚ ਖਰੀਦਿਆ। ਸ਼ੁਭਮ ਦੂਬੇ 5.80 ਕਰੋੜ ਰੁਪਏ 'ਚ ਰਾਜਸਥਾਨ ਰਾਇਲਜ਼ ਦਾ ਹਿੱਸਾ ਬਣੇ। ਜਦਕਿ ਸ਼ਾਹਰੁਖ ਖਾਨ ਨੂੰ ਗੁਜਰਾਤ ਨੇ 7.40 ਕਰੋੜ ਰੁਪਏ 'ਚ ਖਰੀਦਿਆ।
ਆਸਟ੍ਰੇਲੀਆ ਦਾ ਪੈਟ ਕਮਿੰਸ 20.50 ਕਰੋੜ ਰੁਪਏ ਵਿੱਚ ਵਿਕਿਆ ਹੈ। ਉਸ ਨੂੰ ਸਟਾਰਕ ਤੋਂ ਡੇਢ ਘੰਟਾ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਸੀ। ਇਸ ਨਿਲਾਮੀ ਵਿੱਚ ਹਰਸ਼ਲ ਪਟੇਲ ਸਭ ਤੋਂ ਮਹਿੰਗੇ ਭਾਰਤੀ ਬਣੇ। ਉਸ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ।
ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ ਨੇ ਭਾਰਤ ਦੇ ਅਨਕੈਪਡ ਖਿਡਾਰੀ ਸਮੀਰ ਰਿਜ਼ਵੀ 'ਤੇ ਭਾਰੀ ਬੋਲੀ ਲਗਾਈ। ਇਸ ਤੋਂ ਬਾਅਦ ਦਿੱਲੀ ਕੈਪੀਟਲਸ ਨੇ ਵੀ ਇਸ ਬੋਲੀ ਵਿੱਚ ਦਾਖਲਾ ਲਿਆ। ਆਖਿਰਕਾਰ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਰੁਪਏ ਦੀ ਆਧਾਰ ਕੀਮਤ ਵਾਲੇ ਇਸ ਬੱਲੇਬਾਜ਼ ਨੂੰ 8.4 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ।
- IPL 2024 Auction LIVE Updates:ਜਾਣੋ ਕਿਸ ਟੀਮ ਕੋਲ ਕਿੰਨੇ ਪੈਸੇ ਬਚੇ ਹਨ
- ਦਿੱਲੀ ਕੈਪੀਟਲਜ਼ (DC) - ਪੈਸਾ ਬਚਿਆ - 28.95 ਕਰੋੜ
- ਚੇਨਈ ਸੁਪਰ ਕਿੰਗਜ਼ (CSK) - ਪੈਸਾ ਬਚਿਆ - 31.4 ਕਰੋੜ ਰੁਪਏ
- ਗੁਜਰਾਤ ਟਾਇਟਨਸ (GT) - ਪੈਸਾ ਬਚਿਆ - 38.15 ਕਰੋੜ ਰੁਪਏ
- ਕੋਲਕਾਤਾ ਨਾਈਟ ਰਾਈਡਰਜ਼ (KKR) - ਪੈਸਾ ਬਚਿਆ - 32.7 ਕਰੋੜ ਰੁਪਏ
- ਲਖਨਊ ਸੁਪਰ ਜਾਇੰਟਸ (LGS) - ਪੈਸਾ ਬਚਿਆ - 13.15 ਕਰੋੜ
- ਮੁੰਬਈ ਇੰਡੀਅਨਜ਼ (MI) - ਪੈਸਾ ਬਚਿਆ - 17.75 ਕਰੋੜ
- ਪੰਜਾਬ ਕਿੰਗਜ਼ (PBKS) - ਪੈਸਾ ਬਚਿਆ - 29.1 ਕਰੋੜ
- ਰਾਇਲ ਚੈਲੇਂਜਰਜ਼ ਬੰਗਲੌਰ (RCB) - ਪੈਸਾ ਬਚਿਆ - 23.25 ਕਰੋੜ
- ਰਾਜਸਥਾਨ ਰਾਇਲਜ਼ (RR) - ਪੈਸਾ ਬਚਿਆ - 14.5 ਕਰੋੜ
- ਸਨਰਾਈਜ਼ਰਜ਼ ਹੈਦਰਾਬਾਦ (SRH) - ਪੈਸਾ ਬਚਿਆ - 34 ਕਰੋੜ ਰੁਪਏ
- IPL 2024 ਨਿਲਾਮੀ ਅਪਡੇਟ:ਖਿਡਾਰੀਆਂ ਦੀ ਨਿਲਾਮੀ ਜਲਦੀ ਸ਼ੁਰੂ ਹੋਵੇਗੀ
- IPL 2024 Auction LIVE Updates:ਆਈਪੀਐਲ 2024 ਦੀ ਨਿਲਾਮੀ ਦੁਬਈ ਵਿੱਚ
ਦੁਬਈ:ਇੰਡੀਅਨ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਦੁਬਈ ਦੇ ਕੋਕਾ ਕੋਲਾ ਏਰੀਨਾ ਸਟੇਡੀਅਮ ਵਿੱਚ ਹੋ ਰਹੀ ਹੈ। ਇਸ ਨਿਲਾਮੀ ਵਿੱਚ ਕੁੱਲ 333 ਖਿਡਾਰੀਆਂ ਦੇ ਨਾਂ ਦਰਜ ਹਨ। ਇਨ੍ਹਾਂ ਵਿੱਚ 214 ਭਾਰਤੀ, 119 ਵਿਦੇਸ਼ੀ ਅਤੇ 2 ਸਹਿਯੋਗੀ ਦੇਸ਼ਾਂ ਦੇ ਖਿਡਾਰੀ ਸ਼ਾਮਲ ਹਨ। ਇਸ ਵਾਰ ਨਿਲਾਮੀ ਵਿੱਚ ਕੁੱਲ 77 ਸੀਟਾਂ ਖਾਲੀ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਇਹ ਨਿਲਾਮੀ ਕੀਤੀ ਜਾ ਰਹੀ ਹੈ। ਇਸ ਨਿਲਾਮੀ ਵਿੱਚ 116 ਕੈਪਡ ਅਤੇ 215 ਅਨਕੈਪਡ ਖਿਡਾਰੀ ਵੀ ਸ਼ਾਮਲ ਹਨ।
ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਮਿਸ਼ੇਲ ਸਟਾਰਕ ਤੋਂ ਇਲਾਵਾ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਅਤੇ ਡੇਰਿਲ ਮਿਸ਼ੇਲ ਅਤੇ ਦੱਖਣੀ ਅਫਰੀਕਾ ਦੇ ਗੇਰਾਲਡ ਕੋਏਟਜ਼ੀ ਵੀ ਇਨ੍ਹਾਂ ਨਿਲਾਮੀ ਵਿਚ ਸ਼ਾਮਲ ਹਨ।